ਸਲਮਾਨ ਖਾਨ ’ਤੇ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਬਿਸ਼ਨੋਈ ਗੈਂਗ ਦੇ 4 ਹੋਰ ਮੈਂਬਰ ਗ੍ਰਿਫਤਾਰ : ਪੁਲਿਸ
Published : Jun 1, 2024, 3:10 pm IST
Updated : Jun 1, 2024, 3:10 pm IST
SHARE ARTICLE
Representative Image.
Representative Image.

ਗ੍ਰਿਫਤਾਰ ਕੀਤੇ ਗਏ ਚਾਰੇ ਮੁਲਜ਼ਮ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ’ਚ ਸਨ

ਮੁੰਬਈ: ਨਵੀਂ ਮੁੰਬਈ ਪੁਲਿਸ ਨੇ ਅਦਾਕਾਰ ਸਲਮਾਨ ਖਾਨ ’ਤੇ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਇਹ ਗ੍ਰਿਫਤਾਰੀ ਉਪਨਗਰ ਬਾਂਦਰਾ ’ਚ ਸਲਮਾਨ ਦੀ ਰਿਹਾਇਸ਼ ਦੇ ਬਾਹਰ ਹਾਲ ਹੀ ’ਚ ਹੋਈ ਗੋਲੀਬਾਰੀ ਦੇ ਪਿਛੋਕੜ ’ਚ ਹੋਈ ਹੈ। ਅਧਿਕਾਰੀ ਨੇ ਦਸਿਆ ਕਿ ਨਵੀਂ ਮੁੰਬਈ ਪੁਲਿਸ ਨੇ ਪਿਛਲੇ ਮਹੀਨੇ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ ਕਿ ਸਲਮਾਨ ਖਾਨ ’ਤੇ ਉਨ੍ਹਾਂ ਦੇ ਪਨਵੇਲ ਫਾਰਮ ਹਾਊਸ ’ਤੇ ਹਮਲਾ ਕਰਨ ਦੀ ਯੋਜਨਾ ਹੈ। 

ਪੁਲਿਸ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰੇ ਮੁਲਜ਼ਮ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ’ਚ ਸਨ ਅਤੇ ਉਨ੍ਹਾਂ ਫਾਰਮ ਹਾਊਸਾਂ ਅਤੇ ਥਾਵਾਂ ਦੀ ਰੇਕੀ ਕੀਤੀ ਸੀ ਜਿੱਥੇ ਸਲਮਾਨ ਬਿਸ਼ਨੋਈ ਭਰਾਵਾਂ ਦੇ ਕਹਿਣ ’ਤੇ ‘ਕੰਮ’ ਕਰਦੇ ਸਨ। 

ਨਵੀਂ ਮੁੰਬਈ ਪੁਲਿਸ ਨੇ ਅਪਣੀ ਐਫ.ਆਈ.ਆਰ. ’ਚ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਸਮੇਤ 17 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਚਾਰ ਮੁਲਜ਼ਮਾਂ ਦੀ ਪਛਾਣ ਧਨੰਜੇ ਤਾਪੇਸਿੰਘ ਉਰਫ ਅਜੇ ਕਸ਼ਯਪ, ਗੌਰਵ ਭਾਟੀਆ ਉਰਫ ਨਾਹਵੀ, ਵਾਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਰਿਜ਼ਵਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ। 

ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਕ ਸਾਜ਼ਸ਼ ) ਅਤੇ 506 (ਅਪਰਾਧਕ ਧਮਕੀ) ਅਤੇ ਹੋਰਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਕੇਂਦਰੀ ਜੇਲ੍ਹ ’ਚ ਬੰਦ ਹੈ, ਜਦਕਿ ਅਨਮੋਲ ਬਿਸ਼ਨੋਈ ਅਮਰੀਕਾ ਜਾਂ ਕੈਨੇਡਾ ’ਚ ਮੰਨਿਆ ਜਾਂਦਾ ਹੈ। 14 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ’ਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਈ ਗੋਲੀਆਂ ਚਲਾਈਆਂ ਸਨ। ਹਮਲਾਵਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ। 

ਹਮਲਾਵਰਾਂ ਨੂੰ ਕਥਿਤ ਤੌਰ ’ਤੇ ਅਪਰਾਧ ਪ੍ਰਦਾਨ ਕਰਨ ਵਾਲੇ ਸੋਨੂੰ ਬਿਸ਼ਨੋਈ ਅਤੇ ਅਨੁਜ ਥਾਪਨ ਨੂੰ ਬਾਅਦ ’ਚ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਥਾਪਨ ਨੇ ਕਥਿਤ ਤੌਰ ’ਤੇ 1 ਮਈ ਨੂੰ ਜੇਲ੍ਹ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਬਾਅਦ ’ਚ ਮੁੰਬਈ ਪੁਲਿਸ ਨੇ ਇਸ ਮਾਮਲੇ ’ਚ ਹੋਰ ਗ੍ਰਿਫਤਾਰੀਆਂ ਕੀਤੀਆਂ।

Tags: salman khan

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement