
ਉਸ ਵਕਤ ਸਰਕਾਰ ਨੇ ਮੌਤਾਂ ਦੀਆਂ ਖ਼ਬਰਾਂ ਦਬਾ ਦਿਤੀਆਂ ਸਨ
ਕੌਸ਼ੰਭੀ : ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਕੁੰਭ ਮੇਲੇ ਵਿਚ ਯੂਪੀ ਦੀ ਭਾਜਪਾ ਸਰਕਾਰ ਦੁਆਰਾ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ 1954 ਵਿਚ ਇਲਾਹਾਬਾਦ ਕੁੰਭ ਮੇਲੇ ਵਿਚ ਮਚੀ ਭਾਜੜ ਨੂੰ ਯਾਦ ਕਰਦਿਆਂ ਕਿਹਾ ਕਿ ਜਦ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ ਤਾਂ ਕੁੰਭ ਮੇਲੇ ਵਿਚ ਮਚੀ ਭਾਜੜ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ। ਉਂਜ ਉਸ ਸਮੇਂ ਦੀਆਂ ਖ਼ਬਰਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿਚ ਦੱਸੀ ਗਈ ਸੀ। ਕੁੱਝ ਖ਼ਬਰਾਂ ਵਿਚ ਇਹ ਗਿਣਤੀ ਕਰੀਬ 800 ਦੱਸੀ ਗਈ ਸੀ।
Modi blames Congress and Nehru for 1954 kumbh stampede
ਮੋਦੀ ਨੇ ਇਥੇ ਚੋਣ ਰੈਲੀ ਵਿਚ ਉਕਤ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦ ਨਹਿਰੂ ਕੁੰਭ ਵਿਚ ਆਏ ਸਨ ਤਾਂ ਮੇਲਾ ਏਨਾ ਵੱਡਾ ਨਹੀਂ ਹੁੰਦਾ ਸੀ। ਤਦ ਉਥੇ ਭਾਜੜ ਮਚ ਗਈ ਅਤੇ ਹਜ਼ਾਰਾਂ ਲੋਕ ਦਰੜ ਕੇ ਮਾਰੇ ਗਏ ਸਨ ਪਰ ਸਰਕਾਰ ਦੀ ਇੱਜ਼ਤ ਬਚਾਉਣ ਲਈ ਪੰਡਤ ਨਹਿਰੂ 'ਤੇ ਕੋਈ ਦਾਗ਼ ਨਾ ਲੱਗ ਜਾਵੇ, ਇਸ ਲਈ ਖ਼ਬਰਾਂ ਦਬਾ ਦਿਤੀਆਂ ਗਈਆਂ। ਪ੍ਰ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਕੁੰਭ ਵਿਚ ਕਰੋੜਾਂ ਲੋਕ ਆਏ, ਉਹ ਖ਼ੁਦ ਵੀ ਪੁੱਜੇ ਪਰ ਕੋਈ ਭਾਜੜ ਨਹੀਂ ਮਚੀ, ਕੋਈ ਨਹੀਂ ਮਰਿਆ। ਪ੍ਰਬੰਧ ਬਹੁਤ ਵਧੀਆ ਸਨ।
#WATCH PM Modi in Kaushambi: Ek baar Pt Nehru jab Kumbh mein aye to avyavastha ke karan bhagdad mach gayi thi, hazaron log maare gaye the...lekin sarkar ki izzat bachane ke liye, Pt Nehru pe koi dosh na lag jaye, isliye us samay ki media ne ye dikhane ki bahaduri nahi dikhai.. pic.twitter.com/yfv2QS4a6O
— ANI UP (@ANINewsUP) 1 May 2019
ਉਨ੍ਹਾਂ ਕਿਹਾ ਕਿ ਉਸ ਸਮੇਂ ਦੂਜੀਆਂ ਪਾਰਟੀਆਂ ਦਾ ਨਾਮੋ-ਨਿਸ਼ਾਨ ਨਹੀਂ ਸੀ ਅਤੇ ਰਾਜ ਵਿਚ ਕਾਂਗਰਸ ਦੀ ਸਰਕਾਰ ਸੀ ਪਰ ਤਦ ਵੀ ਖ਼ਬਰਾਂ ਦਬਾ ਦਿਤੀਆਂ ਗਈਆਂ। ਪੀੜਤ ਪਰਵਾਰਾਂ ਨੂੰ ਇਕ ਰੁਪਇਆ ਤਕ ਨਹੀਂ ਦਿਤਾ ਗਿਆ। ਸਿਰਫ਼ ਭਾਜੜ ਹੀ ਨਹੀਂ, ਭਾਜੜ ਮਗਰੋਂ ਜੋ ਕੁੱਝ ਹੋਇਆ, ਉਹ ਭਾਰੀ ਅਸੰਵੇਦਨਸ਼ੀਲਤਾ ਸੀ, ਜ਼ੁਲਮ ਸੀ। ਮੋਦੀ ਨੇ ਕਿਹਾ ਕਿ ਮੈਨੂੰ ਪਹਿਲਾਂ ਵੀ ਕੁੰਭ ਵਿਚ ਕਈ ਵਾਰ ਆਉਣ ਦਾ ਮੌਕਾ ਮਿਲਿਆ। ਜਦ ਸਰਕਾਰ ਬਦਲਦੀ ਹੈ ਅਤੇ ਨੀਅਤ ਬਦਲਦੀ ਹੈ, ਤਦ ਕਿਹੋ ਜਿਹਾ ਨਤੀਜਾ ਆਉਂਦਾ ਹੈ, ਇਹ ਪ੍ਰਯਾਗਰਾਜ ਨੇ ਇਸ ਵਾਰ ਵਿਖਾ ਦਿਤਾ ਹੈ। ਪਹਿਲਾਂ ਕੁੰਭ ਹੁੰਦਾ ਸੀ ਤਾਂ ਅਖਾੜਿਆਂ 'ਚ ਲੜਾਈਆਂ ਹੁੰਦੀਆਂ ਸਨ। ਇਸ ਵਾਰ ਮੇਲਾ ਹੋਇਆ, ਸ਼ਾਨ ਨਾਲ ਸਿਰ ਉੱਚਾ ਹੋ ਗਿਆ। ਇਕ ਦੋਸ਼ ਨਹੀਂਂ ਲੱਗਾ।