ਕੋਰੋਨਾ ਦਾ ਗ਼ਲਤ ਇਲਾਜ ਰੋਕਿਆ ਜਾਏ, ਮੌਤਾਂ ਇਸ ਗ਼ਲਤ ਇਲਾਜ ਕਾਰਨ ਹੋ ਰਹੀਆਂ ਹਨ
Published : May 1, 2020, 7:09 am IST
Updated : May 1, 2020, 7:09 am IST
SHARE ARTICLE
File Photo
File Photo

ਸੁਪ੍ਰੀਮ ਕੋਰਟ ਵਿਚ ਪਟੀਸ਼ਨ, ਸੁਪ੍ਰੀਮ ਕੋਰਟ ਨੇ ਕੋਈ ਹਦਾਇਤ ਦੇਣੋਂ ਕੀਤੀ ਨਾਂਹ

ਨਵੀਂ ਦਿੱਲੀ, 30 ਅਪ੍ਰੈਲ: ਸੁਪਰੀਮ ਕੋਰਟ ਨੇ ਕੋਵਿਡ-19 ਤੋਂ ਗੰਭੀਰ ਬੀਮਾਰ ਮਰੀਜ਼ਾਂ, ਜਿਨ੍ਹਾਂ ਨੂੰ ਮਲੇਰੀਆ ਵਿਰੋਧੀ ਦਵਾਈਆਂ 'ਹਾਈਡਰਾਨਿਕਸ ਕਲੋਰੋਕਵੀਨ' ਅਤੇ ਐਂਟੀਬਾਇਉਟਿਕ 'ਐਜ਼ੀਥ੍ਰੋਮਾਈਸਿਨ' ਮਿਲਾ ਕੇ ਦਿਤੀ ਜਾ ਰਹੀ ਹੈ, ਦੇ ਇਲਾਜ ਦੇ ਦਿਸ਼ਾ-ਨਿਰਦੇਸ਼ਾਂ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿਤਾ।

File photoFile photo

ਅਦਾਲਤ ਨੇ ਕਿਹਾ ਕਿ ਉਹ ਇਸ ਵਿਸ਼ੇ ਦੀ ਮਾਹਰ ਨਹੀਂ। ਜੱਜ ਐਨ ਵੀ ਰਮਨ, ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਬੀ ਆਰ ਗਵਈ ਦੇ ਬੈਂਚ ਨੇ ਗ਼ੈਰ ਸਰਕਾਰੀ ਸੰਸਥਾ 'ਪੀਪਲ ਫ਼ਾਰ ਬੈਟਰ ਟਰੀਟਮੈਂਟ' ਦੀ ਪਟੀਸ਼ਨ 'ਤੇ ਵੀਡੀਉ ਕਾਨਫ਼ਰੰਸ ਰਾਹੀਂ ਸੁਣਵਾਈ ਕਰਦਿਆਂ ਕਿਹਾ ਕਿ ਕੋਵਿਡ-19 ਦੇ ਇਲਾਜ ਲਈ ਹਾਲੇ ਤਕ ਕੋਈ ਦਵਾਈ ਨਹੀਂ ਅਤੇ ਡਾਕਟਰ ਵੱਖੋ ਵੱਖ ਤਰੀਕੇ ਅਪਣਾ ਰਹੇ ਹਨ।

ਬੈਂਚ ਨੇ ਕਿਹਾ ਕਿ ਇਲਾਜ ਦੇ ਨਿਰਦੇਸ਼ਾਂ ਬਾਰੇ ਫ਼ੈਸਲਾ ਕਰਨਾ ਡਾਕਟਰਾਂ ਦਾ ਕੰਮ ਹੈ। ਅਦਾਲਤਾਂ ਇਸ ਦੀਆਂ ਮਾਹਰ ਨਹੀਂ ਅਤੇ ਉਹ ਫ਼ੈਸਲਾ ਨਹੀਂ ਕਰ ਸਕਦੀਆਂ ਕਿ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਣਾ ਚਾਹੀਦਾ ਹੈ। ਬੈਂਚ ਨੇ ਸੰਸਥਾ ਦੇ ਡਾਕਟਰ ਕ੍ਰਿਣਾਲ ਸਾਹਾ ਨੂੰ ਕਿਹਾ ਕਿ ਉਹ ਅਪਣੀ ਪਟੀਸ਼ਨ ਇੰਡੀਅਨ ਮੈਡੀਕਲ ਰਿਸਰਚ ਕੌਂਸਲ ਕੋਲ ਅਰਜ਼ੀ ਵਜੋਂ ਦੇਣ ਜੋ ਉਨ੍ਹਾਂ ਦੇ ਸੁਝਾਅ 'ਤੇ ਵਿਚਾਰ ਕਰ ਸਕਦੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਸਾਹਾ ਨੇ ਕਿਹਾ ਕਿ ਉਹ ਕੋਵਿਡ-19 ਦੇ ਇਲਾਜ ਦੇ ਤਰੀਕੇ ਨੂੰ ਚੁਨੌਤੀ ਨਹੀਂ ਦੇ ਰਹੇ ਪਰ ਇਨ੍ਹਾਂ ਦੋ ਦਵਾਈਆਂ ਦੇ ਮਿਸ਼ਰਨ ਦੀ ਵਰਤੋਂ ਦੇ ਮਾੜੇ ਪ੍ਰਭਾਵ ਹੁੰਦੇ ਹਨ ਅਤੇ ਇਸੇ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement