
ਸੰਸਦੀ ਦਲ ਦੀ ਬੈਠਕ ਵਿਚ ਚੁਣਿਆ ਜਾ ਸਕਦਾ ਹੈ ਆਗੂ
ਨਵੀਂ ਦਿੱਲੀ: ਕਾਂਗਰਸ ਦੇ ਨਵੇਂ ਚੁਣੇ ਹੋਏ ਸਾਂਸਦਾਂ ਦੀ ਪਹਿਲੀ ਬੈਠਕ ਸ਼ਨੀਵਾਰ ਨੂੰ ਹੋਵੇਗੀ ਜਿਸ ਵਿਚ ਕਾਂਗਰਸ ਸੰਸਦੀ ਦਲ ਦੇ ਆਗੂ ਚੁਣੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਹੁਣ ਸੀਸੀਪੀ ਦੀ ਪ੍ਰਧਾਨਗੀ ਸੋਨੀਆਂ ਗਾਂਧੀ ਕਰ ਰਹੀ ਹੈ ਅਤੇ ਪਾਰਟੀ ਦੇ ਸਾਰੇ 52 ਲੋਕ ਸਭਾ ਸਾਂਸਦ ਬੈਠਕ ਵਿਚ ਮੌਜੂਦ ਰਹਿਣਗੇ। ਇਸ ਬੈਠਕ ਵਿਚ ਰਾਜ ਸਭਾ ਮੈਂਬਰ ਵੀ ਹਿੱਸਾ ਲੈਣਗੇ। ਉਹਨਾਂ ਦਸਿਆ ਕਿ ਸੀਪੀਪੀ ਦੀ ਬੈਠਕ ਸੰਸਦ ਦੇ ਸੈਂਟਰਲ ਹਾਲ ਵਿਚ ਹੋਵੇਗੀ।
Lok Sabha Bhawan
ਇਸ ਬੈਠਕ ਵਿਚ ਅਹਿਮ ਫੈਸਲੇ ਲਏ ਜਾਣਗੇ। ਸੂਤਰਾਂ ਨੇ ਦਸਿਆ ਕਿ 17ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਅਪਣੀ ਪਹਿਲੀ ਬੈਠਕ ਵਿਚ ਕਾਂਗਰਸ ਸਾਂਸਦ ਹੇਠਲੇ ਸਦਨ ਵਿਚ ਅਪਣੇ ਆਗੂ ਦੀਆਂ ਚੋਣਾਂ ਵੀ ਕਰਵਾ ਸਕਦੇ ਹਨ। ਉਹਨਾਂ ਨੇ ਕਿਹਾ ਕਿ ਬੀਤੀ 25 ਮਈ ਨੂੰ ਹੋਈ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਪਹਿਲੀ ਅਧਿਕਾਰਿਤ ਬੈਠਕ ਹੋਵੇਗੀ ਜਿਸ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਿਰਕਤ ਕਰਨਗੇ।
Sonia Gandhi and Rahul Gandhi
ਕਾਰਜ ਕਮੇਟੀ ਦੀ ਬੈਠਕ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨਗੀ ਦੇ ਪਦ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਕਾਰਜ ਕਮੇਟੀ ਪਹਿਲਾਂ ਹੀ ਉਹਨਾਂ ਦੀ ਅਸਤੀਫ਼ੇ ਦੀ ਪੇਸ਼ਕਸ਼ ਨੂੰ ਖਾਰਜ ਕਰ ਚੁੱਕੀ ਹੈ ਅਤੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਉਹਨਾਂ ਨੂੰ ਪਾਰਟੀ ਦੇ ਹਰ ਪੱਧਰ 'ਤੇ ਸੰਸਥਾਗਤ ਤਬਦੀਲੀਆਂ ਲਿਆਉਣ ਲਈ ਅਧਿਕਾਰ ਦਿੱਤੇ ਗਏ।
ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਲਈ ਚੰਗੀ ਖ਼ਬਰ ਇਹ ਸੀ ਕਿ ਰਾਜ ਵਿਚ ਹੋਈਆਂ ਸਥਾਨਕ ਸੰਸਥਾ ਚੋਣਾਂ ਵਿਚ ਸ਼ੁੱਕਰਵਾਰ ਨੂੰ ਸਭ ਤੋਂ ਵਧ ਸੀਟਾਂ ਜਿੱਤੀਆਂ ਹਨ। ਸੂਬਾਈ ਚੋਣ ਕਮਿਸ਼ਨ ਅਨੁਸਾਰ 56 ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਕੁਲ 1221 ਵਾਰਡਾਂ ਵਿਚੋਂ ਕਾਂਗਰਸ ਨੇ 509 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਜਦਕਿ ਭਾਜਪਾ ਨੂੰ 366 ਸਥਾਨਾਂ ਤੇ ਜਿੱਤ ਮਿਲੀ।
ਇਕੱਲੇ ਚੋਣਾਂ ਲੜਨ ਵਾਲੀ ਜਦ-ਐਸ 174 ਵਾਰਡਾਂ ਵਿਚ ਜਿੱਤੀ। 160 ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ। ਬਸਪਾ ਨੂੰ ਤਿੰਨ, ਮਾਕਪਾ ਨੂੰ ਦੋ ਅਤੇ ਹੋਰ ਦਲਾਂ ਨੂੰ ਸੱਤ ਸੀਟਾਂ ਮਿਲੀਆਂ।