
ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਚਾਰ ਦੌਰਾਨ ਬਿਹਾਰ ਦੇ ਦਰਭੰਗਾ ਵਿਚ ਕੁਝ ਦਿਨ ਪਹਿਲਾਂ ਪੀਐਮ ਮੋਦੀ ਦੀ ਇਕ ਰੈਲੀ ਦਾ ਵੀਡਓ ਸਾਹਮਣੇ ਆਇਆ ਹੈ।
ਪਟਨਾ: ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਚਾਰ ਦੌਰਾਨ ਬਿਹਾਰ ਦੇ ਦਰਭੰਗਾ ਵਿਚ ਕੁਝ ਦਿਨ ਪਹਿਲਾਂ ਪੀਐਮ ਮੋਦੀ ਦੀ ਇਕ ਰੈਲੀ ਦਾ ਵੀਡਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਸਾਹਮਣੇ ਆਇਆ ਹੈ ਕਿ ਜਿਸ ਸਮੇਂ ਭਾਸ਼ਣ ਖਤਮ ਕਰਨ ਤੋਂ ਬਾਅਦ ਪੀਐਮ ਮੋਦੀ ਅਤੇ ਸਟੇਜ ‘ਤੇ ਮੌਜੂਦ ਹੋਰ ਸਾਰੇ ਨੇਤਾ ਵੰਦੇ ਮਾਤਰਮ ਦੇ ਨਾਅਦੇ ਲਗਾ ਰਹੇ ਸਨ ਤਾਂ ਉਸ ਸਮੇਂ ਐਨਡੀਏ ਦੇ ਮੁੱਖ ਸਹਿਯੋਗੀ ਨਿਤੀਸ਼ ਕੁਮਾਰ ਇਸ ਭੀੜ ਤੋਂ ਦੂਰ ਬੈਠੇ ਰਹੇ।
Narendra Modi
ਦਰਅਸਲ ਬਿਹਾਰ ਦੇ ਦਰਭੰਗਾ ਵਿਚ 25 ਅਪ੍ਰੈਲ ਨੂੰ ਭਾਜਪਾ ਅਤੇ ਜਨਤਾ ਦਲ ਦੀ ਇਕ ਸੰਯੁਕਤ ਰੈਲੀ ਹੋਈ ਸੀ। ਇਸ ਰੈਲੀ ਵਿਚ ਪੀਐਮ ਮੋਦੀ ਅਤੇ ਨਿਤੀਸ਼ ਕੁਮਾਰ ਇਕੱਠੇ ਸਟੇਜ਼ ‘ਤੇ ਮੌਜੂਦ ਸਨ । ਰੈਲੀ ਦੌਰਾਨ ਜਦੋਂ ਪੀਐਮ ਮੋਦੀ ਵੱਲੋਂ ਵੰਦੇ ਮਾਤਰਮ ਦਾ ਨਾਅਰਾ ਲਗਾਇਆ ਗਿਆ ਤਾਂ ਸਾਰੇ ਨੇਤਾ ਅਤੇ ਲੋਕ ਹੱਥ ਉਪਰ ਕਰਕੇ ਵੰਦੇ ਮਾਤਰਮ ਦਾ ਨਾਅਰਾ ਲਗਾ ਰਹੇ ਸਨ ਪਰ ਨਿਤੀਸ਼ ਕੁਮਾਰ ਚੁੱਪਚਾਪ ਬੈਠੇ ਰਹੇ ਅਤੇ ਅਪਣੀ ਰਾਜਨੀਤਿਕ ਸਮਝ ਨੂੰ ਬਚਾਉਂਦੇ ਰਹੇ।
Nitish Kumar and Narendra Modi
ਦਰਅਸਲ ਨਿਤੀਸ਼ ਕੁਮਾਰ ਦਾ ਪੀਐਮ ਮੋਦੀ ਦੇ ਸੁਰ ਨਾਲ ਸੁਰ ਨਾ ਮਿਲਾਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਨਿਤੀਸ਼ ਕੁਮਾਰ ਵੋਟ ਬੈਂਕ ਦਾ ਖਿਆਲ ਰੱਖ ਰਹੇ ਹਨ ਅਤੇ ਸਿਆਸਤ ਵਿਚ ਸੁਰੱਖਿਅਤ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ। ਨਿਤੀਸ਼ ਕੁਮਾਰ ਹਿੰਦੂ-ਮੁਸਲਮਾਨਾਂ ਦੇ ਨਾਲ-ਨਾਲ ਉਹਨਾਂ ਸਾਰੀਆਂ ਜਾਤੀਆਂ ਦੇ ਵੋਟ ਬੈਂਕ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਜੋ ਭਾਜਪਾ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਰੱਖਣਾ ਚਾਹੁੰਦੇ।