
ਉਡੀਸ਼ਾ ਦੇ ਲੋਕਾਂ ਨੂੰ ਕੇਂਦਰ ਅਤੇ ਸੂਬੇ ਵਿਚ ਭਾਜਪਾ ਦੀ ਡਬਲ-ਇੰਜਣ ਸਰਕਾਰ ਨੂੰ ਵੋਟ ਦੇਣ ਦੀ ਕੀਤੀ ਅਪੀਲ
ਰਾਉਰਕੇਲਾ : ਕਾਂਗਰਸ 'ਤੇ ਅਤਿਵਾਦੀਆਂ ਅਤੇ ਨਕਸਲਵਾਦੀਆਂ ਪ੍ਰਤੀ 'ਨਰਮ ਰਵੱਈਆ' ਰੱਖਣ ਦਾ ਦੋਸ਼ ਲਗਾਉਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿਚ ਹੁਣ ਭਾਜਪਾ ਦੀ ਅਗਵਾਈ ਵਿਚ ਮਜ਼ਬੂਤ ਸਰਕਾਰ ਹੈ ਜਿਸ ਕਾਰਨ ਚੀਨ ਅਤੇ ਪਾਕਿਸਤਾਨ ਕੁਝ ਕਰਨ ਦੀ ਹਿੰਮਤ ਨਹੀਂ ਦਿਖਾ ਸਕਣਗੇ।
Yogi Adityanath
ਸ਼ਹਿਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਤੇਜ਼ ਤਰਾਰ ਭਾਜਪਾ ਨੇਤਾ ਨੇ ਕਿਹਾ, ''ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ ਚੀਨੀ ਫ਼ੌਜ ਆਏ ਦਿਨ ਜ਼ਬਰੀ ਦਾਖ਼ਲ ਹੁੰਦੀ ਸੀ ਪਰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਇਹ ਖ਼ਤਮ ਹੋ ਗਿਆ।'' ਉਨ੍ਹਾਂ ਕਿਹਾ, ''ਇਸ ਤਰ੍ਹਾਂ, ਯੂਪੀਏ ਰਾਜ ਦੌਰਾਨ ਪਾਕਿਸਤਾਨ ਸੀਮਾ 'ਤੇ ਸਾਡੇ ਜਵਾਨਾ ਦੀ ਮਾਰ ਧਾੜ ਕਰ ਰਿਹਾ ਸੀ। ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਚੀਨ ਅਤੇ ਪਾਕਿਸਤਾਨ ਅਜਿਹੀ ਕੋਈ ਹਿੰਮਤ ਨਹੀਂ ਕਰ ਸਕਦੇ।''
Pak-China
ਪੁਲਵਾਮਾ ਅਤਿਵਾਦੀ ਹਮਲੇ 'ਤੇ ਭਾਰਤ ਦੇ ਜਵਾਬ ਦਾ ਹਵਾਲਾ ਦਿੰਦਿਆਂ ਸੀਨੀਅਰ ਭਾਜਪਾ ਨੇਤਾ ਨੇ ਕਿਹਾ, ''40 ਸੀਆਰਪੀਐਫ਼ ਜਵਾਨਾਂ ਦੀ ਹਤਿਆ ਮਗਰੋਂ ਪਾਕਿਸਤਾਲ ਨੂੰ ਮੂੰਹਤੋੜ ਜਵਾਬ ਦਿਤਾ ਗਿਆ।'' ਉਨ੍ਹਾਂ ਕਿਹਾ, ''ਭਾਰਤ ਦੀ ਕਾਰਵਾਈ ਅਤਿਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਤਕ ਸੀਮਤ ਨਹੀਂ ਸੀ। ਇਹ ਪਾਕਿਸਤਾਨ ਦਾ ਲੱਕ ਤੋੜਣ ਵਲ ਇਕ ਮਜ਼ਬੂਤ ਕਦਮ ਸੀ।'' ਉਨ੍ਹਾਂ ਕਿਹਾ ਕਿ ਭਾਜਪਾ ਦੀ ਅਤਿਵਾਦੀ ਪ੍ਰਤੀ 'ਜ਼ੀਰੋ ਟੌਲਰੈਂਸ' ਦੀ ਨੀਤੀ ਹੈ।
Yogi Adityana
ਕਾਂਗਰਸ 'ਤੇ ਵਰ੍ਹਦਿਆਂ ਅਦਿਤਿਆਨਾਥ ਨੇ ਦੋਸ਼ ਲਗਾਇਆ ਕਿ ਸਭ ਤੋਂ ਪੁਰਾਣੀ ਪਾਰਟੀ ਦੇ ਅਤਿਵਾਦੀਆਂ ਅਤੇ ਨਕਸਲਵਾਦੀਆਂ ਪ੍ਰਤੀ ਨਰਮ ਰਵੱਈਏ ਕਾਰਨ ਦੇਸ਼ ਵਿਕਾਸ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧਣ ਵਿਚ ਅਸਫ਼ਲ ਰਿਹਾ। ਉਨ੍ਹਾਂ ਕਿਹਾ, '' ਪੂਰੇ ਦੇਸ਼ ਵਿਚ ਮੋਦੀ ਲਹਿਰ ਚਲ ਰਹੀ ਹੈ।'' ਉਨ੍ਹਾਂ ਨੇ ਉਡੀਸ਼ਾ ਦੇ ਲੋਕਾਂ ਨੂੰ ਕੇਂਦਰ ਅਤੇ ਸੂਬੇ ਵਿਚ ਭਾਜਪਾ ਦੀ ਡਬਲ-ਇੰਜਣ ਸਰਕਾਰ ਨੂੰ ਵੋਟ ਦੇਣ ਦੀ ਅਪੀਲ ਕੀਤੀ। (ਪੀਟੀਆਈ)