
ਇਹ ਦਾਅਵਾ ਕੁੱਝ ਨਿਊਜ਼ ਵੈੱਬਸਾਈਟਾਂ ਨੇ ਕੀਤਾ ਹੈ
Gangster Goldy Brar News: ਅਮਰੀਕਾ ‘ਚ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਦਾ ਦਾਅਵਾ ਇੱਕ ਨਿਊਜ਼ ਵੈਬਸਾਈਟ ਨੇ ਕੀਤਾ ਹੈ। ਵੈੱਬਸਾਈਟ 'ਤੇ ਲਿਖਿਆ ਹੋਇਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਗੋਲਡੀ ਬਰਾੜ ਦੀ ਮੌਤ ਹੋ ਗਈ ਹੈ। ਇਸ ਨਿਊਜ਼ 'ਚ ਦਾਅਵਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਉਸ ਨੂੰ 2 ਗੋਲੀਆਂ ਲੱਗੀਆਂ ਸਨ ਜਿਸ ਕਾਰਨ ਉਸ ਦੀ ਮੌਤ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਫੇਅਰਮੌਂਟ ਅਤੇ ਹੋਲਟ ਐਵੇਨਿਊਜ਼ ਉਤੇ ਸ਼ਾਮ 5:25 ਵਜੇ ਹੋਈ। ਜਦੋਂ ਇਨ੍ਹਾਂ ਦੋਵਾਂ ‘ਤੇ ਗੋਲੀਬਾਰੀ ਹੋਈ ਤਾਂ ਪੀੜਤ ਗਲੀ ਵਿਚ ਖੜ੍ਹੇ ਸਨ ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਹੈ।
ਦੱਸ ਦਈਏ ਕਿ ਕੈਨੇਡਾ ਤੋਂ ਭੱਜਣ ਮਗਰੋਂ ਗੋਲਡੀ ਬਰਾੜ ਨੇ ਅਮਰੀਕਾ ਦੇ ਫਰੈਜਨੋ ਵਿਚ ਹੀ ਪਨਾਹ ਲਈ ਸੀ ਅਤੇ ਗੋਲਡੀ ਬਰਾੜ ਦੀ ਆਖਰੀ ਲੋਕੇਸ਼ਨ ਫਰੈਜਨੋ ਹੀ ਦੱਸੀ ਜਾਂਦੀ ਹੈ। ਇਹ ਸਾਰਾ ਦਾਅਵਾ ਇਕ ਅਮਰੀਕੀ ਵੈੱਬਸਾਈਟ ਨੇ ਕੀਤਾ ਹੈ ਹਾਲਾਂਕਿ ਰੋਜ਼ਾਨਾ ਸਪੋਕਸਮੈਨ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਦਾ ਨਾਂ ਮਰਹੂਮ ਗਾਇਕ ਮੂਸੇਵਾਲਾ ਦੇ ਕਤਲ ਸਮੇਂ ਚਰਚਾ ਵਿਚ ਆਇਆ ਸੀ। ਗੋਲਡੀ ਨੂੰ ਲਾਰੈਂਸ ਬਿਸ਼ਨੋਈ ਦਾ ਸਾਥੀ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਮੂਸੇਵਾਲਾ ਕਤਲ ਕਾਂਡ ‘ਚ ਮਾਸਟਰਮਾਈਂਡ ਕਿਹਾ ਗਿਆ ਹੈ। ਕੈਨੇਡਾ ਵਿਚ ਰਹਿਣ ਵਾਲੇ ਗੋਲਡੀ ਬਰਾੜ ਦਾ ਨਾਂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਵਿਚ ਵੀ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਗੋਲਡੀ ਦਾ ਨਾਂ ਕਈ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਹੈ, ਜਿਸ ‘ਚ ਗੁਰੂਗ੍ਰਾਮ ‘ਚ ਦੋਹਰੇ ਕਤਲ ਦਾ ਮਾਮਲਾ ਵੀ ਸ਼ਾਮਲ ਹੈ।
(For more news apart from Gangster Goldy Brar the killer of Sidhu Moosewala, was killed? News in Punjabi, stay tuned to Rozana Spokesman