
ਸਲੰਡਰ ਦੀਆਂ ਕੀਮਤਾਂ ਵਿਚ 25 ਰੁਪਏ ਦਾ ਹੋਇਆ ਵਾਧਾ
ਨਵੀਂ ਦਿੱਲੀ- ਘਰੇਲੂ ਰਸੋਈ ਗੈਸ ਸਲੰਡਰ ਦੀਆਂ ਕੀਮਤਾਂ ਵਿਚ 25 ਰੁਪਏ ਦਾ ਵਾਧਾ ਹੋਇਆ ਹੈ ਲਗਾਤਾਰ ਚੌਥੇ ਮਹੀਨੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਇਸ ਮਹੀਨਾ ਦਰ ਰੀਵਿਜ਼ਨ ਕੀਮਤਾਂ ਤੋਂ ਬਾਅਦ ਘਰੇਲੂ ਐਲਪੀਜੀ ਸਲੰਡਰ 771.50 ਰੁਪਏ ਹੋ ਗਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਕਮਰਸ਼ੀਅਲ ਗੈਸ ਸਲੰਡਰ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ।
LPG Cylinder
ਇਸ ਮਹੀਨੇ ਵੀ ਕਾਰੋਬਾਰੀਆਂ ਨੂੰ ਵਪਾਰਕ ਸਲੰਡਰ 1403.50 ਰੁਪਏ ਵਿਚ ਪਵੇਗਾ। ਇਸ ਮਹੀਨੇ ਖਪਤਕਾਰਾਂ ਦੇ ਖਾਤਿਆਂ ਵਿਚ 274.41 ਰੁਪਏ ਦੀ ਸਬਸਿਡੀ ਜਾਵੇਗੀ। ਛੋਟਾ ਘਰੇਲੂ ਸਲੰਡਰ 282.50 ਰੁਪਏ ਦਾ ਹੋ ਗਿਆ ਹੈ ਹੁਣ 5 ਕਿਲੋ ਵਾਲੇ ਸਬਸਿਡੀ ਗੈਸ ਸਲੰਡਰ ਤੇ ਖਪਤਕਾਰਾਂ ਦੇ ਖਾਤਿਆਂ ਵਿਚ 97.62 ਰੁਪਏ ਦੀ ਸਬਸਿਡੀ ਜਾਵੇਗੀ। ਗੈਸ ਸਲੰਡਰ (14.2 ਕਿਲੋ)- 771.50 ਰੁਪਏ, ਕਮਰਸ਼ੀਅਲ ਸਲੰਡਰ (19 ਕਿਲੋ)- 1403.50 ਰੁਪਏ
LPG Gas Price Increase
ਇੰਡੀਅਨ ਆਇਲ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਜੂਨ ਤੋਂ ਸਬਸਿਡੀ ਵਾਲਾ ਗੈਸ ਸਲੰਡਰ 497 ਰੁਪਏ 37 ਪੈਸੇ ਦਾ ਮਿਲੇਗਾ। ਮਈ ਮਹੀਨੇ ਵਿਚ ਇਸਦੀ ਕੀਮਤ 496 ਰੁਪਏ 14 ਪੈਸੇ ਸੀ। ਇਸਦੇ ਨਾਲ ਹੀ ਦਿੱਲੀ ਵਿਚ ਬਿਨਾਂ ਸਬਸਿਡੀ ਵਾਲੇ ਗੈਸ ਸਲੰਡਰ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਈ ਵਿਚ ਇਸਦੀ ਕਾਮਤ 712 ਰੁਪਏ 50 ਪੈਸੇ ਸੀ ਜਿਹੜੀ ਕਿ ਜੂਨ ਵਿਚ ਵਧ ਕੇ 737 ਰੁਪਏ 50 ਪੈਸੇ ਹੋ ਜਾਵੇਗੀ।