ਖੇਤੀ ਕਲਿਆਣ ਸੈੱਸ ਖ਼ਤਮ ਹੋਣ ਤੋਂ ਬਾਅਦ ਵੀ ਸਰਕਾਰ ਨੇ ਵਸੂਲਿਆ ਕਰੋੜਾਂ ਦਾ ਟੈਕਸ
Published : May 1, 2019, 9:54 am IST
Updated : May 1, 2019, 9:54 am IST
SHARE ARTICLE
Modi Govt collected Krishi Kalyan Cess even after abolishing it
Modi Govt collected Krishi Kalyan Cess even after abolishing it

ਹੋਰਨਾਂ ਯੋਜਨਾਵਾਂ ਤੋਂ ਵੀ ਵਸੂਲਿਆ ਗਿਆ ਕਰੋੜਾਂ ਦਾ ਟੈਕਸ

ਨਵੀਂ ਦਿੱਲੀ: ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਲਿਆਣ ਸੈੱਸ ਖ਼ਤਮ ਕੀਤੇ ਜਾਣ ਤੋਂ ਬਾਅਦ ਵੀ ਇਸ ਦੇ ਤਹਿਤ ਜਨਤਾ ਤੋਂ 1300 ਕਰੋੜ ਰੁਪਏ ਤੋਂ ਜ਼ਿਆਦਾ ਦਾ ਟੈਕਸ ਵਸੂਲਿਆ ਹੈ। ਜੀਐਸਟੀ ਲਾਗੂ ਕਰਨ ਲਈ ਵਿੱਤ ਮੰਤਰਾਲੇ ਦੁਆਰਾ ਹੌਲੀ ਹੌਲੀ ਸਾਰੇ ਸੈੱਸ ਖ਼ਤਮ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਖੇਤੀ ਕਲਿਆਣ ਸੈੱਸ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਸੀ।

GSTGST

ਹਾਲਾਂਕਿ ਵਿੱਤ ਮੰਤਰਾਲੇ ਦੇ ਰੇਵੈਨਿਊ ਵਿਭਾਗ ਦੇ ਸਿਸਟਮ ਅਤੇ ਡਾਟਾ ਪ੍ਰਬੰਧ ਦੇ ਡਾਇਰੈਕਟਰੇਟ ਜਰਨਲ ਨੇ ਆਰਟੀਆਈ ਦੀ ਅਪੀਲ ਤਹਿਤ ਜਾਣਕਾਰੀ ਦਿੱਤੀ ਹੈ ਕਿ ਇਕ ਜੁਲਾਈ 2017 ਤੋਂ ਬਾਅਦ 1340.55 ਕਰੋੜ ਰੁਪਏ ਦਾ ਸਵੱਛ ਭਾਰਤ ਸੈੱਸ ਵਸੂਲਿਆ ਗਿਆ ਹੈ। ਵਿੱਤ ਮੰਤਰਾਲੇ ਵਿਚ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ 6 ਮਾਰਚ 2018 ਨੂੰ ਰਾਜ ਸਭਾ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਇਕ ਜੁਲਾਈ 2017 ਤੋਂ ਸਵੱਛ ਭਾਰਤ ਸੈੱਸ ਅਤੇ ਖੇਤੀ ਕਲਿਆਣ ਸੈੱਸ ਖ਼ਤਮ ਕਰ ਦਿੱਤਾ ਗਿਆ ਹੈ।

ListList

ਇਸ ਤੋਂ ਇਲਾਵਾ ਵਿੱਤ ਮੰਤਰਾਲੇ ਦੁਆਰਾ 7 ਜੂਨ 2017 ਨੂੰ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਵੀ ਦਸਿਆ ਗਿਆ ਕਿ ਜੀਐਸਟੀ ਨੂੰ ਲਾਗੂ ਕਰਨ ਲਈ ਇਕ ਜੁਲਾਈ 2017 ਤੋਂ ਖੇਤੀ ਕਲਿਆਣ ਸੈੱਸ ਸਮੇਤ ਕਈ ਸੈੱਸ ਖ਼ਤਮ ਕੀਤੇ ਜਾ ਰਹੇ ਹਨ। ਖੇਤੀ ਕਲਿਆਣ ਸੈੱਸ ਖ਼ਤਮ ਹੋਣ ਤੋਂ ਬਾਅਦ ਵੀ ਇਸ ਦੇ ਤਹਿਤ ਪੈਸਾ ਵਸੂਲ ਕਰਨਾ ਸਰਕਾਰ ’ਤੇ ਗੰਭੀਰ ਸਵਾਲ ਖੜ੍ਹਾ ਕਰਦਾ ਹੈ। ਆਰਟੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਲ 2016 ਤੋਂ ਲੈ ਕੇ ਹੁਣ ਤਕ ਕੁੱਲ 10502.34 ਕਰੋੜ ਰੁਪਏ ਦਾ ਖੇਤੀ ਕਲਿਆਣ ਸੈੱਸ ਵਸੂਲਿਆ ਗਿਆ ਹੈ। 

MoneyMoney

ਖੇਤੀ ਮੰਤਰਾਲੇ ਨੇ ਦਸਿਆ ਗਿਆ ਕਿ ਸਾਲ 2016-17 ਅਤੇ 2017-18 ਦੌਰਾਨ ਖੇਤੀ ਕਲਿਆਣ ਸੈੱਸ ਤਹਿਤ ਜੋ ਪੈਸੇ ਪ੍ਰਾਪਤ ਹੋਏ ਸੀ ਉਹਨਾਂ ਨੂੰ ਪ੍ਰਧਾਨ ਮੰਤਰੀ ਬੀਮਾ ਯੋਜਨਾ ਅਤੇ ਕਿਸਾਨਾਂ ਦੇ ਕਰਜ਼ ’ਤੇ ਸਬਸਿਡੀ ਦੇਣ ਵਿਚ ਖਰਚ ਕੀਤਾ ਗਿਆ ਹੈ। ਹਾਲਾਂਕਿ ਮੰਤਰਾਲੇ ਨੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਕਿ ਆਖਰ ਜੋ ਪੈਸੇ ਖੇਤੀ ਕਲਿਆਣ ਸੈੱਸ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਵੀ ਵਸੂਲਿਆ ਗਿਆ ਹੈ ਉਸ ਨੂੰ ਕਿਸ ਕੰਮ ਲਈ ਵਰਤਿਆ ਗਿਆ ਹੈ। ਇਸ ਸਬੰਧੀ ਕੋਈ ਜਾਣਕਾਰੀ ਨਹੀਂ ਪ੍ਰਾਪਤ ਹੋਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement