
ਸਤੇਂਦਰ ਜੈਨ ਦੇ ਕਾਰੋਬਾਰੀ ਸਹਿਯੋਗੀਆਂ ਨੂੰ ED ਨੇ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ : ਇੰਫੋਰਸੇਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਚੱਲ ਰਹੇ ਮਨੀ ਲਾਂਡਰਿੰਗ ਮਾਮਲੇ ਵਿੱਚ ਦੋ ਕਾਰੋਬਾਰੀਆਂ ਵੈਭਵ ਜੈਨ ਅਤੇ ਅੰਕੁਸ਼ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ।
Enforcement Directorate
ਦੋਵਾਂ ਨੂੰ ਮਨੀ ਲਾਂਡਰਿੰਗ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਏਜੰਸੀ ਨੇ ਜਾਂਚ ਦੇ ਹਿੱਸੇ ਵਜੋਂ ਸਤੇਂਦਰ ਜੈਨ ਦੇ ਕਾਰੋਬਾਰੀ ਸਹਿਯੋਗੀ ਹੋਣ ਦੇ ਦੋਸ਼ ਵਿੱਚ ਪਿਛਲੇ ਮਹੀਨੇ ਦੋਵਾਂ 'ਤੇ ਛਾਪਾ ਮਾਰਿਆ ਸੀ। ਸਤੇਂਦਰ ਜੈਨ ਨੂੰ ਇੰਫੋਰਸੇਮੈਂਟ ਡਾਇਰੈਕਟੋਰੇਟ (ED) ਨੇ 30 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹਨ।