ਭਾਰਤ 74ਵੇਂ ਸਥਾਨ 'ਤੇ, ਬਰਤਾਨੀਆ ਪਹਿਲੇ 'ਤੇ
Published : Jul 1, 2019, 9:24 am IST
Updated : Jul 1, 2019, 9:24 am IST
SHARE ARTICLE
Swiss Bank
Swiss Bank

ਸਿਖਰਲੇ ਪੰਜ ਦੇਸ਼ਾਂ ਵਲੋਂ ਸਵਿਸ ਬੈਂਕਾਂ ਵਿਚ ਜਮ੍ਹਾਂ ਕਰਵਾਇਆ ਗਿਆ ਧਨ ਕੁਲ ਵਿਦੇਸ਼ੀਆਂ ਵਲੋਂ ਜਮ੍ਹਾਂ ਕਰਵਾਏ ਗਏ ਧਨ ਦੇ 50 ਫ਼ੀ ਸਦੀ ਤੋਂ ਜ਼ਿਆਦਾ

ਜਿਊਰਿਖ/ਨਵੀਂ ਦਿੱਲੀ,: ਸਵਿਸ ਬੈਂਕਾਂ ਵਿਚ ਭਾਰਤੀਆਂ ਵਲੋਂ ਰੱਖੇ ਜਾਣੇ ਵਾਲੇ ਧਨ ਦੇ ਮਾਮਲੇ ਵਿਚ ਭਾਰਤ ਇਕ ਅੰਕ ਖਿਸਕ ਕੇ 74ਵੇਂ ਸਥਾਨ 'ਤੇ ਆ ਗਿਆ ਹੈ ਜਦਕਿ ਬਰਤਾਨੀਆ ਹਾਲੇ ਵੀ ਪਹਿਲੇ ਸਥਾਨ 'ਤੇ ਬਣਿਆ ਹੋਇਆ ਹੈ। ਸਵਿੱਟਜ਼ਰਲੈਂਡ ਦੇ ਕੇਂਦਰੀ ਬੈਂਕ ਸਵਿਸ ਨੈਸ਼ਨਲ ਬੈਂਕ ਵਲੋਂ ਜਾਰੀ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ। ਦੁਨੀਆਂਭਰ ਦੇ ਲੋਕਾਂ ਨੇ ਜਿੰਨਾ ਪੈਸਾ ਸਵਿੱਟਜ਼ਰਲੈਂਡ ਦੇ ਬੈਂਕਾਂ ਵਿਚ ਜਮ੍ਹਾਂ ਕਰਵਾਇਆ ਹੋਇਆ ਹੈ, ਉਸ ਦਾ ਸਿਰਫ਼ 0.07 ਫ਼ੀ ਸਦੀ ਪੈਸਾ ਹੀ ਭਾਰਤੀਆਂ ਦਾ ਉਥੇ ਜਮ੍ਹਾਂ ਹੈ।

IndiaIndia

ਪਿਛਲੇ ਸਾਲ ਇਸ ਸੂਚੀ ਵਿਚ ਭਾਰਤ 73ਵੇਂ ਸਥਾਨ 'ਤੇ ਸੀ ਜਦਕਿ ਉਸ ਤੋਂ ਪਿਛਲੇ ਸਾਲ ਭਾਰਤ 88ਵੇਂ ਸਥਾਨ 'ਤੇ ਸੀ। ਬੈਂਕ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਭਾਰਤੀ ਲੋਕਾਂ ਜਾਂ ਭਾਰਤੀ ਕੰਪਨੀਆਂ ਨੇ ਸਵਿਸ ਬੈਂਕਾਂ ਵਿਚ ਘੱਟ ਪੈਸਾ ਜਮ੍ਹਾਂ ਕਰਵਾਇਆ ਹੈ। 2018 ਵਿਚ ਅਖ਼ੀਰ ਤਕ ਬਰਤਾਨੀਆ ਦੇ ਲੋਕਾਂ ਜਾਂ ਕੰਪਨੀਆਂ ਨੇ ਸਵਿਸ ਬੈਂਕਾਂ ਵਿਚ ਜਮ੍ਹਾਂ ਕਰਵਾਏ ਕੁਲ ਵਿਦੇਸ਼ੀਆਂ ਦੇ ਧਨ ਦਨ ਲਗਭਗ 26 ਫ਼ੀ ਸਦੀ ਪੈਸਾ ਜਮ੍ਹਾਂ ਕੀਤਾ ਹੈ। ਬਰਤਾਨੀਆ ਤੋਂ ਬਾਅਦ ਇਸ ਸੂਚੀ ਵਿਚ ਅਮਰੀਕਾ, ਵੈਸਟ ਇੰਡੀਜ਼, ਫ਼ਰਾਂਸ ਅਤੇ ਹਾਂਗਕਾਂਗ ਦਾ ਸਥਾਨ ਹੈ।

ਸਿਖਰਲੇ ਪੰਜ ਦੇਸ਼ਾਂ ਵਲੋਂ ਸਵਿਸ ਬੈਂਕਾਂ ਵਿਚ ਜਮ੍ਹਾਂ ਕਰਵਾਇਆ ਗਿਆ ਧਨ ਕੁਲ ਵਿਦੇਸ਼ੀਆਂ ਵਲੋਂ ਜਮ੍ਹਾਂ ਕਰਵਾਏ ਗਏ ਧਨ ਦੇ 50 ਫ਼ੀ ਸਦੀ ਤੋਂ ਜ਼ਿਆਦਾ ਹੈ ਜਦਕਿ ਸਿਖਰਲੇ 15 ਦੇਸ਼ਾਂ ਦੀ ਸੂਚੀ ਵਿਚ ਇਹ ਧਨ 75 ਫ਼ੀ ਸਦੀ ਦੇ ਨੇੜੇ ਪਹੁੰਚ ਜਾਂਦਾ ਹੈ ਜਦਕਿ ਸਿਖਰਲੇ 30 ਦੇਸ਼ਾਂ ਦੀ ਹਿੱਸੇਦਾਰੀ 90 ਫ਼ੀ ਸਦੀ ਹੈ। ਸਿਖਰਲੇ 10 ਦੇਸ਼ਾਂ ਦੀ ਸੂਚੀ ਵਿਚ ਬਹਿਮਾਸ, ਜਰਮਨੀ, ਲਗਜ਼ਮਬਰਗ, ਕੇਮੈਨ, ਆਈਲੈਂਡ ਅਤੇ ਸਿੰਗਾਪੁਰ ਸ਼ਾਮਲ ਹਨ।

BritainBritain

ਇਸ ਸੂਚੀ ਵਿਚ ਪਾਕਿਸਤਾਨ 82, ਬੰਗਲਾਦੇਸ਼ 89, ਨੇਪਾਲ 109, ਸ੍ਰੀਲੰਕਾ 141, ਮਿਆਂਮਾਰ 187 ਅਤੇ ਭੂਟਾਨ 193 ਨੰਬਰ 'ਤੇ ਹੈ। ਪਿਛਲੇ ਚਾਰ ਸਾਲ ਵਿਚ ਇਹ ਪਹਿਲੀ ਵਾਰ ਹੈ ਕਿ ਰੈਂਕਿੰਗ ਦੇ ਮਾਮਲੇ ਵਿਚ ਪਾਕਿਸਤਾਨ, ਭਾਰਤ ਤੋਂ ਹੇਠਾਂ ਆਇਆ ਹੈ। ਇਸ ਸੂਚੀ ਵਿਚ ਭਾਰਤ ਦੇ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਜੋ ਦੂਜੇ ਦੇਸ਼ਾਂ ਵਿਚ ਮੌਜੂਦ ਫ਼ਰਮਾਂ ਦੇ ਨਾਂ 'ਤੇ ਪੈਸਾ ਜਮ੍ਹਾਂ ਕਰਵਾਉਂਦੇ ਹਨ। ਸਾਲ 2007 ਦੇ ਸਵਿਸ ਬੈਂਕ ਦੇ ਖਾਤਿਆਂ ਦੇ ਮਾਮਲੇ ਵਿਚ ਭਾਰਤ ਦੁਨੀਆਂ ਦੇ ਸਿਖਰਲੇ 50 ਦੇਸ਼ਾਂ ਵਿਚ ਸ਼ਾਮਲ ਸੀ ਅਤੇ ਸਾਲ 2004 ਵਿਚ ਭਾਰਤ 37ਵੇਂ ਸਥਾਨ 'ਤੇ ਸੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement