
ਭਾਰਤੀ ਮੂਲ ਦੇ ਨੀਰਜ ਅੰਟਾਨੀ ਨੇ ਅਮਰੀਕਾ ਦੇ ਸੂਬੇ ਓਹਾਓ ਵਿਚ ਛੇਵੇਂ ਸੈਨੇਟ ਡ੍ਰਿਸਟ੍ਰਿਕਟ ਤੋਂ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ।
ਵਾਸ਼ਿੰਗਟਨ, 30 ਅਪ੍ਰੈਲ : ਭਾਰਤੀ ਮੂਲ ਦੇ ਨੀਰਜ ਅੰਟਾਨੀ ਨੇ ਅਮਰੀਕਾ ਦੇ ਸੂਬੇ ਓਹਾਓ ਵਿਚ ਛੇਵੇਂ ਸੈਨੇਟ ਡ੍ਰਿਸਟ੍ਰਿਕਟ ਤੋਂ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। 29 ਸਾਲਾ ਅੰਟਾਨੀ ਮੌਜੂਦਾ ਵੇਲੇ ਓਹਾਓ ਦੀ ਜਨਰਲ ਅਸੈਂਬਲੀ ਵਿਚ ਸੂਬਾਈ ਨੁਮਾਇੰਦੇ ਹਨ। ਗੈਰ-ਅਧਿਕਾਰਕ ਨਤੀਜਿਆਂ ਮੁਤਾਬਕ ਅੰਟਾਨੀ ਨੂੰ ਰਿਪਬਲਿਕਨ ਪ੍ਰਾਇਮਰੀ ਵਿਚ ਕਰੀਬ 65 ਫ਼ੀ ਸਦੀ ਵੋਟਾਂ ਹਾਸਲ ਹੋਈਆਂ ਹਨ।
File photo
ਉਥੇ ਹੀ ਜੇਕਰ ਨੀਰਜ ਅੰਟਾਨੀ ਦੀ ਜਿੱਤ ਹੁੰਦੀ ਹੈ ਤਾਂ ਉਹ ਓਹਾਓ ਸੂਬੇ ਤੋਂ ਸੈਨੇਟ ਲਈ ਜਿੱਤਣ ਵਾਲੇ ਪਹਿਲੇ ਭਾਰਤੀ ਮੂਲ ਦੇ ਵਿਅਕਤੀ ਹੋਣਗੇ। ਉਨ੍ਹਾਂ ਨੇ ਟਵੀਟ ਕੀਤਾ ਕਿ ਸਟੇਟ ਸੈਨੇਟਰ ਲਈ ਰਿਪਬਲਿਕਨ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕਰ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। ਫਸਵੇ ਮੁਕਾਬਲੇ ਦੇ ਬਾਵਜੂਦ 64 ਫ਼ੀ ਸਦੀ ਤੋਂ ਜ਼ਿਆਦਾ ਵੋਟਾਂ ਦੇਣ ਲਈ ਧਨਵਾਦ। ਮੈਂ ਅਪਣੇ ਸਾਰੇ ਵੋਟਰਾਂ, ਸਮਰਥਕਾਂ, ਟੀਮ ਦੇ ਲੋਕਾਂ ਦਾ ਧਨਵਾਦ ਅਦਾ ਕਰਦਾ ਹਾਂ।
(ਪੀਟੀਆਈ)