
ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਨੂੰ ਹੁਣ ਨਾਂ ਮਿਲ ਗਿਆ ਹੈ ਅਤੇ ਇਸ ਦਾ ਸਿਹਰਾ
ਵਾਸ਼ਿੰਗਟਨ, 30 ਅਪ੍ਰੈਲ : ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਨੂੰ ਹੁਣ ਨਾਂ ਮਿਲ ਗਿਆ ਹੈ ਅਤੇ ਇਸ ਦਾ ਸਿਹਰਾ ਭਾਰਤੀ ਮੂਲ ਦੀ 17 ਸਾਲਾ ਕੁੜੀ ਵਨੀਜਾ ਰੁਪਾਣੀ ਦੇ ਸਿਰ ਸਜਦਾ ਹੈ। ਨਾਰਥਪੋਰਟ, ਅਲਬਾਮਾ ਨਾਲ ਸੰਬੰਧਤ ਜੂਨੀਅਰ ਹਾਈਸਕੂਲ ਦੀ ਵਿਦਿਆਰਥਨ ਰੁਪਾਣੀ ਦੇ ਸਿਰ ਇਸ ਸਿਹਰਾ ਤਦ ਸਜਿਆ ਜਦ ਉਨ੍ਹਾਂ ਨੇ ਨਾਸਾ ਦੀ ‘ਨੇਮ ਦਿ ਰੋਵਰ’ ਮੁਕਾਬਲੇ ’ਚ ਅਪਣਾ ਲੇਖ ਜਮਾ ਕਰਵਾਇਆ।
ਮੈਕੇਨਿਕਲ ਉਰਜਾ ਅਤੇ ਪ੍ਰੋਪਲੇਸ਼ਨ ਪ੍ਰਣਾਲੀ ਨਾਲ ਯੁਕਤ ਨਾਸਾ ਨੇ ਮੰਗਲ ਹੈਲੀਕਾਪਟਰ ਦਾ ਅਧਿਕਾਰਿਕ ਤੌਰ ’ਤੇ ਨਾਂ ਰੱਖਣ ਦੇ ਬਾਅਦ ਹੁਣ ਇਸ ਨੂੰ ‘ਇੰਜਨੂਈਟੀ’ ਕਿਹਾ ਜਾਵੇਗਾ। ਰੁਪਾਣੀ ਨੇ ਹੀ ਇਸ ਜਹਾਜ਼ ਦੇ ਲਈ ਇਸ ਨਾਂ ਦੀ ਸਲਾਹ ਦਿਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਨਾਸਾ ਨੇ ਮਾਰਚ ’ਚ ਐਲਾਨ ਕੀਤਾ ਸੀ ਕਿ ਉਸ ਦੇ ਅਗਲੇ ਰੋਵਰ ਦਾ ਨਾਂ ‘ਪਰਸਵਿਰਨਜ਼’ ਹੋਵੇਗਾ ਜੋ ਸੱਤਵੀਂ ਜਮਾਤ ਦੇ ਵਿਦਿਆਰਥੀ ਅਲੈਕਜੰਡਰ ਮੈਥਰ ਦੇ ਲੇਖ ’ਤੇ ਆਧਾਰਿਤ ਹੈ। ਏਜੰਸੀ ਨੇ ਮੰਗਲ ਗ੍ਰਹਿ ’ਤੇ ਰੋਵਰ ਦੇ ਨਾਲ ਕੀਤੇ ਜਾਨ ਵਾਲੇ ਹੈਲੀਕਾਪਟਰ ਦਾ ਨਾਂ ਰੱਖਣ ਦਾ ਵੀ ਫ਼ੈਸਲਾ ਲਿਆ ਸੀ। ਵਿਦਿਆਰਥਨ ਵਨੀਜਾ ਰੁਪਾਣੀ ਨੇ ‘ਨੇਮ ਦਿ ਰੋਵਰ’ ਮੁਕਾਬਲੇ ਦੇ ਦੌਰਾਨ ਨਾਂ ਰਖਿਆ।
‘ਇੰਜਨੂਈਟੀ’ ਦੂਜੀ ਦੁਨੀਆਂ ’ਚ ਪਹਿਲੀ ਮੈਕੇਨਿਕਲ ਉਰਜਾ ਉਡਾਣ ਦੀ ਕੋਸ਼ਿਸ਼ ਦੇ ਤਹਿਤ ਲਾਲ ਗ੍ਰਹਿ ’ਤੇ ‘ਪਰਸਵਿਰਨਜ਼’ ਦੇ ਨਾਲ ਜਾਵੇਗਾ।’’ ਨਾਸਾ ਨੇ ਇਸ ਸਬੰਧੀ ਬੁਧਵਾਰ ਨੂੰ ਐਲਾਨ ਕੀਤਾ। ‘ਇੰਜਨੂਈਟੀ’ ਅਤੇ ‘ਪਰਸਵਿਰਨਜ਼’ ਦੇ ਜੁਲਾਈ ’ਚ ਪ੍ਰੀਖਣ ਦਾ ਪ੍ਰੋਗਰਾਮ ਹੈ ਅਤੇ ਇਹ ਅਗਲੇ ਸਾਲ ਫ਼ਰਵਰੀ ’ਚ ਮੰਗਲ ਗ੍ਰਹਿ ਦੇ ਜੇਜੇਰੀ ਟੋਏ ’ਚ ਉਤਰਣਗੇ ਜੋ 3.5 ਅਰਬ ਸਾਲ ਪਹਿਲਾਂ ਅਸਤਿਤਵ ’ਚ ਆਈ ਇਕ ਝੀਲ ਦੀ ਥਾਂ ਹੈ। ਨਾਸਾ ਨੇ ਕਿਹਾ ਰੋਵਰ ਜਿਥੇ ਮੰਗਲ ਦੇ ਨਮੂਨੇ ਇੱਕਠੇ ਕਰੇਗਾ, ਉਥੇ ਹੀ ਹੈਲੀਕਾਪਟਰ ਉਸ ਜਗ੍ਹਾ ਉੱਡਣ ਦੀ ਕੋਸ਼ਿਸ਼ ਕਰੇਗਾ ਅਤੇ ਜੇਕਰ ਸਾਰਾ ਕੁੱਝ ਠੀਕ ਰਿਹਾ ਤਾਂ ਇਹ ਭਵਿਖ ਦੇ ਮੰਗਲ ਪੜਤਾਲ ਦੀ ਮੁਹਿੰਮਾਂ ’ਚ ਹਵਾਈ ਮਾਪ ਨਾਲ ਜੋੜੇਗਾ। (ਪੀਟੀਆਈ)
28 ਹਜ਼ਾਰ ਲੇਖਾਂ ’ਚੋਂ ਚੁਣਿਆ ਗਿਆ ਰੁਪਾਣੀ ਦਾ ਲੇਖ
ਪੁਲਾੜ ਏਜੰਸੀ ਮੁਤਾਬਕ ਰੁਪਾਣੀ ਦਾ ਲੇਖ 28 ਹਜ਼ਾਰ ਲੇਖਾਂ ਵਿਚ ਸ਼ਾਮਲ ਸੀ ਜਿਸ ’ਚ ਅਮਰੀਕਾ ਦੇ ਹਰੇਕ ਰਾਜ ਅਤੇ ਖੇਤਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਨਾਸਾ ਵਲੋਂ ਜਾਰੀ ਬਿਆਨ ਮੁਤਾਬਕ ਰੁਪਾਣੀ ਨੇ ਅਪਣੇ ਲੇਖ ’ਚ ਲਿਖਿਆ, ‘‘ਇੰਜਨੂਈਟੀ ਉਹ ਚੀਜ਼ ਹੈ ਜੋ ਅਨੌਖੀ ਚੀਜ਼ਾਂ ਸਿੱਧ ਕਰਨ ’ਚ ਲੋਕਾਂ ਦੀ ਮਦਦ ਕਰਦਾ ਹੈ। ਇਹ ਪੁਲਾੜ ਦੇ ਹਰ ਕੋਨੇ ’ਚ ਸਾਡੇ ਯਾਨਾਂ ਨੂੰ ਵਿਸਤਾਰਿਤ ਕਰਨ ’ਚ ਮਦਦ ਕਰੇਗਾ।’’