
ਦੇਸ਼ ਵਿਚ ਲੌਕਡਾਊਨ ਦੇ ਕਾਰਨ ਬਹੁਤ ਸਾਰੇ ਮਜ਼ਦੂਰ ਵੱਖ-ਵੱਖ ਸੂਬਿਆਂ ਵਿਚ ਫਸੇ ਹੋਏ ਹਨ ।
ਨਵੀਂ ਦਿੱਲੀ : ਦੇਸ਼ ਵਿਚ ਲੌਕਡਾਊਨ ਦੇ ਕਾਰਨ ਬਹੁਤ ਸਾਰੇ ਮਜ਼ਦੂਰ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ, ਪਰ ਹੁਣ ਕੇਂਦਰ ਸਰਕਾਰ ਨੇ ਇਨ੍ਹਾਂ ਨੂੰ ਰਾਹਤ ਦਿੰਦਿਆਂ ਆਪਣੇ ਸੂਬਿਆਂ ਵਿਚ ਜਾਣ ਦੀ ਆਗਿਆ ਦੇ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਕੇਰਲ, ਮਹਾਂਰਾਸ਼ਟਰ, ਤਾਮਿਲਨਾਡੂ, ਤੇਲਗਾਂਨਾ, ਰਾਜਸਥਾਨ,ਬਿਹਾਰ ਅਤੇ ਪੰਜਾਬ ਨੇ ਵੀਰਵਾਰ ਨੂੰ ਕਿਹਾ ਹੈ ਕਿ ਇਨ੍ਹਾਂ ਕਾਮਿਆਂ ਨੂੰ ਸੂਬਿਆਂ ਵਿਚ ਵਾਪਿਸ ਲਿਆਉਂਣ ਦੇ ਲਈ ਬੱਸਾਂ ਦੀ ਜਗ੍ਹਾਂ ਤੇ ਵਿਸ਼ੇਸ਼ ਟ੍ਰੇਨ ਚਲਾਉਂਣੀ ਚਾਹੀਦੀ ਹੈ ਕਿਉਂਕਿ ਬੱਸਾਂ ਵਿਚ ਕਰੋਨਾ ਦੀ ਲਾਗ ਦਾ ਖ਼ਤਰਾਂ ਵੱਧ ਸਕਦਾ ਹੈ।
Lockdown movements migrant laboures piligrims tourist students mha guidelines
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਇਕ ਆਦੇਸ਼ ਜਾਰੀ ਕਰ ਕਿਹਾ ਕਿ ਸੂਬੇ ਅੰਦਰ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਲੌਕਡਾਊਨ ਦੇ ਕਾਰਨ ਫਸ ਗਏ ਹਨ ਉਨ੍ਹਾਂ ਦਾ ਡਾਟਾ ਇਕੱਠਾ ਕੀਤਾ ਜਾਵੇ । ਇਸ ਦੇ ਨਾਲ ਹੀ ਉਨ੍ਹਾਂ ਪੀਐੱਮ ਮੋਦੀ ਨੂੰ ਇਹ ਅਪੀਲ ਵੀ ਕੀਤੀ ਕਿ ਇਨ੍ਹਾਂ ਮਜ਼ਦੂਰਾਂ ਨੂੰ ਭੇਜਣ ਦੇ ਲਈ ਇਕ ਵਿਸ਼ੇਸ਼ ਟ੍ਰੇਨ ਦੀ ਵਿਵਸਥਾ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਨਾਲ ਸਬੰਧਤ ਪ੍ਰਕਿਰਿਆ ਦਾ ਤਾਲਮੇਲ ਰੱਖਣ ਲਈ ਹਰੇਕ ਜ਼ਿਲ੍ਹੇ ਵਿੱਚ ਨੋਡਲ ਅਧਿਕਾਰੀ ਨਿਯੁਕਤ ਕਰਨ ਦਾ ਐਲਾਨ ਕੀਤਾ।
lockdown
ਇਸ ਦੇ ਨਾਲ ਹੀ, ਤੇਲੰਗਾਨਾ (ਤੇਲੰਗਾਨਾ) ਦੇ ਪਸ਼ੂ ਪਾਲਣ ਮੰਤਰੀ ਟੀ ਸ਼੍ਰੀਨਿਵਾਸ ਯਾਦਵ ਨੇ ਮੰਗ ਕੀਤੀ ਕਿ ਕੇਂਦਰ ਪ੍ਰਵਾਸੀ ਮਜ਼ਦੂਰਾਂ ਲਈ ਉਨ੍ਹਾਂ ਦੇ ਜੱਦੀ ਰਾਜਾਂ ਵਿੱਚ ਪਹੁੰਚਣ ਅਤੇ ਉਨ੍ਹਾਂ ਨੂੰ ਮੁਫਤ ਵਿਚ ਘਰ ਪਹੁੰਚਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਬਿਹਾਰ, ਝਾਰਖੰਡ ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿਚੋਂ ਤੇਂਲਗਾਨਾਂ ਵਿਚ 15 ਲੱਖ ਦੇ ਕਰੀਬ ਪ੍ਰਵਾਸੀ ਮਜ਼ਦੂਰ ਹਨ ਜੇਕਰ ਬੱਸਾਂ ਰਾਹੀ ਇਨ੍ਹਾਂ ਨੂੰ ਘਰ ਪਹੁਚਾਇਆ ਗਿਆ ਤਾਂ 3 ਤੋਂ 5 ਦਿਨ ਲੱਗਣਗੇ।
lockdown
ਇਸ ਦੇ ਨਾਲ ਹੀ ਕੇਰਲ, ਤਾਮਿਲਨਾਇਡੂ, ਰਾਜਸਥਾਨ, ਬਿਹਾਰ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀਆਂ ਦਾ ਵੀ ਇਹ ਹੀ ਕਹਿਣਾ ਹੈ ਕਿ ਇਨ੍ਹਾਂ ਮਜ਼ਦੂਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਇਸ ਲਈ ਬੱਸਾਂ ਵਿਚ ਇਨ੍ਹਾਂ ਨੂੰ ਲਿਆਉਂਣਾ ਕਾਫੀ ਮੁਸ਼ਕਿਲ ਦਾ ਕੰਮ ਹੈ ਇਸ ਲਈ ਬੱਸਾਂ ਦੀ ਜਗ੍ਹਾਂ ਇਕ ਵਿਸ਼ੇਸ਼ ਟ੍ਰੇਨ ਦੇ ਨਾਲ ਇਨ੍ਹਾਂ ਮਜ਼ਜੂਰਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੇ ਪਹੁੰਚਾਉਂਣ ਦੀ ਲੋੜ ਹੈ।
India lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।