Haryana Road accidents: ਹਰਿਆਣਾ ਚ ਵਾਪਰੇ 2 ਸੜਕ ਹਾਦਸਿਆਂ 'ਚ ਬਜ਼ੁਰਗ ਜੋੜੇ ਸਮੇਤ 3 ਦੀ ਮੌਤ
Published : Jun 1, 2024, 2:11 pm IST
Updated : Jun 1, 2024, 2:11 pm IST
SHARE ARTICLE
Palwal Haryana Road accidents News in punjabi
Palwal Haryana Road accidents News in punjabi

Haryana Road accidents: CRPF ਜਵਾਨ ਦਾ ਬੇਟਾ ਵੀ ਮ੍ਰਿਤਕਾਂ ਵਿਚ ਸ਼ਾਮਲ

Palwal Haryana Road accidents News in punjabi : ਹਰਿਆਣਾ ਦੇ ਪਲਵਲ 'ਚ ਦੋ ਵੱਖ-ਵੱਖ ਥਾਵਾਂ 'ਤੇ ਬਾਈਕ ਦੀ ਟੱਕਰ 'ਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖ਼ਮੀ ਹੋ ਗਏ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਪੋਸਟਮਾਰਟਮ ਮਗਰੋਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀਆਂ ਹਨ। ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Odisha News: ਓਡੀਸ਼ਾ 'ਚ ਵੱਡਾ ਹਾਦਸਾ, ਪਟੜੀ ਤੋਂ ਉਤਰੀ ਮਾਲ ਗੱਡੀ

ਹਥੀਨ ਥਾਣਾ ਇੰਚਾਰਜ ਛਤਰਪਾਲ ਦੇ ਮੁਤਾਬਕ ਪਿੰਡ ਪਚਨਕਾ ਨਿਵਾਸੀ ਮੁਹੰਮਦ ਫਾਰੂਕ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਦੇ ਚਾਚੇ ਦਾ ਲੜਕਾ ਮਨੀਸ਼, ਚਾਚਾ ਸੂਬੇਦਾਰ ਅਤੇ ਚਾਚੀ ਮੋਜਬੀ ਬਾਈਕ 'ਤੇ ਹਥਿਨ ਸ਼ਹਿਰ ਤੋਂ ਆਪਣੇ ਪਿੰਡ ਪਚਨਕਾ ਆ ਰਹੇ ਸਨ। ਉਸਦਾ ਚਚੇਰਾ ਭਰਾ ਮਨੀਸ਼ ਬਾਈਕ ਚਲਾ ਰਿਹਾ ਸੀ। ਜਦੋਂ ਪਿੰਡ ਦਾ ਦਿਲਸ਼ਾਦ ਪੈਟਰੋਲ ਪੰਪ ਨੇੜੇ ਮਨੀਸ਼ ਦੀ ਬਾਈਕ ਨੂੰ ਹੋਰ ਬਾਈਕ ਨੇ ਟੱਕਰ ਮਾਰ ਦਿੱਤੀ।

ਹਾਦਸੇ 'ਚ ਮਨੀਸ਼ ਦੀ ਬਾਈਕ ਸੜਕ 'ਤੇ ਡਿੱਗਣ ਕਾਰਨ ਤਿੰਨੋਂ ਬਾਈਕ ਸਵਾਰ ਜ਼ਖ਼ਮੀ ਹੋ ਗਏ, ਜਦਕਿ ਦੂਜਾ ਬਾਈਕ ਸਵਾਰ ਦਿਲਸ਼ਾਦ ਵਾਸੀ ਪਿੰਡ ਪਚਨਕਾ ਵੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਹਥੀਨ ਤੋਂ ਪਲਵਲ ਰੈਫਰ ਕਰ ਦਿੱਤਾ ਗਿਆ ਅਤੇ ਪਲਵਲ ਦੇ ਸਰਕਾਰੀ ਹਸਪਤਾਲ ਤੋਂ ਚਾਚਾ ਸੂਬੇਦਾਰ ਅਤੇ ਚਾਚੀ ਮੋਜਬੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦਿੱਲੀ ਟਰਾਮਾ ਸੈਂਟਰ ਰੈਫਰ ਕਰ ਦਿਤਾ ਗਿਆ। ਉੱਥੇ ਇਲਾਜ ਦੌਰਾਨ ਚਾਚਾ ਸੂਬੇਦਾਰ ਅਤੇ ਚਾਚੀ ਮੋਜਬੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: IndiGo Plane News: ਇੰਡੀਗੋ ਦੇ ਜਹਾਜ਼ 'ਚ ਬੰਬ ਦੀ ਧਮਕੀ, ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹ

ਉਸ ਨੇ ਦੋਸ਼ ਲਾਇਆ ਹੈ ਕਿ ਕੁਝ ਦਿਨ ਪਹਿਲਾਂ ਦਿਲਸ਼ਾਦ ਅਤੇ ਮਨੀਸ਼ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਦਿਲਸ਼ਾਦ ਨੇ ਆਪਣੇ ਨਾਲ ਰੰਜਿਸ਼ ਰੱਖਦਿਆਂ ਮਨੀਸ਼ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਚਾਚਾ ਅਤੇ ਚਾਚੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕੈਂਪ ਥਾਣਾ ਇੰਚਾਰਜ ਦਿਨੇਸ਼ ਕੁਮਾਰ ਅਨੁਸਾਰ ਜ਼ਿਲ੍ਹਾ ਅਲੀਗੜ੍ਹ (ਯੂ.ਪੀ.) ਦੇ ਤਪਲ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਸੀਆਰਪੀਐਫ ਵਿੱਚ ਤਾਇਨਾਤ ਹੈ, ਜਦਕਿ ਉਸ ਦਾ ਲੜਕਾ ਅਕਸ਼ੈ ਸ਼ਰਮਾ ਪ੍ਰਾਈਵੇਟ ਨੌਕਰੀ ਕਰਦਾ ਹੈ। ਗੁਰੂਗ੍ਰਾਮ ਵਿੱਚ ਉਸਦਾ ਬੇਟਾ ਗੁਰੂਗ੍ਰਾਮ ਤੋਂ ਆਪਣੀ ਬੁਲੇਟ ਬਾਈਕ 'ਤੇ ਤਪਲ ਸਥਿਤ ਆਪਣੇ ਘਰ ਆ ਰਿਹਾ ਸੀ ਪਰ ਜਦੋਂ ਉਸਦੀ ਬਾਈਕ ਪਲਵਲ ਕਿਠਵਾੜੀ ਰੇਲਵੇ ਓਵਰ ਬ੍ਰਿਜ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਸਪਲੈਂਡਰ ਬਾਈਕ ਨੇ ਉਸਨੂੰ ਟੱਕਰ ਮਾਰ ਦਿੱਤੀ।

ਟੱਕਰ 'ਚ ਉਸ ਦਾ ਬੇਟਾ ਅਕਸ਼ੈ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ। ਅਕਸ਼ੈ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਿੱਲੀ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਉਸ ਦੇ ਪੁੱਤਰ ਅਕਸ਼ੈ ਸ਼ਰਮਾ ਦੀ ਦਿੱਲੀ ਟਰਾਮਾ ਸੈਂਟਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਬਾਈਕ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਬਾਈਕ ਚਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Palwal Haryana Road accidents News in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement