
ਘਾਟੀ 'ਚ ਅਤਿਵਾਦੀਆਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਹਥਿਆਰਬੰਦ ਅਤਿਵਾਦੀਆਂ ਨੇ ਤਿੰਨ ਪੁਲਿਸ ਵਾਲਿਆਂ ਦੇ ਘਰ ਵਿਚ ਵੜ ਕੇ ਉਨ੍ਹਾਂ 'ਤੇ ਹਮਲਾ ਕਰਨ ਦਾ...
ਸ਼੍ਰੀਨਗਰ : ਘਾਟੀ 'ਚ ਅਤਿਵਾਦੀਆਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਹਥਿਆਰਬੰਦ ਅਤਿਵਾਦੀਆਂ ਨੇ ਤਿੰਨ ਪੁਲਿਸ ਵਾਲਿਆਂ ਦੇ ਘਰ ਵਿਚ ਵੜ ਕੇ ਉਨ੍ਹਾਂ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਦੱਖਣ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਅਤਿਵਾਦੀ ਪੁਲਿਸ ਵਾਲਿਆਂ ਦੇ ਘਰ ਵਿਚ ਵੜ ਆਏ ਅਤੇ ਉਨ੍ਹਾਂ ਉਤੇ ਹਮਲਾ ਕਰਦੇ ਹੋਏ ਨੌਕਰੀ ਛੱਡਣ ਦੀ ਚਿਤਾਵਨੀ ਦਿਤੀ। ਅਤਿਵਾਦੀਆਂ ਨੇ ਕਿਹਾ ਕਿ ਜਾਂ ਤਾਂ ਉਹ ਨੌਕਰੀ ਛੱਡ ਦੇਣ ਜਾਂ ਫਿਰ ਉਨ੍ਹਾਂ ਦੀ ਹੱਤਿਆ ਕਰ ਦਿਤੀ ਜਾਵੇਗੀ।
terrorists attacked cops house
ਬੀਤੇ ਤਿੰਨ ਦਿਨਾਂ ਵਿਚ ਇਹ ਤੀਜੀ ਵਾਰ ਹੈ, ਜਦੋਂ ਅਤਿਵਾਦੀਆਂ ਨੇ ਜੰਮੂ - ਕਸ਼ਮੀਰ ਪੁਲਿਸ ਸਮੇਤ ਸੁਰੱਖਿਆ ਬਲਾਂ ਦੇ ਜਵਾਨਾਂ ਉਤੇ ਹਮਲਾ ਕਰ ਦਿਤਾ। ਸ਼ਨਿਚਰਵਾਰ ਨੂੰ ਹੀ ਅਤਿਵਾਦੀਆਂ ਨੇ ਪੁਲਵਾਮਾ ਦੇ ਤਰਾਲ ਇਲਾਕੇ ਤੋਂ ਵਿਸ਼ੇਸ਼ ਪੁਲਿਸ ਅਫ਼ਸਰ ਮੁਦਾਸਿਰ ਅਹਿਮਦ ਲੋਨ ਨੂੰ ਅਗਵਾ ਕਰ ਲਿਆ ਸੀ ਅਤੇ ਉਨ੍ਹਾਂ ਦੀ ਮਾਰ ਕੁਟ ਕੀਤੀ ਸੀ। ਅਤਿਵਾਦੀਆਂ ਨੇ ਲੋਨ ਨੂੰ ਵੀ ਪੁਲਿਸ ਦੀ ਨੌਕਰੀ ਛੱਡਣ ਦੀ ਚਿਤਾਵਨੀ ਦੇ ਕੇ ਛੱਡਿਆ ਸੀ। ਲੋਨ ਜੰਮੂ - ਕਸ਼ਮੀਰ ਪੁਲਿਸ ਵਿਚ ਕੁੱਕ ਦੇ ਤੌਰ 'ਤੇ ਕੰਮ ਕਰਦੇ ਹਨ।
terrorists attacked cops house
ਇਹਨਾਂ ਹੀ ਨਹੀਂ ਐਤਵਾਰ ਨੂੰ ਅਤਿਵਦੀਆਂ ਨੇ ਪੁਲਵਾਮਾ ਜਿਲ੍ਹੇ ਦੇ ਨੈਰਾ ਵਿਚ ਸੀਆਰਪੀਐਫ਼ ਜਵਾਨ ਨਸੀਰ ਅਹਿਮਦ ਦੀ ਉਨ੍ਹਾਂ ਦੇ ਘਰ 'ਤੇ ਕਤਲ ਕਰ ਦਿੱਤਾ ਗਿਆ ਸੀ। ਘਾਟੀ ਵਿਚ ਪੁਲਿਸ ਵਾਲਿਆਂ ਦੇ ਅਗਵਾਹ ਅਤੇ ਕਤਲ ਦੀਆਂ ਘਟਨਾਵਾਂ ਵਿਚ ਤੇਜੀ ਨਾਲ ਵਾਧਾ ਹੋਇਆ ਹੈ, ਜਦਕਿ ਹਥਿਆਰਾਂ ਨੂੰ ਖੋਹ ਲੈਣਾ ਆਮ ਹੋ ਚਲੀ ਹੈ। ਅਧਿਕਾਰਿਕ ਅੰਕੜਿਆਂ ਦੇ ਮੁਤਾਬਕ ਇਸ ਸਾਲ ਦੇ ਸ਼ੁਰੂਆਤੀ 6 ਮਹੀਨਿਆਂ ਵਿਚ 39 ਸੁਰੱਖਿਆਕਰਮੀ, 17 ਫੌਜੀ, 20 ਪੁਲਿਸ ਵਾਲਿਆਂ ਅਤੇ ਦੋ ਸੀਆਰਪੀਐਫ਼ ਜਵਾਨਾਂ ਦੇ ਕਤਲ ਹੋ ਚੁਕੇ ਹਨ।