
ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਸਮੇਂ ਅਪਣੇ ਇਕ ਟਵੀਟ ਸਬੰਧੀ ਚਰਚਾ 'ਚ ਹੈ। ਦਰਅਸਲ ਵੀਰੂ ਨੇ ਅਪਣੇ ਟਵਿਟਰ ਅਕਾਊਂਟ ...
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਸਮੇਂ ਅਪਣੇ ਇਕ ਟਵੀਟ ਸਬੰਧੀ ਚਰਚਾ 'ਚ ਹੈ। ਦਰਅਸਲ ਵੀਰੂ ਨੇ ਅਪਣੇ ਟਵਿਟਰ ਅਕਾਊਂਟ 'ਤੇ ਕਿਸਾਨ ਦੀ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਅਤੇ ਜਿਸ 'ਚ ਕਿਸਾਨ ਅਪਣੀ 'ਕਹੀ' ਉਤੇ ਰੱਖ ਕੇ ਰੋਟੀ ਗਰਮ ਕਰ ਰਿਹਾ ਹੈ। ਇਸ ਫ਼ੋਟੋ ਨਾਲ ਵਰਿੰਦਰ ਸਹਿਵਾਗ ਨੇ ਕੈਪਸ਼ਨ ਵੀ ਲਿਖਿਆ ਕਿ ''ਉਹ ਰੋਟੀ ਉਸ ਟੂਲ 'ਤੇ ਰੱਖ ਕੇ ਗਰਮ ਕਰ ਰਿਹਾ ਹੈ, ਜਿਸ ਤੋਂ ਇਸ ਨੂੰ ਉਹ ਕਮਾ ਰਿਹਾ ਹੈ।'' ਅੰਤ 'ਚ ਉਸ ਨੇ ਇਸ ਦ੍ਰਿਸ਼ ਨੂੰ ਖ਼ੂਬਸੂਰਤ ਵੀ ਲਿਖਿਆ।
ਇਹ ਫ਼ੋਟੋ ਅਪਣੇ ਆਪ 'ਚ ਕਿਸਾਨ ਅਤੇ ਕਿਰਸਾਨੀ ਦੀ ਮਾੜੀ ਦਸ਼ਾ ਨੂੰ ਮਜਬੂਰ ਨੂੰ ਬਿਆਨ ਕਰ ਰਹੀ ਹੈ। ਸਹਿਵਾਗ ਵਲੋਂ ਸਾਂਝੀ ਕੀਤੀ ਇਸ ਤਸਵੀਰ 'ਤੇ ਜ਼ਿਆਦਾਤਰ ਲੋਕਾਂ ਨੇ ਕਿਰਸਾਨੀ ਦੇ ਹੱਕ ਵਿਚ 'ਚ ਅਪਣੇ ਵਿਚਾਰ ਪੇਸ਼ ਕੀਤੇ ਹਨ। ਜਿਸ 'ਚ ਉਨ੍ਹਾਂ ਲਿਖਿਆ ਕਿ ਸਮਾਜ 'ਚ ਹਰੇਕ ਤਬਕੇ ਦੀ ਤਨਖ਼ਾਹ ਵਧਦੀ ਹੈ ਪਰ ਕਿਸਾਨ ਦੀ ਤਨਖ਼ਾਹ ਜਾਂ ਕਮਾਈ 'ਚ ਵਾਧਾ ਕਰਨ ਬਾਰੇ ਕਦੇ ਕਿਸੇ ਦਾ ਧਿਆਨ ਨਹੀਂ ਗਿਆ। ਇਕ ਹੋਰ ਲੜਕੀ ਨੇ ਲਿਖਿਆ ਕਿ ਜਿਵੇਂ ਧੀਆਂ ਬਚਾਏ ਬਿਨਾਂ ਵਾਹੁਟੀਆਂ ਨਹੀਂ ਲਿਆ ਸਕਦੇ, ਉਸੇ ਤਰ੍ਹਾਂ ਕਿਸਾਨ ਬਿਨਾਂ ਰੋਟੀ ਨਹੀਂ ਮਿਲ ਸਕਦੀ। ਇਸ ਲਈ ਕਿਸਾਨ ਤੇ ਕਿਸਾਨੀ ਬਚਾਉਣਾ ਜ਼ਰੂਰੀ ਹੈ। (ਏਜੰਸੀ)