
ਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਆਪਣੀ 58 ਮੈਂਬਰੀ ਕੈਬਨਿਟ ਨਾਲ ਸਹੁੰ ਚੁੱਕੀ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਆਪਣੀ 58 ਮੈਂਬਰੀ ਕੈਬਨਿਟ ਨਾਲ ਸਹੁੰ ਚੁੱਕੀ। ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁੱਕਵਾਈ। ਇਸ ਮੌਕੇ ਕਾਂਗਰਸ ਨੇ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਦੂਜੀ ਪਾਰੀ ਲਈ ਟਵੀਟ ਕਰ ਵਧਾਈ ਦਿੱਤੀ।
Modi Cabinet
ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਨਵੇਂ ਕੈਬਿਨੇਟ ਮੰਤਰੀਆਂ ਨੂੰ ਵਧਾਈ ਦਿੰਦਿਆਂ ਲਿਖਿਆ ਕਿ ਉਹ ਭਾਰਤ ਅਤੇ ਇਸ ਦੇ ਵਾਸੀਆਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਲਈ ਤਿਆਰ ਹਨ।
Congratulations to PM @narendramodi and his new Cabinet Ministers. We wish them the best & look forward to working with them on the growth & development of India & all its citizens.
— Congress (@INCIndia) May 30, 2019
ਜ਼ਿਕਰਯੋਗ ਹੈ ਕਿ ਮੋਦੀ ਦੀ ਵਜ਼ਾਰਤ ਵਿੱਚ ਉਨ੍ਹਾਂ ਸਣੇ 25 ਕੇਂਦਰੀ ਮੰਤਰੀ, 24 ਕੇਂਦਰੀ ਰਾਜ ਮੰਤਰੀ ਅਤੇ 9 ਰਾਜ ਮੰਤਰੀ ਸ਼ਾਮਲ ਹਨ। ਕੱਲ੍ਹ ਹੋਏ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮੋਦੀ ਦੀ ਕੈਬਨਿਟ ਦੀ ਵੰਡੀ ਹੋ ਚੁੱਕੀ ਹੈ। ਇਸ ਵਾਰ ਪੀਐੱਮ ਮੋਦੀ ਦੀ ਕੈਬਨਿਟ 'ਚ ਕਈ ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ।
ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ (ਕੈਬਿਨੇਟ ਮੰਤਰੀ)
ਰਾਜਨਾਥ ਸਿੰਘ- ਰੱਖਿਆ ਮੰਤਰੀ, ਅਮਿਤ ਸ਼ਾਹ- ਗ੍ਰਹਿ ਮੰਤਰੀ, ਨਿਤਿਨ ਗਡਕਰੀ- ਹਾਈਵੇ ਅਤੇ ਰੋਡ ਟਰਾਂਸਪੋਰਟ ਮੰਤਰੀ, ਸਦਾਨੰਦ ਗੌੜਾ- ਖ਼ਾਦ ਅਤੇ ਕੈਮੀਕਲ ਮੰਤਰੀ,
ਰਾਮ ਵਿਲਾਸ ਪਾਸਵਾਨ- ਉਪਭੋਗਤਾ ਮੰਤਰੀ, ਨਰਿੰਦਰ ਸਿੰਘ ਤੋਮਰ- ਪੇਂਡੂ ਵਿਕਾਸ ਅਤੇ ਖ਼ੇਤੀਬਾੜੀ ਮੰਤਰੀ, ਰਵੀ ਸ਼ੰਕਰ ਪ੍ਰਸਾਦ- ਆਈ.ਟੀ, ਕਾਨੂੰਨ ਅਤੇ ਨਿਆਂ ਮੰਤਰੀ, ਹਰਸਿਮਰਤ ਕੌਰ ਬਾਦਲ- ਫ਼ੂਡ ਪ੍ਰੋਸੈਸਿੰਗ ਮੰਤਰੀ,
ਥਾਵਰ ਚੰਦ ਗਹਿਲੋਤ- ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਐਸ. ਜੈ ਸ਼ੰਕਰ- ਵਿਦੇਸ਼ ਮੰਤਰੀ, ਰਮੇਸ਼ ਪੋਖਰੀਆਲ ਨਿਸ਼ੰਕ- ਮਾਨਵੀ ਸੰਸਾਧਨ ਮੰਤਰੀ, ਅਰਜੁਨ ਮੁੰਡਾ- ਕਬੀਲਿਆਂ ਦੇ ਮਸਲੇ ਸਬੰਧੀ ਮੰਤਰੀ, ਸਮ੍ਰਿਤੀ ਇਰਾਨੀ- ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਡਾ. ਹਰਸ਼ਵਰਧਨ- ਸਿਹਤ ਮੰਤਰੀ,
ਪ੍ਰਕਾਸ਼ ਜਾਵਡੇਕਰ- ਸੂਚਨਾ ਅਤੇ ਪ੍ਰਸਾਰਣ ਮੰਤਰੀ, ਪਿਯੂਸ਼ ਗੋਇਲ- ਰੇਲ ਮੰਤਰੀ, ਧਰਮਿੰਦਰ ਪ੍ਰਧਾਨ- ਪੈਟਰੋਲੀਅਮ ਮੰਤਰੀ, ਮੁਖਤਾਰ ਅੱਬਾਸ ਨਕਵੀ- ਘੱਟ ਗਿਣਤੀ ਮੰਤਰੀ, ਪ੍ਰਹਿਲਾਦ ਜੋਸ਼ੀ- ਕੋਇਲਾ ਮੰਤਰੀ, ਮਹਿੰਦਰ ਨਾਥ ਪਾਂਡੇ- ਸਕਿੱਲ ਡਿਵੈਲਪਮੈਂਟ ਮੰਤਰੀ, ਗਿਰੀਰਾਜ ਸਿੰਘ- ਪਸ਼ੂ ਪਾਲਣ ਮੰਤਰੀ, ਗਜਿੰਦਰ ਸਿੰਘ- ਜਾਲ ਮੰਤਰੀ।