
ਜੰਮੂ-ਕਸ਼ਮੀਰ ਵਿਚ ਆਤਮਘਾਤੀ ਹਮਲੇ ਨੂੰ ਲੈ ਕੇ ਹਾਈ ਅਲਰਟ ਵਿਚ ਅਤਿਵਾਦੀਆਂ ਨੇ ਦੋ ਜਗ੍ਹਾਵਾਂ ਉੱਤੇ ਗ੍ਰਨੇਡ ਸੁੱਟੇ।
ਜੰਮੂ-ਕਸ਼ਮੀਰ ਵਿਚ ਆਤਮਘਾਤੀ ਹਮਲੇ ਨੂੰ ਲੈ ਕੇ ਹਾਈ ਅਲਰਟ ਵਿਚ ਅਤਿਵਾਦੀਆਂ ਨੇ ਦੋ ਜਗ੍ਹਾਵਾਂ ਉੱਤੇ ਗ੍ਰਨੇਡ ਸੁੱਟੇ। ਸਭ ਪਹਿਲਾਂ ਦੱਖਣ ਕਸ਼ਮੀਰ ਦੇ ਤਰਾਲ ਵਿਚ ਪੀਡੀਪੀ ਵਿਧਾਇਕ ਮੁਸ਼ਤਾਕ ਦੇ ਘਰ ਉੱਤੇ ਆਤੰਕੀਆਂ ਨੇ ਗ੍ਰਨੇਡ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਅਨੰਤਨਾਗ ਵਿਚ ਪੁਲਿਸ ਸੁਰੱਖਿਆ ਬਲ ਉੱਤੇ ਫਿਰ ਤੋਂ ਗ੍ਰਨੇਡ ਨਾਲ ਹਮਲਾ ਕੀਤਾ ਗਿਆ। ਇਨ੍ਹਾਂ ਹਮਲਿਆਂ ਵਿਚ ਸੀਆਰਪੀਐਫ ਦੇ ਦੋ ਜਵਾਨ ਅਤੇ ਦੋ ਨਾਗਰਿਕ ਜਖ਼ਮੀ ਹੋਏ ਹਨ।
Jammu & Kashmirਹਮਲੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਦਾ ਦਸਦਾ ਘਟਨਾ ਸਥਾਨ ਉੱਤੇ ਪਹੁੰਚ ਗਿਆ। ਪੀਡੀਪੀ ਵਿਧਾਇਕ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਅਨੰਤਨਾਗ ਦੇ ਖਾਨਬਲ ਵਿਚ ਸੁਰੱਖਿਆ ਦਸਤੇ ਉੱਤੇ ਅਤਿਵਾਦੀਆਂ ਵੱਲੋਂ ਗ੍ਰਨੇਡ ਸੁਟਿਆ ਗਿਆ।
Jammu & Kashmirਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਕਸ਼ਮੀਰ ਵਿਚ ਫਿਦਾਈਨ ਹਮਲੇ ਦੇ ਸ਼ੱਕ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ ਆਤਮਘਾਤੀ ਹਮਲੇ ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਹਮਲੇ ਦੇ ਸ਼ੱਕ ਨੂੰ ਮੱਦੇਨਜ਼ਰ ਸਾਰੀਆਂ ਸੁਰੱਖਿਆ ਏਜੇਂਸੀਆਂ ਨੂੰ ਅਗਾਹ ਕਰ ਦਿੱਤਾ ਗਿਆ ਹੈ।
Grenade attack on PDP MLA Houseਸਰਜਿਕਲ ਸਟਰਾਇਕ ਦੇ ਜ਼ਰੀਏ ਕਰੀਬ 2 ਸਾਲ ਪਹਿਲਾਂ ਪਾਕਿਸਤਾਨ ਨੂੰ ਉਸਦੀ ਦੀ ਹੀ ਧਰਤੀ ਉੱਤੇ ਸਬਕ ਸਿਖਾਉਣ ਦਾ ਖੁਲਾਸਾ ਕਰਨ ਵਾਲੇ ਲੇਫਟਿਨੇਂਟ ਜਨਰਲ ਰਣਬੀਰ ਸਿੰਘ ਨੇ ਭਾਰਤੀ ਫੌਜ ਵਿਚ ਅਹਿਮ ਜ਼ਿੰਮੇਵਾਰੀ ਸੰਭਾਲ ਲਈ ਹੈ, ਜਿਸ ਵਿਚ ਜੰਮੂ-ਕਸ਼ਮੀਰ ਤੋਂ ਅਤਿਵਾਦ ਦਾ ਖਾਤਮਾ ਕਰਨ ਵੀ ਸ਼ਾਮਿਲ ਹੈ।