
ਗਲਤੀ ਕੀਤੀ ਤਾਂ ਕੱਟਿਆ ਜਾਵੇਗਾ 25000 ਰੁਪਏ ਦਾ ਚਲਾਨ
Driving Licence New Rules : ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਕਈ ਵੱਡੇ ਬਦਲਾਅ ਹੁੰਦੇ ਹਨ। ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। 1 ਜੂਨ ਦੀ ਸ਼ੁਰੂਆਤ ਨਾਲ ਕਈ ਨਵੇਂ ਨਿਯਮ ਲਾਗੂ ਹੋ ਗਏ ਹਨ ਅਤੇ ਕਈ ਪੁਰਾਣੇ ਬਦਲ ਗਏ ਹਨ। ਜੇਕਰ ਤੁਸੀਂ ਕਾਰ ਲੈ ਕੇ ਸੜਕ 'ਤੇ ਜਾ ਰਹੇ ਹੋ ਤਾਂ ਅੱਜ ਤੋਂ ਟ੍ਰੈਫਿਕ ਨਿਯਮਾਂ 'ਚ ਹੋਣ ਵਾਲੇ ਬਦਲਾਅ ਬਾਰੇ ਜ਼ਰੂਰ ਜਾਣੋ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 1 ਜੂਨ ਤੋਂ ਡਰਾਈਵਿੰਗ ਲਾਇਸੈਂਸ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਡਰਾਈਵਿੰਗ ਲਾਇਸੈਂਸ ਦੇ ਨਵੇਂ ਨਿਯਮ 1 ਜੂਨ, 2024 ਤੋਂ ਲਾਗੂ ਹੋ ਗਏ ਹਨ। ਧਿਆਨ ਦਿਓ ਕਿ ਹੁਣ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ ਤਾਂ ਤੁਹਾਡਾ 25,000 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਸਕਦਾ ਹੈ।
ਡਰਾਈਵਿੰਗ ਲਾਇਸੈਂਸ ਬਣਵਾਉਣਾ ਹੋਇਆ ਆਸਾਨ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (MoRTH) ਨੇ 1 ਜੂਨ ਤੋਂ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ਨੂੰ ਆਸਾਨ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਨਿੱਜੀ ਸਿਖਲਾਈ ਕੇਂਦਰ ਵਿੱਚ ਜਾ ਕੇ ਆਪਣਾ ਡਰਾਈਵਿੰਗ ਟੈਸਟ ਦੇ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਿਰਫ ਆਰਟੀਓ ਵਿੱਚ ਹੀ ਡਰਾਈਵਿੰਗ ਟੈਸਟ ਹੁੰਦੇ ਸਨ। ਨਵੇਂ ਨਿਯਮਾਂ ਦੇ ਲਾਗੂ ਹੋਣ ਨਾਲ ਆਰਟੀਓ ਵਿੱਚ ਲੰਬੀਆਂ ਕਤਾਰਾਂ ਤੋਂ ਮੁਕਤੀ ਮਿਲੇਗੀ।
ਹੁਣ ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਵਿੱਚ ਜਾ ਕੇ ਉੱਥੇ ਡਰਾਈਵਿੰਗ ਟੈਸਟ ਦੇ ਸਕਦੇ ਹੋ। ਸਰਕਾਰ ਇਸ ਲਈ ਉਨ੍ਹਾਂ ਕੇਂਦਰਾਂ ਨੂੰ ਸਰਟੀਫਿਕੇਟ ਜਾਰੀ ਕਰੇਗੀ। ਡਰਾਈਵਿੰਗ ਟੈਸਟ ਤੋਂ ਬਾਅਦ ਕੇਂਦਰ ਤੁਹਾਨੂੰ ਇੱਕ ਸਰਟੀਫਿਕੇਟ ਜਾਰੀ ਕਰੇਗਾ, ਜਿਸਦੀ ਵਰਤੋਂ ਕਰਕੇ ਤੁਸੀਂ ਆਰਟੀਓ ਵਿੱਚ ਲਾਇਸੈਂਸ ਲਈ ਅਪਲਾਈ ਕਰਨ ਦੇ ਯੋਗ ਹੋਵੋਗੇ।
ਟ੍ਰੈਫਿਕ ਨਿਯਮ ਹੋਰ ਸਖ਼ਤ ਹੋਏ
1 ਜੂਨ ਤੋਂ ਕੁਝ ਟ੍ਰੈਫਿਕ ਨਿਯਮ ਹੋਰ ਸਖਤ ਹੋ ਗਏ ਹਨ। ਵੈਧ ਲਾਇਸੰਸ ਤੋਂ ਬਿਨਾਂ ਡਰਾਈਵਿੰਗ ਕਰਨ 'ਤੇ ਸਖ਼ਤ ਜ਼ੁਰਮਾਨੇ ਸ਼ਾਮਲ ਹਨ, ਜਿਸ ਨਾਲ ਹੁਣ ਜੁਰਮਾਨਾ 2,000 ਰੁਪਏ ਤੱਕ ਪਹੁੰਚ ਗਿਆ ਹੈ। ਡਰਾਈਵਿੰਗ ਕਰਦੇ ਫੜੇ ਗਏ ਨਾਬਾਲਗਾਂ ਲਈ ਜੁਰਮਾਨੇ ਹੋਰ ਵੀ ਸਖ਼ਤ ਹਨ, ਜਿਸ ਵਿੱਚ 25,000 ਰੁਪਏ ਦਾ ਜੁਰਮਾਨਾ ਅਤੇ ਮਾਪਿਆਂ ਵਿਰੁੱਧ ਸੰਭਾਵੀ ਕਾਰਵਾਈ ਦੇ ਨਾਲ-ਨਾਲ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਰੱਦ ਕਰਨਾ ਸ਼ਾਮਲ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਲਾਇਸੈਂਸ ਰੱਦ ਹੋ ਜਾਵੇਗਾ ਅਤੇ ਨਾਬਾਲਗ 25 ਸਾਲਾਂ ਤੱਕ ਨਵਾਂ ਲਾਇਸੈਂਸ ਨਹੀਂ ਲੈ ਸਕੇਗਾ।
ਤੇਜ਼ ਰਫ਼ਤਾਰ 'ਤੇ 1000 ਤੋਂ 2000 ਰੁਪਏ ਤੱਕ ਦਾ ਜ਼ੁਰਮਾਨਾ, ਬਿਨਾਂ ਲਾਇਸੈਂਸ ਤੋਂ ਡਰਾਈਵਿੰਗ ਕਰਨ 'ਤੇ 500 ਰੁਪਏ, ਹੈਲਮੇਟ ਨਾ ਪਾਉਣ 'ਤੇ 100 ਰੁਪਏ ਅਤੇ ਸੀਟ ਬੈਲਟ ਨਾ ਲਗਾਉਣ 'ਤੇ 100 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
ਫੀਸਾਂ ਵਿੱਚ ਵੀ ਸੋਧ
ਕੇਂਦਰ ਸਰਕਾਰ ਨੇ 1 ਜੂਨ ਤੋਂ ਡਰਾਈਵਿੰਗ ਲਾਇਸੈਂਸ ਦੀ ਅਰਜ਼ੀ ਅਤੇ ਨਵਿਆਉਣ ਨਾਲ ਸਬੰਧਤ ਫੀਸਾਂ ਵਿੱਚ ਵੀ ਸੋਧ ਕੀਤੀ ਹੈ। ਨਵੇਂ ਨਿਯਮ ਤਹਿਤ ਸਥਾਈ ਡਰਾਈਵਿੰਗ ਲਾਇਸੈਂਸ ਜਾਂ ਲਰਨਿੰਗ ਲਾਇਸੈਂਸ ਲੈਣ ਜਾਂ ਰੀਨਿਊ ਕਰਵਾਉਣ ਲਈ 200 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।