
7 ਲੋਕਾਂ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ 'ਤੇ ਕਿਸਾਨਾਂ ਨੇ ਸ਼ੁਕਰਵਾਰ ਤੋਂ 10 ਜੂਨ ਤਕ 'ਪਿੰਡ ਬੰਦ' ਅੰਦੋਲਨ ਦਾ ਐਲਾਨ ਕੀਤਾ
ਮੱਧ ਪ੍ਰਦੇਸ਼ ਵਿਚ ਪਿਛਲੇ ਸਾਲ 6 ਜੂਨ ਨੂੰ ਮੰਦਸੌਰ ਜ਼ਿਲ੍ਹੇ ਵਿਚ ਕਿਸਾਨਾਂ 'ਤੇ ਪੁਲਿਸ ਜਵਾਨਾਂ ਦੁਆਰਾ ਕੀਤੀ ਗਈ ਫਾਈਰਿੰਗ ਅਤੇ ਮਾਰਕੁੱਟ ਵਿਚ ਮਾਰੇ ਗਏ 7 ਲੋਕਾਂ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ 'ਤੇ ਕਿਸਾਨਾਂ ਨੇ ਸ਼ੁਕਰਵਾਰ ਤੋਂ 10 ਜੂਨ ਤਕ 'ਪਿੰਡ ਬੰਦ' ਅੰਦੋਲਨ ਦਾ ਐਲਾਨ ਕੀਤਾ ਹੈ। 6 ਜੂਨ ਨੂੰ ਮੰਦਸੌਰ ਕਾਂਡ ਦੀ ਪਹਿਲੀ ਬਰਸੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਕਾਫ਼ੀ ਚੌਕਸ ਹੈ।
farmer protest
ਇਸ ਲਈ ਪਿੰਡ ਬੰਦ ਦੌਰਾਲ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਭਿੰਡ ਪੁਲਿਸ ਨੇ ਬਿਆਨ ਜਾਰੀ ਕਰਕੇ 'ਪਿੰਡ ਬੰਦ' ਅੰਦੋਲਨ ਕਿਸਾਨਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਜੂਨ ਤੋਂ 10 ਜੂਨ ਤਕ ਕਿਸਾਨਾਂ ਦੇ ਪਿੰਡ ਬੰਦ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਇਕ ਪਾਸੇ ਜਿਥੇ ਦੇਸ਼ ਦੇ ਕਿਸਾਨ ਸੰਗਠਨ ਇਨ੍ਹਾਂ 10 ਦਿਨਾਂ ਵਿਚ ਪਿੰਡਾਂ ਤੋਂ ਖਾਣ ਪੀਣ ਦੀਆਂ ਚੀਜ਼ਾਂ ਦੀ ਸਪਲਾਈ ਨਾ ਕਰਨ 'ਤੇ ਅੜੇ ਹਨ, ਉਥੇ ਹੀ ਦੂਜੇ ਪਾਸੇ ਸਰਕਾਰ ਨੇ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ।
farmer protestਕਿਸਾਨਾਂ ਦਾ ਐਲਾਨ ਹੈ ਕਿ ਪਿੰਡ ਬੰਦ ਦੌਰਾਨ ਉਹ ਇਕ ਜੂਨ ਤੋਂ 10 ਜੂਨ ਤਕ ਅਪਣੇ ਉਤਪਾਦ, ਫ਼ਲ, ਸਬਜ਼ੀ, ਦੁੱਧ ਅਤੇ ਅਨਾਜ ਸਮੇਤ ਦੂਜੇ ਉਤਪਾਦ ਸ਼ਹਿਰ ਨਹੀਂ ਭੇਜਣਗੇ। ਰਾਸ਼ਟਰੀ ਕਿਸਾਨ ਮਹਾਸੰਘ ਦੀ ਅਗਵਾਈ ਵਿਚ ਕਰੀਬ 170 ਕਿਸਾਨ ਸੰਗਠਨ ਇਸ ਵਿਚ ਭਾਗ ਲੈ ਰਹੇ ਹਨ। ਛੇ ਜੂਨ ਨੂੰ ਮੰਦਸੌਰ ਕਾਂਡ ਦੀ ਬਰਸੀ ਹੈ ਅਤੇ ਚੋਣਾਵੀ ਸਾਲ ਵਿਚ ਮੱਧ ਪ੍ਰਦੇਸ਼ ਵਿਚ ਸਿਆਸਤ ਵੀ ਤੇਜ਼ ਹੋ ਗਈ ਹੈ।
farmer protestਸੰਪੂਰਨ ਕਰਜ਼ਾ ਮੁਆਫ਼ੀ, ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਸਮਰਥਨ ਮੁੱਲ, ਫ਼ਲ ਅਤੇ ਸਬਜ਼ੀਆਂ ਦਾ ਘੱਟੋ ਘੱਟ ਸਮਰਥਨ ਮੁੱਲ ਐਲਾਨ ਕਰਨ, 55 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਕਿਸਾਨਾਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਮੁਤਾਬਕ ਪੈਨਸ਼ਨ (ਕਰੀਬ 18 ਹਜ਼ਾਰ ਪ੍ਰਤੀ ਮਹੀਨਾ) ਦੇਣ ਦੀ ਮੰਗ ਨੂੰ ਲੈ ਕੇ ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਦਿੱਲੀ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਵਿਚ ਕਿਸਾਨ ਸੰਗਠਨਾਂ ਦੇ ਇਕ ਗਰੁੱਪ ਨੇ ਪਿੰਡ ਬੰਦ ਦਾ ਐਲਾਨ ਕੀਤਾ ਹੈ।