
ਪਾਕਿਸਤਾਨ,ਭਾਰਤ ਅਤੇ ਚੀਨ ਵਿਚਕਾਰ ਜਾਰੀ ਤਣਾਅ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨਵੀਂ ਦਿੱਲੀ: ਪਾਕਿਸਤਾਨ,ਭਾਰਤ ਅਤੇ ਚੀਨ ਵਿਚਕਾਰ ਜਾਰੀ ਤਣਾਅ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤੀ ਖੂਫੀਆ ਏਜੰਸੀਆਂ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਫੌਜ ਨੇ ਉੱਤਰੀ ਲਦਾਖ ਵਿਚ ਅਪਣੀ ਤਾਇਨਾਤੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਚੀਨੀ ਫੌਜ ਅਤਿਵਾਦੀ ਸੰਗਠਨ ਅਲ ਬਦਰ ਨਾਲ ਗੱਲ ਕਰ ਰਹੀ ਹੈ।
China and Pakistan
ਖੂਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਅਪਣੇ ਸੈਨਿਕਾਂ ਦੇ ਦੋ ਡਿਵਿਜ਼ਨ ਨੂੰ ਗਿਲਗਿਤ- ਬਾਲਟਿਸਤਾਨ ਇਲਾਕੇ ਵਿਚ ਤਾਇਨਾਤ ਕੀਤਾ ਹੈ। ਪਾਕਿਸਤਾਨ ਵੱਲੋਂ ਕਰੀਬ 20 ਹਜ਼ਾਰ ਹੋਰ ਫੌਜੀਆਂ ਦੀ ਉੱਤਰੀ ਲਦਾਖ ਵਿਚ ਤਾਇਨਾਤੀ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਸਿਤਾਨ ਦੋ ਫਰੰਟ ਵਾਰ ਦਾ ਮੌਕਾ ਦੇਖ ਰਿਹਾ ਹੈ।
Jammu-Kashmir
ਉੱਥੇ ਹੀ ਚੀਨੀ ਫੌਜ ਨੇ ਜੰਮੂ-ਕਸ਼ਮੀਰ ਵਿਚ ਹਿੰਸਾ ਫੈਲਾਉਣ ਲਈ ਅਤਿਵਾਦੀ ਸੰਗਠਨ ਅਲ ਬਦਰ ਨਾਲ ਗੱਲ ਕੀਤੀ ਹੈ। ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਚੀਨ ਨਾਲ ਮਿਲ ਕੇ ਜੰਮੂ-ਕਸ਼ਮੀਰ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਵਧਾਉਣ ਅਤੇ ਇੱਥੋਂ ਤੱਕ ਕੇ ਬੈਟ ਅਪਰੇਸ਼ਨ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਸ਼ਮੀਰ ਵਿਚ ਮੌਜੂਦ 100 ਅਤਿਵਾਦੀਆਂ ਦੀ ਮਦਦ ਲਈ ਜਾ ਸਕਦੀ ਹੈ।
Army
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਭਾਰਤੀ ਸੁਰੱਖਿਆ ਬਲਾਂ ਦਾ ਅਤਿਵਾਦੀਆਂ ਖਿਲਾਫ ਅਪਰੇਸ਼ਨ ਜਾਰੀ ਹੈ ਅਤੇ ਹਾਲ ਹੀ ਵਿਚ 120 ਤੋਂ ਜ਼ਿਆਦਾ ਅਤਿਵਾਦੀ ਮਾਰੇ ਗਏ। ਇਸ ਵਿਚ ਜ਼ਿਆਦਾਤਰ ਲੋਕਲ ਸੀ। ਮਾਰੇ ਗਏ ਅਤਿਵਾਦੀਆਂ ਵਿਚੋਂ ਕੁਝ ਹੀ ਵਿਦੇਸ਼ੀ ਸੀ।
Army
ਸੂਤਰਾਂ ਦਾ ਕਹਿਣਾ ਹੈ ਕਿ ਦੋ ਫਰੰਟ ਵਾਰ ਦੀ ਸਥਿਤੀ ਵਿਚ ਪਾਕਿਸਤਾਨ ਨੇ ਕਸ਼ਮੀਰ ਵਿਚ ਮੌਜੂਦ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ। ਇਸ ਇਨਪੁਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।