CDS General Chauhan ਨੇ ਮੰਨਿਆ, ਪਾਕਿ ਨਾਲ ਸੰਘਰਸ਼ ਦੌਰਾਨ ਭਾਰਤ ਨੇ ਗੁਆਏ ਲੜਾਕੂ ਜਹਾਜ਼
Published : Jun 1, 2025, 1:31 pm IST
Updated : Jun 1, 2025, 1:31 pm IST
SHARE ARTICLE
CDS General Chauhan admitted, India lost fighter jets during conflict with Pakistan
CDS General Chauhan admitted, India lost fighter jets during conflict with Pakistan

ਪਰ ਇਸਲਾਮਾਬਾਦ ਦੇ 6 ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦਾ ਦਾਅਵਾ ‘ਪੂਰੀ ਤਰ੍ਹਾਂ ਗ਼ਲਤ’ ਕਰਾਰ ਦਿਤਾ

CDS General Chauhan admitted, India lost fighter jets during conflict with Pakistan: ਸੁਰੱਖਿਆ ਸਟਾਫ਼ ਮੁਖੀ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲ ਹੀ ’ਚ ਹੋਏ ਟਕਰਾਅ ’ਚ ਜਹਾਜ਼ਾਂ ਦੇ ਨੁਕਸਾਨ ਨੂੰ ਮਨਜ਼ੂਰ ਕੀਤਾ ਪਰ ਇਸਲਾਮਾਬਾਦ ਦੇ 6 ਭਾਰਤੀ ਜਹਾਜ਼ਾਂ ਨੂੰ ਮਾਰ ਸੁੱਟਣ ਦੇ ਦਾਅਵੇ ਨੂੰ ‘‘ਪੂਰੀ ਤਰ੍ਹਾਂ ਗਲਤ’’ ਕਰਾਰ ਦਿਤਾ। ਚੌਹਾਨ ਨੇ ਬਲੂਮਬਰਗ ਟੀ.ਵੀ. ਨੂੰ ਦਿਤੇ ਇੰਟਰਵਿਊ ’ਚ ਕਿਹਾ, ‘‘ਇਹ ਪਤਾ ਲਗਾਉਣਾ ਜ਼ਿਆਦਾ ਮਹੱਤਵਪੂਰਨ ਹੈ ਕਿ ਅਸੀਂ ਜਹਾਜ਼ ਕਿਉਂ ਗੁਆਏ, ਤਾਂ ਜੋ ਭਾਰਤੀ ਫੌਜ ਰਣਨੀਤੀ ’ਚ ਸੁਧਾਰ ਕਰ ਸਕੇ ਅਤੇ ਦੁਬਾਰਾ ਜਵਾਬੀ ਕਾਰਵਾਈ ਕਰ ਸਕੇ।’’

ਸਿਖਰਲੇ ਫ਼ੌਜੀ ਅਫ਼ਸਰ ਵਲੋਂ ਕੀਤੀ ਇਸ ਟਿਪਣੀ ’ਚ ਪਹਿਲੀ ਵਾਰੀ ਮੰਨਿਆ ਗਿਆ ਹੈ ਕਿ ਪਾਕਿਸਤਾਨ ਨਾਲ ਚਾਰ ਦਿਨਾਂ ਤਕ ਚੱਲੇ ਟਕਰਾਅ ’ਚ ਭਾਰਤ ਨੂੰ ਨੁਕਸਾਨ ਹੋਇਆ ਸੀ। ਉਨ੍ਹਾਂ ਅੱਗੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਹ ਮਹੱਤਵਪੂਰਨ ਨਹੀਂ ਹੈ ਕਿ ਜਹਾਜ਼ ਨੂੰ ਮਾਰ ਸੁੱਟਿਆ ਗਿਆ, ਬਲਕਿ ਉਨ੍ਹਾਂ ਨੂੰ ਕਿਉਂ ਸੁੱਟਿਆ ਗਿਆ।’’ 

ਜਨਰਲ ਚੌਹਾਨ ਤੋਂ ਪੁਛਿਆ ਗਿਆ ਸੀ ਕਿ ਕੀ ਇਸ ਮਹੀਨੇ ਦੇ ਸ਼ੁਰੂ ਵਿਚ ਪਾਕਿਸਤਾਨ ਨਾਲ ਚਾਰ ਦਿਨਾਂ ਦੀ ਫੌਜੀ ਝੜਪ ਦੌਰਾਨ ਭਾਰਤ ਨੇ ਲੜਾਕੂ ਜਹਾਜ਼ ਗੁਆ ਦਿਤੇ ਸਨ। ਜਨਰਲ ਚੌਹਾਨ ਸ਼ਾਂਗਰੀ-ਲਾ ਡਾਇਲਾਗ ’ਚ ਹਿੱਸਾ ਲੈਣ ਲਈ ਸਿੰਗਾਪੁਰ ’ਚ ਹਨ।  ਉਨ੍ਹਾਂ ਕਿਹਾ, ‘‘ਚੰਗੀ ਗੱਲ ਇਹ ਹੈ ਕਿ ਅਸੀਂ ਰਣਨੀਤਕ ਗ਼ਲਤੀਆਂ ਨੂੰ ਸਮਝਣ ਦੇ ਯੋਗ ਹੋਏ ਜੋ ਅਸੀਂ ਕੀਤੀਆਂ ਸਨ; ਠੀਕ ਕੀਤਾ ਗਿਆ, ਸੁਧਾਰਿਆ ਗਿਆ ਅਤੇ ਫਿਰ ਦੋ ਦਿਨਾਂ ਬਾਅਦ ਇਸ ਨੂੰ ਦੁਬਾਰਾ ਲਾਗੂ ਕੀਤਾ ਗਿਆ। ਅਸੀਂ ਅਪਣੇ ਸਾਰੇ ਜਹਾਜ਼ਾਂ ਨੂੰ ਲੰਬੀ ਦੂਰੀ ’ਤੇ ਨਿਸ਼ਾਨਾ ਬਣਾਉਂਦੇ ਹੋਏ ਦੁਬਾਰਾ ਉਡਾਣ ਭਰੀ।’’ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ’ਚ ਕਾਫ਼ੀ ਦੂਰ ਜਾਂਦੇ ਹੋਏ ਸਟੀਕ ਹਮਲੇ ਕੀਤੇ।

ਹਾਲਾਂਕਿ ਆਪਰੇਸ਼ਨ ਸੰਧੂਰ ਦੌਰਾਨ ਛੇ ਭਾਰਤੀ ਜਹਾਜ਼ਾਂ  ਨੂੰ ਮਾਰ ਸੁੱਟਣ ਦੇ ਪਾਕਿਸਤਾਨ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਜਨਰਲ ਚੌਹਾਨ ਨੇ ਕਿਹਾ ਕਿ ਇਹ ਬਿਲਕੁਲ ਗਲਤ ਹੈ। ਇਸ ਤੋਂ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਹਵਾਈ ਕਾਰਵਾਈਆਂ ਦੇ ਡਾਇਰੈਕਟਰ ਜਨਰਲ ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਮਨਜ਼ੂਰ ਕੀਤਾ ਸੀ ਕਿ ‘ਨੁਕਸਾਨ ਲੜਾਈ ਦਾ ਹਿੱਸਾ ਹਨ’ ਅਤੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਸਾਰੇ ਪਾਇਲਟ ਸੁਰੱਖਿਅਤ ਘਰ ਪਰਤ ਆਏ। ਏਅਰ ਮਾਰਸ਼ਲ ਭਾਰਤੀ ਨੇ ਇਹ ਟਿਪਣੀ 11 ਮਈ ਨੂੰ ਇਕ ਮੀਡੀਆ ਬ੍ਰੀਫਿੰਗ ’ਚ ਕੀਤੀ ਸੀ ਜਦੋਂ ਆਪਰੇਸ਼ਨ ਸੰਧੂਰ ਦੌਰਾਨ ਭਾਰਤ ਦੇ ਜਹਾਜ਼ਾਂ ਦੇ ਨੁਕਸਾਨ ਬਾਰੇ ਪੁਛਿਆ ਗਿਆ ਸੀ।     (ਪੀਟੀਆਈ)

ਦੇਸ਼ ਨੂੰ ਸੱਚ ਦਸਿਆ ਜਾਵੇ : ਕਾਂਗਰਸ 
ਸੀ.ਡੀ.ਐਸ. ਜਨਰਲ ਚੌਹਾਨ ਦੀ ਟਿਪਣੀ ਤੋਂ ਬਾਅਦ ਕਾਂਗਰਸ ਆਗੂ ਉੱਤਮ ਕੁਮਾਰ ਰੈੱਡੀ ਨੇ ਕਿਹਾ, ‘‘ਸਰਕਾਰ ਨੂੰ ਪਾਰਦਰਸ਼ੀ ਹੋਣਾ ਚਾਹੀਦਾ ਹੈ। ਲੋਕਤੰਤਰ ’ਚ ਜ਼ਿੰਮੇਵਾਰੀ ਆਮ ਗੱਲ ਹੈ। ਇਹ ਦੇਸ਼ਭਗਤੀ ਦੀ ਗੱਲ ਨਹੀਂ। ਅਸੀਂ ਜ਼ਿਆਦਾ ਦੇਸ਼ਭਗਤ ਹਾਂ। ਸਾਡਾ ਪਹਿਲਾ ਪਰਵਾਰ, ਗਾਂਧੀ ਪਰਵਾਰ, ਨੇ ਖ਼ੁਦ ਦੇਸ਼ ਲਈ ਕਈ ਕੁਰਬਾਨੀਆਂ ਦਿਤੀਆਂ ਹਨ ਅਤੇ ਇਹ ਲੋਕ ਸਾਨੂੰ ਸਵਾਲ ਕਰ ਰਹੇ ਹਨ। ਇਹ ਬਹੁਤ ਹੈਰਾਨੀਜਨਕ ਗੱਲ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਹਰ ਮੁਹਿੰਮ ’ਚ ਭਾਰਤੀ ਫ਼ੌਜ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ, ‘‘ਪਾਰਟੀ ਉਨ੍ਹਾਂ ਨੂੰ ਸ਼ਾਨਦਾਰ ਕੰਮ ਕਰਨ ਲਈ ਵਧਾਈਆਂ ਦਿੰਦੀ ਹੈ ਅਤੇ ਸਾਨੂੰ ਉਨ੍ਹਾਂ ’ਤੇ ਮਾਣ ਹੈ, ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਮੋਦੀ ਸਰਕਾਰ ਵੀ ਕਾਰਗਿਲ ਦੀ ਜੰਗ ਤੋਂ ਬਾਅਦ ਬਣਾਈ ਗਈ ਕਾਰਗਿਲ ਸਮੀਖਿਆ ਕਮੇਟੀ ਵਾਂਗ ਤਾਜ਼ਾ ਭਾਰਤ ਅਤੇ ਪਾਕਿ ਟਕਰਾਅ ਬਾਰੇ ਕੋਈ ਜਾਂਚ ਕਮੇਟੀ ਕਾਇਮ ਕਰੇਗੀ?     (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement