ਗੁਜਰਾਤ: ਚੰਗੇ ਕਪੜੇ ਪਾਉਣ ਅਤੇ ਐਨਕ ਲਾਉਣ ਕਰਕੇ ਦਲਿਤ ਮਾਂ-ਪੁੱਤ ਨਾਲ ਕੁੱਟਮਾਰ

By : BIKRAM

Published : Jun 1, 2023, 5:48 pm IST
Updated : Jun 1, 2023, 5:48 pm IST
SHARE ARTICLE
Accused were upset with him for wearing good clothes and sunglasses
Accused were upset with him for wearing good clothes and sunglasses

ਸੱਤ ਜਣਿਆਂ ਵਿਰੁੱਧ ਮਾਮਲਾ ਦਰਜ

ਪਾਲਨਪੁਰ (ਗੁਜਰਾਤ): ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਇਕ ਪਿੰਡ ’ਚ ਇਕ ਦਲਿਤ ਵਿਅਕਤੀ ਦੇ ਚੰਗੇ ਕਪੜੇ ਪਾਉਣ ਅਤੇ ਐਨਕਾਂ ਲਾਉਣ ਨਾਲ ਉੱਚੀ ਜਾਤੀ ਦੇ ਕੁਝ ਲੋਕ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਕਥਿਤ ਤੌਰ ’ਤੇ ਉਸ ਵਿਅਕਤੀ ਅਤੇ ਉਸ ਦੀ ਮਾਂ ’ਤੇ ਹਮਲਾ ਕਰ ਦਿਤਾ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। 

ਘਟਨਾ ਮੰਗਲਵਾਰ ਰਾਤ ਪਾਲਨਪੁਰ ਤਾਲੁਕਾ ਦੇ ਮੋਟਾ ਪਿੰਡ ’ਚ ਵਾਪਰੀ। ਉਨ੍ਹਾਂ ਕਿਹਾ ਕਿ ਪੀੜਤ ਅਤੇ ਉਸ ਦੀ ਮਾਂ ਦਾ ਹਸਪਤਾਲ ’ਚ ਇਲਾਜ ਚਲ ਰਿਹਾ ਹੈ। 

ਪੀੜਤ ਨੇ ਜਿਗਰ ਸ਼ੇਖਾਲਿਆ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਸੱਤ ਵਿਅਕਤੀਆਂ ਵਿਰੁਧ ਐਫ਼.ਆਈ.ਆਰ. ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕੀਤੀ ਕਿਉਂਕਿ ਉਸ ਨੇ ਚੰਗੇ ਕਪੜੇ ਪਾਏ ਸਨ ਅਤੇ ਐਨਕ ਲਾਉਣ ਤੋਂ ਉੱਚੀ ਜਾਤ ਦੇ ਲੋਕ ਨਾਰਾਜ਼ ਸਨ। 

ਮੰਗਲਵਾਰ ਨੂੰ ਜਦੋਂ ਪੀੜਤ ਆਪਣੇ ਘਰ ਬਾਹਰ ਖੜ੍ਹਾ ਸੀ ਤਾਂ ਸੱਤ ਮੁਲਜ਼ਮਾਂ ਵਿਚੋਂ ਇਕ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਹ ‘ਬਹੁਤ ਉੱਚਾ ਉੱਡ ਰਿਹਾ ਹੈ’, ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। 

ਪੁਲਿਸ ਨੇ ਦਸਿਆ ਕਿ ਉਸੇ ਰਾਤ ਜਦੋਂ ਸ਼ਿਕਾਇਤਕਰਤਾ ਪਿੰਡ ਦੇ ਇਕ ਮੰਦਰ ਬਾਹਰ ਖੜ੍ਹਾ ਸੀ ਤਾਂ ਉੱਚੀ ਜਾਤ ਦੇ ਛੇ ਮੁਲਜ਼ਮ (ਰਾਜਪੂਪ ਉਪਨਾਮ) ਉਸ ਵਲ ਆਏ। ਹੱਥਾਂ ’ਚ ਲਾਠੀਆਂ ਲਈ ਮੁਲਜ਼ਮਾਂ ਨੇ ਉਸ ਕੋਲੋਂ ਪੁਛਿਆ ਕਿ ਉਸ ਨੇ ਕਪੜੇ ਕਿਉਂ ਪਾਏ ਹਨ ਅਤੇ ਐਨਕ ਕਿਉਂ ਲਾਈ ਹੋਈ ਹੈ? ਫਿਰ ਉਨ੍ਹਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿਤੀ ਅਤੇ ਉਸ ਨੂੰ ਡੇਅਰੀ ਪਾਰਲਰ ਪਿੱਛੇ ਖਿੱਚ ਕੇ ਲੈ ਗਏ। ਜਦੋਂ ਉਸ ਦੀ ਮਾਂ ਉਸ ਨੂੰ ਬਚਾਉਣ ਲਈ ਆਈ ਤਾਂ ਮੁਲਜ਼ਮਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ, ਉਸ ਦੇ ਕਪੜੇ ਪਾੜ ਦਿਤੇ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। 

ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਵਿਰੁਧ ਹੋਰ ਧਾਰਾਵਾਂ ਤੋਂ ਇਲਾਵਾ ਐਸ.ਸੀ. ਅਤੇ ਐਸ.ਟੀ. (ਅਤਿਆਚਰ ਰੋਕੂ) ਐਕਟ ਦੀਆਂ ਧਾਰਾਵਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤਕ ਕਿਸੇ ਦੀ ਗਿ੍ਰਫ਼ਤਾਰੀ ਨਹੀਂ ਕੀਤੀ ਗਈ ਹੈ। 
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement