
ਫੋਨ ਜਮਾਂ ਕਰਾਉਣ ਤੋਂ ਪਹਿਲਾਂ ਮਿਲੇਗਾ ਟੋਕਨ
ਲਖਨਊ- ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਆਪਣੇ ਮੰਤਰੀਆਂ ਦੇ ਲਈ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ ਕਿ ਹੁਣ ਮੰਤਰੀ ਮੰਡਲ ਵਿਚ ਹੋਣ ਵਾਲੀਆਂ ਬੈਠਕਾਂ ਵਿਚ ਕੋਈ ਵੀ ਮੰਤਰੀ ਫੋਨ ਨਹੀਂ ਲੈ ਕੇ ਜਾਵੇਗਾ। ਉਹਨਾਂ ਨੂੰ ਮੋਬਾਇਲ ਫੋਨ ਕੈਬਨਿਟ ਦੇ ਕਮਰੇ ਵਿਚ ਛੱਡ ਕੇ ਜਾਣਾ ਹੋਵੇਗਾ। ਸੀਐਮ ਯੋਗੀ ਅਦਿਤਿਆਨਾਥ ਚਾਹੁੰਦੇ ਹਨ ਕਿ ਮੰਤਰੀ ਮੰਡਲ ਦੀ ਬੈਠਕ ਵਿਚ ਹੋਣ ਵਾਲੀ ਚਰਚਾ ਬਿਨਾਂ ਕਿਸੇ ਰੁਕਾਵਟ ਦੇ ਹੋਵੇ। ਇਹ ਹੀ ਨਹੀਂ ਬੈਠਕ ਦੇ ਸਮੇਂ ਫੋਨ ਉੱਤੇ ਆਉਣ ਵਾਲੇ ਮੈਸੇਜ ਪੜ੍ਹਨ ਨਾਲ ਇਕ ਦੂਜੇ ਨੂੰ ਚੰਗਾ ਸੰਦੇਸ਼ ਨਹੀਂ ਦਿੱਤਾ ਜਾਂਦਾ।
ਸੂਤਰਾਂ ਦਾ ਕਹਿਣਾ ਹੈ ਕਿ ਕੁੱਝ ਸਮੇਂ ਤੋਂ ਸੀਐਮ ਨੇ ਬੈਠਕ ਵਿਚ ਮੋਬਾਇਲ ਫੋਨਾਂ ਦੀ ਵਰਤੋਂ ਨੂੰ ਗੰਭੀਰਤਾ ਨਾਲ ਲਿਆ ਇਸ ਲਈ ਹੁਣ ਮੰਤਰੀ ਦੇ ਨਾਲ ਨਾਲ ਅਫ਼ਸਰ ਵੀ ਮੋਬਾਇਲ ਫੋਨ ਜਮਾਂ ਕਰਵਾਉਣਗੇ। ਇਸ ਮਾਮਲੇ ਵਿਚ ਮੁੱਖ ਸਚਿਵ ਅਨੂਪ ਚੰਦਰ ਪਾਂਡੇ ਨੇ ਬਕਾਇਦਾ ਇਕ ਆਦੇਸ਼ ਜਾਰੀ ਕੀਤਾ ਹੈ। ਇਸ਼ ਆਦੇਸ਼ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਵੱਲੋਂ ਇਹ ਆਦੇਸ਼ ਦਿੱਤੇ ਗਏ ਹਨ ਕਿ ਲੋਕ ਭਵਨ ਸਥਿਤ ਮੰਤਰੀ ਪ੍ਰੀਸ਼ਦ ਕਮਰੇ ਦੇ ਅੰਦਰ ਕਿਸੇ ਵੀ ਵਿਅਕਤੀ ਦੁਆਰਾ ਫੋਨ ਨਾ ਲਿਆਂਦਾ ਜਾਵੇ। ਸਾਰੇ ਸੀਐਮ ਦੇ ਆਦੇਸ਼ ਦਾ ਪਾਲਣ ਕਰਨ।
Anup Chandra Pandey
ਇਹ ਆਦੇਸ਼ ਉਪ ਮੁੱਖ ਮੰਤਰੀ, ਸਾਰੇ ਕੈਬਨਿਟ ਮੰਤਰੀ, ਆਜ਼ਾਦ ਰਾਜ ਮੰਤਰੀ ਅਤੇ ਰਾਜ ਦੇ ਮੰਤਰੀਆਂ ਦੇ ਨਿੱਜੀ ਸਕੱਤਰਾਂ ਨੂੰ ਭੇਜਿਆ ਗਿਆ ਹੈ। ਇਸ ਮਾਮਲੇ ਵਿਚ ਮੰਤਰੀਆਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਲਈ ਉਹਨਾਂ ਨੂੰ ਟੋਕਨ ਦੀ ਸਹੂਲਤ ਦਿੱਤੀ ਜਾਵੇਗੀ। ਇਸਦੇ ਤਹਿਤ ਜਦੋਂ ਮੰਤਰੀ, ਮੰਤਰੀ ਪ੍ਰੀਸ਼ਦ ਕਮਰੇ ਵਿਚ ਜਾਣਗੇ ਤਾਂ ਮੋਬਾਇਲ ਫੋਨ ਟੋਕਨ ਲੈ ਕੇ ਜਮਾਂ ਕਰਵਾ ਕੇ ਜਾਣਗੇ ਅਤੇ ਕਮਰੋ ਤੋਂ ਬਾਹਰ ਆਉਣ ਸਮੇਂ ਟੋਕਨ ਦੇ ਜ਼ਰੀਏ ਫੋਨ ਨੂੰ ਵਾਪਸ ਲੈ ਸਕਣਗੇ।