
ਵੀਜ਼ਾ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਇਕੱਠੇ ਕਰਨ ਵਿਚ ਵੀ ਮਦਦ ਮਿਲੇਗੀ।
ਚੰਡੀਗੜ੍ਹ - ਕੈਨੇਡਾ ਨੇ ਵੱਖ-ਵੱਖ ਦੇਸ਼ਾਂ 'ਚ ਰਹਿ ਰਹੇ ਪਰਿਵਾਰਾਂ ਨੂੰ ਕੈਨੇਡਾ 'ਚ ਇਕੱਠੇ ਕਰਨ ਲਈ ਫੈਮਿਲੀ ਵੀਜ਼ਿਆਂ ਦੀ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਸਪਾਊਸ ਵੀਜ਼ਾ ਸ਼੍ਰੇਣੀ ਵਿਚ, ਪਤੀ-ਪਤਨੀ ਦੇ ਲਈ ਅਤੇ ਪਤਨੀ ਪਤੀ ਦੇ ਲਈ ਵੀਜ਼ਾ ਅਰਜ਼ੀ ਦੇਣਗੇ ਜਿਸ ਦੀ ਪ੍ਰਕਿਰਿਆ 30 ਦਿਨਾਂ ਵਿਚ ਪੂਰੀ ਹੋਵੇਗੀ। ਇਸ ਤੋਂ ਇਲਾਵਾ ਫੈਮਿਲੀ ਵੀਜ਼ਾ ਸ਼੍ਰੇਣੀ ਵਿਚ ਕੈਨੇਡਾ ਤੋਂ ਬਾਹਰ ਰਹਿ ਰਹੇ ਬੱਚਿਆਂ ਦੀਆਂ ਵੀਜ਼ਾ ਅਰਜ਼ੀਆਂ ’ਤੇ ਵੀ 30 ਦਿਨਾਂ ਵਿਚ ਕਾਰਵਾਈ ਕੀਤੀ ਜਾਵੇਗੀ।
ਪਿਛਲੇ ਮਹੀਨਿਆਂ ਵਿਚ ਇਸ ਕਿਸਮ ਦੇ ਵੀਜ਼ੇ ਲਈ ਪ੍ਰਵਾਨਗੀ ਦਰ 98% ਨੂੰ ਪਾਰ ਕਰ ਗਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਹੋਰ ਸਟਾਫ਼ ਭਰਤੀ ਕਰਨ ਦੇ ਨਾਲ-ਨਾਲ ਵੀਜ਼ਾ ਪ੍ਰਕਿਰਿਆ ਵਿਚ AI ਸਮੇਤ ਨਵੀਂ ਤਕਨੀਕ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਵੀਜ਼ਾ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਇਕੱਠੇ ਕਰਨ ਵਿਚ ਵੀ ਮਦਦ ਮਿਲੇਗੀ।
ਪਤੀ-ਪਤਨੀ ਵਰਕ ਪਰਮਿਟ ਪ੍ਰਾਪਤ ਕਰਨ ਦੀ ਬਜਾਏ ਕੈਨੇਡਾ ਵਿੱਚ ਪਰਵਾਸ ਕਰ ਰਹੇ ਹਨ। ਤੁਸੀਂ ਪਹਿਲਾਂ ਵਰਕ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਓਪਨ ਵਰਕ ਪਰਮਿਟ ਧਾਰਕਾਂ ਨੂੰ 18 ਮਹੀਨਿਆਂ ਲਈ ਵਾਧਾ ਮਿਲੇਗਾ। ਇਸ ਸਹੂਲਤ ਦੇ ਤਹਿਤ, ਜੇਕਰ ਓਪਨ ਵਰਕ ਪਰਮਿਟ ਦੀ ਮਿਆਦ 01 ਅਗਸਤ ਜਾਂ 2023 ਦੇ ਅੰਤ ਤੱਕ ਖ਼ਤਮ ਹੋ ਰਹੀ ਹੈ, ਤਾਂ ਤੁਸੀਂ 18 ਮਹੀਨਿਆਂ ਤੱਕ ਵੀਜ਼ਾ ਐਕਸਟੈਂਸ਼ਨ ਲਈ ਅਰਜ਼ੀ ਦੇ ਸਕਦੇ ਹੋ।