
8 ਲੋਕ ਗੰਭੀਰ ਜ਼ਖਮੀ
ਮੁੰਬਈ: ਮਹਾਰਾਸ਼ਟਰ ਦੇ ਬੁਲਢਾਨਾ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਬੱਸ ਨੂੰ ਅੱਗ ਲੱਗਣ ਕਾਰਨ 25 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਬੱਸ ਇਕ ਵਿਆਹ ਸਮਾਗਮ ਲਈ ਜਾ ਰਹੀ ਸੀ। ਮੀਂਹ ਕਾਰਨ ਬੱਸ ਪਲਟ ਗਈ। ਜਿਸ ਕਾਰਨ ਬੱਸ ਦੀ ਡੀਜ਼ਲ ਟੈਂਕੀ ਫਟ ਗਈ ਅਤੇ ਅੱਗ ਲੱਗ ਗਈ। ਇਸ ਹਾਦਸੇ 'ਚ 25 ਲੋਕਾਂ ਦੀ ਸੜ ਕੇ ਮੌਤ ਹੋ ਗਈ। ਜਦਕਿ 8 ਲੋਕ ਬੁਰੀ ਤਰ੍ਹਾਂ ਜ਼ਖਮੀ ਹਨ। ਦਸਿਆ ਜਾ ਰਿਹਾ ਹੈ ਕਿ ਹਾਈਵੇਅ 'ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ। ਇਹ ਸੜਕ ਹਾਦਸਾ ਬੁਲਢਾਣਾ ਦੇ ਪਿੰਡ ਦਿਓਲਗੜ੍ਹ ਖਾਂਦ ਕੋਲ ਵਾਪਰਿਆ। ਇਸ ਬੱਸ ਵਿਚ 33 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ: ਦਰਦਨਾਕ ਹਾਦਸੇ 'ਚ ਪਤੀ ਪਤਨੀ ਦੀ ਹੋਈ ਦਰਦਨਾਕ ਮੌਤ
ਦਸਿਆ ਜਾ ਰਿਹਾ ਹੈ ਕਿ ਇਹ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ। ਜਿਸ ਕਾਰਨ ਬੁਲਢਾਣਾ ਨੇੜੇ ਇਹ ਵੱਡਾ ਹਾਦਸਾ ਵਾਪਰਿਆ। ਬੁਲਢਾਨਾ ਦੇ ਡਿਪਟੀ ਐੱਸਪੀ ਬਾਬੂਰਾਓ ਮਹਾਮੁਨੀ ਨੇ ਦਸਿਆ ਕਿ ਬੁਲਢਾਨਾ ਦੇ ਸਮਰਿਧੀ ਮਹਾਮਾਰਗ ਐਕਸਪ੍ਰੈੱਸਵੇਅ 'ਤੇ 33 ਯਾਤਰੀਆਂ ਨਾਲ ਭਰੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਬੁਲਢਾਣਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਇਹ ਘਟਨਾ ਸ਼ਨੀਵਾਰ ਤੜਕੇ 2 ਵਜੇ ਦੇ ਕਰੀਬ ਵਾਪਰੀ। ਹਾਦਸੇ ਦੇ ਸਮੇਂ ਸਾਰੇ ਯਾਤਰੀ ਸੌਂ ਰਹੇ ਸਨ।
ਇਹ ਵੀ ਪੜ੍ਹੋ: ਪਟਿਆਲਾ 'ਚ ਕੰਬਾਇਨ ਤੇ ਕਾਰ ਦੀ ਆਪਸ 'ਚ ਹੋਈ ਟੱਕਰ, ਦੋ ਸਕੇ ਭਰਾਵਾਂ ਦੀ ਮੌਤ
ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲੇ ਯਾਤਰੀ ਨਾਗਪੁਰ, ਵਰਧਾ ਅਤੇ ਯਵਤਮਾਲ ਦੇ ਸਨ। ਬੁਲਢਾਣਾ 'ਚ ਵਾਪਰੇ ਬੱਸ ਹਾਦਸੇ 'ਚ 25 ਲੋਕਾਂ ਦੇ ਜ਼ਿੰਦਾ ਸੜ ਜਾਣ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਕਾਫੀ ਮੁਸ਼ਕਲ ਹੈ। ਇਸ ਦੇ ਲਈ ਸਾਰੀਆਂ 25 ਲਾਸ਼ਾਂ ਦੇ ਡੀਐਨਏ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ। ਡੀਐਨਏ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੋਕਾਂ ਦੀ ਪਛਾਣ ਸੰਭਵ ਹੈ। ਉਸ ਤੋਂ ਬਾਅਦ ਹੀ ਸਾਰੀਆਂ ਲਾਸ਼ਾਂ ਉਨ੍ਹਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।