
ਭਾਖੜਾ ਨਹਿਰ ਦੀ ਲੰਬੀ ਬੰਦੀ ਨੇ ਤਹਿਸੀਲ ਸਰਦੂਲਗੜ੍ਹ ਦੇ ਦਰਜ਼ਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਫਿਰਕੀਂ ਡੋਬ ਰੱਖਿਆ ਹੈ।
ਸਰਦੂਲਗੜ੍ਹ , ਭਾਖੜਾ ਨਹਿਰ ਦੀ ਲੰਬੀ ਬੰਦੀ ਨੇ ਤਹਿਸੀਲ ਸਰਦੂਲਗੜ੍ਹ ਦੇ ਦਰਜ਼ਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੂੰ ਫਿਰਕੀਂ ਡੋਬ ਰੱਖਿਆ ਹੈ। ਪਾਣੀ ਦੀ ਘਾਟ ਕਾਰਨ ਸੁੱਕ ਰਹੀਆਂ ਸਾਉਣੀ ਫਸਲਾਂ ਬਚਾਉਣ ਲਈ ਕਿਸਾਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ ਪਰ ਧਰਤੀ ਹੇਠਲੇ ਮਾੜੇ ਪਾਣੀ ਕਾਰਨ ਫਿਰ ਵੀ ਫਸਲਾਂ ਦਾ ਬਚਾਅ ਨਹੀਂ ਹੋ ਰਿਹਾ।
Cotton Farmਪਿੰਡ ਜਟਾਣਾ ਖੁਰਦ ਦੇ ਕਿਸਾਨ ਸੱਭੂ ਸਿੰਘ,ਅਵਤਾਰ ਸਿੰਘ ਅਤੇ ਗੁਲਾਬ ਸਿੰਘ ਨੇ ਦੱਸਿਆ ਸਾਡੇ ਦੋ ਦਰਜ਼ਨ ਪਿੰਡਾਂ ਘੁੱਦੂਵਾਲਾ,ਜਟਾਣਾ ਖੁਰਦ,ਜਟਾਣਾ ਕਲਾਂ,ਕੋਟੜਾ,ਚੂਹੜੀਆ,ਫੱਤਾ ਮਾਲੋਕਾ, ਕੁਸਲਾ, ਜਗਤਗੜ੍ਹ ਬਾਦਰਾਂ ਆਦਿ ਦਾ ਸੇਮ ਦੀ ਮਾਰ ਕਾਰਨ ਧਰਤੀ ਹੇਠਲਾ ਪਾਣੀ ਖਾਰਾ ਅਤੇ ਕੌੜਾ ਹੈ। ਜੇਕਰ ਜ਼ਮੀਨ ਦੀ ਸਿੰਚਾਈ ਲਈ ਸਾਰਾ ਹੀ ਇਹ ਪਾਣੀ ਵਰਤਿਆ ਜਾਵੇ ਤਾਂ ਪੁੰਗਰ ਰਹੀ ਫਸਲ ਹੀ ਸੁੱਕਣ ਲੱਗ ਪੈਂਦੀ ਹੈ।
ਕਿਸਾਨਾਂ ਦੱਸਿਆ ਝੋਨੇ ਦੀ ਬਿਜਾਈ ਲਈ ਅਸੀਂ ਪਨੀਰੀ ਬੀਜੀ ਸੀ ਪਰ ਨਹਿਰੀ ਪਾਣੀ ਨਾ ਮਿਲਣ ਕਰਕੇ ਬੋਰਾਂ ਦੇ ਪਾਣੀ ਕਾਰਨ ਇਹ ਪੀਲੀ ਪੈਣ ਲੱਗ ਪਈ ਹੈ ਅਤੇ ਕਾਫੀ ਬੂਟੇ ਸੁੱਕ ਰਹੇ ਹਨ । ਕਿਸਾਨਾਂ ਦੱਸਿਆ ਕਿ ਇਹੀ ਹਾਲ ਨਰਮੇ ਦਾ ਹੈ।ਜੇਕਰ ਅਸੀਂ ਟਿਉਬਵੈਲ ਦਾ ਪਾਣੀ ਲਗਾਉਂਦੇ ਹਾਂ ਤਾਂ ਜ਼ਮੀਨ ਕਾਠੀ ਹੋਣ ਕਰਕੇ ਨਰਮੇ ਦੇ ਪੁੰਗਰਦੇ ਬੂਟੇ ਹੀ ਸੁੱਕ ਜਾਂਦੇ ਹਨ।
Cotton Farmਇਸਦੇ ਬਚਾਅ ਲਈ ਅਸੀਂ ਨਹਿਰ ਦਾ ਖੜਾ ਪਾਣੀ ਢੋਲਾਂ ਆਦਿ 'ਚ ਭਰ ਕੇ ਡੱਬਿਆਂ ਨਾਲ ਨਰਮੇ ਦੇ ਬੂਟਿਆਂ ਦੀ ਜੜ੍ਹਾਂ 'ਚ ਪਾ ਰਹੇ ਹਾਂ। ਕਿਸਾਨ ਲਾਲ ਚੰਦ ਨੇ ਦੱਸਿਆ ਕਿ ਅਪ੍ਰੈਲ ਅਤੇ ਮਈ ਮਹੀਨੇ 'ਚ ਸਿਰਫ ਇੱਕ ਹਫ਼ਤਾ ਹੀ ਨਹਿਰੀ ਪਾਣੀ ਆਇਆ ਹੈ। ਨਹਿਰੀ ਪਾਣੀ ਦੀ ਭਾਰੀ ਘਾਟ ਕਾਰਨ ਇਸ ਵਾਰ ਨਰਮੇ ਵਾਲੀ 25 ਫੀਸਦੀ ਜ਼ਮੀਨ ਵਿਹਲੀ ਰਹਿ ਜਾਣ ਦਾ ਡਰ ਹੈ। ਉਨ੍ਹਾਂ ਨੇ ਕਿਹਾ ਕਿ ਪਾਰਾ 45 ਡਿਗਰੀ ਹੋਣ ਕਾਰਨ ਜੋ ਨਰਮਾ ਪੂੰਗਰਦਾ ਹੈ ਉਹ ਜਿਆਦਾ ਗਰਮੀ ਹੋਣ ਕਾਰਨ ਲੂੰ ਨਾਲ ਮੱਚ ਜਾਦਾ ਹੈ।
Cotton Farmਕਿਸਾਨਾਂ ਕਿਹਾ ਨਹਿਰੀ ਬੰਦੀ ਕਾਰਨ ਸਾਡੀਆਂ ਗਰਮ ਰੁੱਤ ਸਬਜ਼ੀਆਂ ਅਤੇ ਹਰੇ ਚਾਰੇ ਦੀਆਂ ਫਸਲਾਂ ਵੀ ਕੁਮਲਾ ਰਹੀਆਂ ਹਨ। ਕਿਸਾਨਾਂ ਮੰਗ ਕੀਤੀ ਕਿ ਤੁਰੰਤ ਤਿੰਨ ਹਫਤੇ ਲਗਾਤਾਰ ਨਹਿਰੀ ਪਾਣੀ ਦਿੱਤਾ ਜਾਵੇ।ਜਦ ਇਸ ਸੰਬੰਧ ਵਿੱਚ ਖੇਤੀਬਾੜੀ ਵਿਕਾਸ ਅਫਸਰ ਸਰਦੂਲਗੜ੍ਹ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਇਸ ਵਾਰ ਨਰਮੇ ਦੀ ਬੀਜਾਈ ਵੀ ਘੱਟ ਗਈ ਹੈ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾ ਵੱਲੋ 32 ਹਜਾਰ ਏਕੜ ਵਿੱਚ ਨਰਮੇ ਦੀ ਬੀਜਾਈ ਕੀਤੀ ਗਈ ਸੀ ਜਦ ਕਿ ਇਸ ਵਾਰ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾ ਵੱਲੋ ਨਰਮੇ ਦੀ ਬੀਜਾਈ ਇਸ ਵਾਰ 24 ਹਜਾਰ ਏਕੜ ਵਿੱਚ ਕੀਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਜਿਆਦਾ ਗਰਮੀ ਪੈਣ ਕਾਰਨ ਜੋ ਨਰਮੇ ਦਾ ਬੀਜ ਪੂੰਗਰਦਾ ਹੈ ਤਾਂ ਉਹ ਜਿਆਦਾ ਗਰਮੀ ਪੈਣ ਕਾਰਨ ਮੱਚ ਜਾਦਾ ਹੈ।