ਕਿਸਾਨ ਅੰਦੋਲਨ ਅੱਗੇ ਝੁਕੀ ਮਹਾਰਾਸ਼ਟਰ ਸਰਕਾਰ
Published : Mar 12, 2018, 10:51 pm IST
Updated : Mar 12, 2018, 5:21 pm IST
SHARE ARTICLE

ਕਿਸਾਨਾਂ ਦੀਆਂ ਮੰਗਾਂ ਪ੍ਰਵਾਨ, ਅੰਦੋਲਨ ਵਾਪਸ
ਕਿਸਾਨਾਂ ਦੇ ਇਕੱਠ ਨੇ ਮੁੰਬਈ ਦਾ ਆਜ਼ਾਦ ਮੈਦਾਨ ਕੀਤਾ 'ਲਾਲ'
ਮੁੰਬਈ, 12 ਮਾਰਚ: ਮਹਾਰਾਸ਼ਟਰ ਵਿਚ ਦਵਿੰਦਰ ਫੜਨਵੀਸ ਸਰਕਾਰ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਅੰਦੋਲਨ ਅੱਗ ਝੁਕ ਗਈ ਹੈ ਅਤੇ ਕਿਸਾਨ ਮੰਗਾਂ ਮੰਨਣ ਲਈ ਰਾਜ਼ੀ ਹੋ ਗਈ ਹੈ।ਦਖਣੀ ਮੁੰਬਈ ਦਾ ਆਜ਼ਾਦ ਮੈਦਾਨ ਅੱਜ ਸਵੇਰ ਤੋਂ ਹੀ ਹਜ਼ਾਰਾਂ ਕਿਸਾਨਾਂ ਦੇ ਜਮ੍ਹਾਂ ਹੋਣ ਨਾਲ 'ਲਾਲ' ਹੋ ਗਿਆ। ਪਿਛਲੇ ਛੇ ਦਿਨ ਤੋਂ 180 ਕਿਲੋਮੀਟਰ ਦੀ ਯਾਤਰਾ ਕਰ ਕੇ ਵੱਡੀ ਗਿਣਤੀ ਵਿਚ ਕਿਸਾਨ ਅਪਣੇ ਹੱਥਾਂ ਵਿਚ ਲਾਲ ਝੰਡੇ ਲੈ ਕੇ ਇਥੇ ਪੁੱਜੇ ਸਨ। ਕਰਜ਼ਾ ਮਾਫ਼ੀ ਤੋਂ ਇਲਾਵਾ ਕਿਸਾਨ, ਆਦਿਵਾਸੀ ਕਿਸਾਨਾਂ ਨੂੰ ਜੰਗਲ ਦੀ ਜ਼ਮੀਨ ਦੇਣ ਦੀ ਵੀ ਮੰਗ ਕਰ ਰਹੇ ਹਨ। ਕਿਸਾਨਾਂ ਦੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੀ.ਪੀ.ਐਮ. ਨਾਲ ਸਬੰਧਤ ਆਲ ਇੰਡੀਆ ਕਿਸਾਨ ਸਭਾ ਦੇ ਅਹੁਦੇਦਾਰ ਨੇ ਦਸਿਆ ਇਸ ਪ੍ਰਦਰਸ਼ਨ ਵਿਚ ਲਗਭਗ 50 ਹਜ਼ਾਰ ਕਿਸਾਨ ਸ਼ਾਮਲ ਹੋਏ। ਸੂਬੇ ਵਿਚ ਵਿਰੋਧੀ ਧਿਰ ਐਨ.ਸੀ.ਪੀ., ਮਹਾਰਾਸ਼ਟਰ ਨਵਨਿਰਮਾਣ ਸੈਨਾ ਅਤੇ ਸੂਬੇ ਵਿਚ
ਭਾਜਪਾ ਦੀ ਅਗਵਾਈ ਵਿਚ ਸਰਕਾਰ ਦਾ ਹਿੱਸਾ ਰਹੀ ਸ਼ਿਵ ਸੈਨਾ ਨੇ ਵੀ ਕਿਸਾਨਾਂ ਦੀ ਮੰਗ ਦਾ ਸਮਰਥਨ ਕੀਤਾ। ਪਿਛਲੇ ਸਾਲ ਨਵੰਬਰ ਵਿਚ ਸੂਬਾ ਸਰਕਾਰ ਨੇ ਖੇਤੀ ਕਰਜ਼ਾ ਮਾਫ਼ੀ ਦਾ ਐਲਾਨ ਕਰਦਿਆਂ ਇਸ ਨੂੰ ਮਹਾਰਾਸ਼ਟਰ ਦੇ ਇਤਿਹਾਸ ਵਿਚ ਸੱਭ ਤੋਂ ਵੱਡੀ ਕਰਜ਼ਾ ਮਾਫ਼ੀ ਦਸਿਆ ਸੀ। 


ਕਿਸਾਨਾਂ ਦੇ ਵਫ਼ਦ ਨਾਲ ਗੱਲਬਾਤ ਮਗਰੋਂ ਅੱਜ ਦੁਪਹਿਰੇ ਮੰਤਰੀ ਚੰਦਰਕਾਂਤ ਪਾਟਿਲ ਨੇ ਦਸਿਆ ਕਿ ਸਰਕਾਰ ਨੇ ਲਿਖਤੀ ਰੂਪ ਵਿਚ ਅਪਣੀ ਪ੍ਰਵਾਨਗੀ ਦੇ ਦਿਤੀ ਹੈ। ਮੁੱਖ ਮੰਤਰੀ ਫੜਨਵੀਸ ਨੇ ਕਿਹਾ ਕਿ ਮੁੱਖ ਸਕੱਤਰ ਅਗਲੀ ਪ੍ਰਕ੍ਰਿਆ ਦੀ ਦੇਖਰੇਖ ਕਰਨਗੇ। ਕਿਸਾਨਾਂ ਦਾ ਮੋਰਚਾ ਕਲ ਹੀ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਪਹੁੰਚ ਗਿਆ ਸੀ। ਕਿਸਾਨਾਂ ਦੀਆਂ ਮੁੱਖ ਮੰਗਾਂ ਵਿਚ ਕਰਜ਼ਾ ਮੁਆਫ਼ੀ ਅਤੇ ਫ਼ਸਲਾਂ ਦਾ ਸਹੀ ਮੁੱਲ ਸ਼ਾਮਲ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਕਰਜ਼ਾ ਮਾਫ਼ੀ ਦੀ ਮੰਗ ਮੰਨ ਲਈ ਹੈ। ਸਰਕਾਰ ਕਿਸਾਨਾਂ ਦੇ 1.5 ਲੱਖ ਤਕ ਦੇ ਕਰਜ਼ੇ ਮਾਫ਼ ਕਰੇਗੀ ਅਤੇ ਇਸ ਦੀ ਮਿਆਦ ਜੂਨ 2017 ਰੱਖੀ ਗਈ ਹੈ ਜੋ ਪਹਿਲਾਂ ਜੂਨ 2016 ਸੀ। ਸਰਕਾਰ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਅਪਣਾ ਪ੍ਰਦਰਸ਼ਨ ਵਾਪਸ ਲੈ ਲਿਆ ਹੈ। ਕਿਸਾਨਾਂ ਨੇ ਅੱਜ ਵਿਧਾਨ ਸਭਾ ਨੂੰ ਘੇਰਨ ਦੀ ਯੋਜਨਾ ਬਣਾਈ ਹੋਈ ਸੀ ਪਰ ਸਰਕਾਰ ਨੇ ਕਿਸਾਨਾਂ ਨੂੰ ਪਹਿਲਾਂ ਹੀ ਮਨਾ ਲਿਆ। ਕਿਸਾਨ ਆਗੂ ਅਜੀਤ ਨਵਾਲੇ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਜੂਨ 2017 ਵਿਚ ਐਲਾਨੀ ਗਈ ਕਰਜ਼ਾ ਮਾਫ਼ੀ ਨੂੰ ਲਾਗੂ ਕਰਵਾਉਣਾ ਹੈ ਤਾਕਿ ਕਿਸਾਨ ਪੂਰੀ ਤਰ੍ਹਾਂ ਕਰਜ਼ਾਮੁਕਤ ਹੋ ਸਕਣ।  (ਏਜੰਸੀ)

SHARE ARTICLE
Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement