ਕਠੂਆ : ਇੰਦਰਾ ਓਪਨ ਯੂਨੀਵਰਸਟੀ ਕੇਂਦਰ 'ਚ ਵੱਡੇ ਘਪਲੇ ਦਾ ਪਰਦਾਫ਼ਾਸ਼
Published : Jul 1, 2018, 9:54 am IST
Updated : Jul 1, 2018, 9:54 am IST
SHARE ARTICLE
Indira Gandhi National Open University
Indira Gandhi National Open University

ਜੰਮੂ-ਕਸ਼ਮੀਰ ਦੀ ਕਰਾਈਮ ਬ੍ਰਾਂਚ ਨੇ ਅੱਜ ਕਠੂਆ ਜ਼ਿਲ੍ਹੇ 'ਚ ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਟੀ (ਇਗਨੂ) ਦੇ ਇਕ ਕੇਂਦਰ 'ਚ ਵੱਡੇ ਘਪਲੇ ਦਾ ਪਰਦਾਫ਼ਾਸ਼

ਜੰਮੂ, ਜੰਮੂ-ਕਸ਼ਮੀਰ ਦੀ ਕਰਾਈਮ ਬ੍ਰਾਂਚ ਨੇ ਅੱਜ ਕਠੂਆ ਜ਼ਿਲ੍ਹੇ 'ਚ ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਟੀ (ਇਗਨੂ) ਦੇ ਇਕ ਕੇਂਦਰ 'ਚ ਵੱਡੇ ਘਪਲੇ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਗਨੂ ਦੇ ਇਸ ਕੇਂਦਰ 'ਚ 4 ਹਜ਼ਾਰ ਵਿਦਿਆਰਥੀਆਂ ਨੂੰ ਇਮਤਿਹਾਨਾਂ 'ਚ ਸ਼ਾਮਲ ਕੀਤੇ ਬਗ਼ੈਰ ਹੀ ਫ਼ਰਜ਼ੀ ਡਿਗਰੀਆਂ ਵੰਡ ਦਿਤੀਆਂ ਗਈਆਂ। 

ਅਪਰਾਧ ਬ੍ਰਾਂਚ ਦੇ ਇਕ ਬੁਲਾਰੇ ਨੇ ਕਿਹਾ ਕਿ ਇਗਨੂ ਦੇ ਕੇਂਦਰ 'ਚ ਇਹ ਘਪਲਾ ਉਦੋਂ ਸਾਹਮਣੇ ਆਇਆ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਪ੍ਰਸ਼ਾਂਤ ਭੰਡਾਰੀ ਨਾਮ ਦਾ ਵਿਅਕਤੀ ਅਤੇ ਉਸ ਦੇ ਸਹਿਯੋਗੀ ਸਾਲ 2014-15 'ਚ ਬਿਲਾਵਰ ਕਸਬੇ 'ਚ ਸਥਾਪਤ ਇਸ ਕੇਂਦਰ 'ਚ ਫ਼ਰਜ਼ੀ ਤਰੀਕੇ ਨਾਲ ਇਮਤਿਹਾਨ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾਉਣ 'ਚ ਸ਼ਾਮਲ ਸਨ।

ਉਨ੍ਹਾਂ ਕਿਹਾ, ''ਇਸ ਕੇਂਦਰ 'ਚ ਲਗਭਗ 4 ਹਜ਼ਾਰ ਵਿਦਿਆਰਥੀਆਂ ਦਾ ਦਾਖ਼ਲਾ ਵਿਖਾਇਆ ਗਿਆ ਹੈ। ਹੁਣ ਤਕ ਇਸ ਕੇਂਦਰ ਵਲੋਂ ਕੋਈ ਇਮਤਿਹਾਨ ਨਹੀਂ ਲਿਆ ਗਿਆ। ਇਸ ਕੇਂਦਰ ਵਲੋਂ ਨਾਮਜ਼ਦ ਵਿਦਿਆਰਥੀਆਂ ਨੂੰ ਇਮਤਿਹਾਨਾਂ 'ਚ ਸ਼ਾਮਲ ਵਿਖਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਡਿਗਰੀਆਂ ਵੀ ਜਾਰੀ ਕੀਤੀਆਂ ਗਈਆਂ ਹਨ।'' ਬੁਲਾਰੇ ਨੇ ਕਿਹਾ ਕਿ ਕੇਂਦਰ ਜਨਵਰੀ ਅਤੇ ਜੁਲਾਈ 'ਚ ਦੋ ਦਾਖ਼ਲਾ ਸੈਸ਼ਨ ਚਲਾਉਂਦਾ ਹੈ ਅਤੇ ਜੂਨ ਅਤੇ ਦਸੰਬਰ 'ਚ ਦੋ ਇਮਤਿਹਾਨ ਸੈਸ਼ਨ ਚਲਾਉਂਦਾ ਹੈ। ਹਰ ਸੈਸ਼ਨ 'ਚ 800 ਤੋਂ 12000 ਵਿਦਿਆਰਥੀ ਦਾਖ਼ਲਾ ਲੈਂਦੇ ਹਨ।

ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਟਰਾ, ਕਿਸ਼ਤਵਾੜ, ਚਟਰੂ ਅਤੇ ਪੱਡਰ ਕੇਂਦਰ ਦਾ ਪ੍ਰਯੋਗ ਕਰਦਿਆਂ ਇਗਨੂ ਨੂੰ ਫ਼ਰਜ਼ੀ ਕਿਤਾਬਾਂ ਅਤੇ ਪੇਪਰ ਸੌਂਪੇ ਗਏ। ਉਨ੍ਹਾਂ ਕਿਹਾ ਕਿ ਹਰ ਉਮੀਦਵਾਰ ਕੋਲੋਂ ਹਜ਼ਾਰਾਂ ਰੁਪਏ ਵਸੂਲ ਕੀਤੇ ਗਏ। ਪ੍ਰਧਾਨ ਅਤੇ ਇਕ ਅਣਪਛਾਤੇ ਕੋ-ਆਰਡੀਨੇਟਰ ਦੇ ਨਾਂ 'ਤੇ ਖੋਲ੍ਹੇ ਗਏ ਬੈਂਕ ਖਾਤਿਆਂ ਜ਼ਰੀਏ ਪੈਸੇ ਦੀ ਹੇਰਾਫੇਰੀ ਕੀਤੀ ਗਈ।

ਭੰਡਾਰੀ, ਉਸ ਦੇ ਸਹਿਯੋਗੀ ਭੁਪਿੰਦਰ ਗੁਪਤਾ ਅਤੇ ਹੋਰਾਂ ਨੇ ਇਗਨੂ ਦੇ ਕੁੱਝ ਅਧਿਕਾਰੀਆਂ ਨਾਲ ਮਿਲ ਕੇ ਅਧਿਆਪਕਾਂ ਅਤੇ ਸਲਾਹਕਰਤਾਵਾਂ ਦੀ ਤਨਖ਼ਾਹ ਦਾ ਵੀ ਗਬਨ ਕਰ ਲਿਆ। ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਇਗਨੂ ਅਤੇ ਡਾਕਘਰਾਂ ਦੇ ਅਧਿਕਾਰੀ ਖੇਤਰੀ ਕੇਂਦਰ 'ਤੇ ਫ਼ਰਜ਼ੀ ਪੇਪਰ ਤਿਆਰ ਕਰਨ 'ਚ ਸ਼ਾਮਲ ਰਹੇ। ਇਸ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ ਪਰ ਕੋਈ ਗ੍ਰਿਫ਼ਤਾਰ ਨਹੀਂ ਕੀਤੀ ਗਈ।  (ਪੀਟੀਆਈ)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement