
ਭਾਰਤ ਅਤੇ ਚੀਨ ਵਿਚਾਲੇ ਪਿਛਲੇ ਸਮੇਂ ਤੋਂ ਕਾਫੀ ਤਣਾਵ ਚੱਲ ਰਿਹਾ ਹੈ।
ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਪਿਛਲੇ ਸਮੇਂ ਤੋਂ ਕਾਫੀ ਤਣਾਵ ਚੱਲ ਰਿਹਾ ਹੈ। ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਚੀਨੀ ਫੋਜ ਵੱਲੋਂ ਲੱਦਾਖ ਦੇ ਸੈਕਟਰ ਵਿਚ ਐਲਏਸੀ ਨਾਲ ਦੋ ਡਿਵੀਜ਼ਨਾਂ ਚ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਹੋਰ ਡਿਵੀਜ਼ਨ ਵੀ ਹੈ ਜੋ ਉਤਰੀ ਜ਼ਿਨਜਿਆਂਗ ਪ੍ਰਾਂਤ ਵਿਚ ਹੈ। ਇਹ ਲੱਗਭਗ 1000 ਕਿਲੋਮੀਟਰ ਦੂਰ ਹੈ,
India-China
ਪਰ ਚੀਨੀ ਸਰਹੱਦ ਤੇ ਸਮਤਲ ਖੇਤਰਾਂ ਦੇ ਕਾਰਨ ਉਨ੍ਹਾਂ ਨੂੰ ਵੱਧ ਤੋਂ ਵੱਧ 48 ਘੰਟਿਆਂ ਵਿਚ ਸਾਡੀ ਸਰਹੱਦ ਤੱਕ ਪਹੁੰਚਣ ਲਈ ਲਾਮਬੰਦ ਕੀਤਾ ਜਾ ਸਕਦਾ ਹੈ। ਸੂਤਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਦੀ ਅਵਾਜਾਈ ਤੇ ਲਗਾਤਾਰ ਨਜ਼ਰ ਬਣਾਈ ਬੈਠੇ ਹਨ। ਜਿਨਾਂ ਨੂੰ ਭਾਰਤ ਦੀਆਂ ਸਰਹੱਦਾਂ ਤੇ ਤੈਨਾਇਤ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਖੇਤਰ ਵਿਚ ਆਮ ਤੌਰ ਤੇ ਚੀਨ ਦੀਆਂ ਦੋ ਡਵੀਜ਼ਨਾਂ ਹਨ,
India-China Border
ਪਰ ਇਸ ਵਾਰ ਉਨ੍ਹਾਂ ਵੱਲੋਂ 2000 ਕਿਲੋਮੀਟਰ ਦੂਰ ਭਾਰਤੀ ਚੌਂਕੀਆਂ ਦੇ ਵਿਰੁਧ ਦੋ ਹੋਰ ਡੀਵਜ਼ਨਾਂ ਬਣਾਈਆਂ ਹਨ। ਉਧਰ ਭਾਰਤ ਨੇ ਵੀ ਸਥਿਤੀ ਨੂੰ ਦੇਖਦਿਆਂ ਭਾਰਤ ਦੇ ਪੂਰਵੀ ਲੱਦਾਖ ਦੇ ਆਸ-ਪਾਸ ਦੇ ਸਥਾਨਾਂ ਤੇ ਘੱਟੋ-ਘੱਟ ਡਵੀਜ਼ਨਾਂ ਤੈਨਾਇਤ ਕੀਤੀਆਂ ਹਨ। ਦੱਸ ਦੱਈਏ ਕਿ ਇਸ ਵਿਚ ਇਕ ਰਾਖਵੀਂ ਮਾਉਂਟ ਡਵਿਜ਼ਨ ਵੀ ਸ਼ਾਮਿਲ ਹੈ।
Indian Army
ਜੋ ਪੂਰਵੀ ਲੱਦਾਖ ਖੇਤਰ ਵਿਚ ਹਰ ਸਾਲ ਲੜਾਈ ਦਾ ਅਭਿਆਸ ਕਰਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਨਾਲ ਕੂਟਨੀਤਕ ਪੱਧੜ ਅਤੇ ਗੱਲਬਾਤ ਤੋਂ ਬਾਅਦ ਵੀ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹਾਲੇ ਵੀ ਇਸ ਮਸਲੇ ਨੂੰ ਸੁਲਝਾਉਂਣ ਨੂੰ ਕਾਫੀ ਸਮਾਂ ਲੱਗ ਸਕਦਾ ਹੈ। ਇਸ ਲਈ ਹੁਣ ਦੋਵੇ ਦੇਸ਼ਾਂ ਵੱਲੋਂ ਸਰਹੱਦਾਂ ਤੇ ਤੈਨਾਇਤੀ ਸਤੰਬਰ ਤੱਕ ਰਹਿ ਸਕਦੀ ਹੈ।
Indian Army
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।