
ਜੰਮੂ - ਕਸ਼ਮੀਰ ਦੇ ਕੁਲਗਾਮ ਇਲਾਕੇ ਵਿਚ ਐਤਵਾਰ ਤੜਕੇ ਸੁਰਖਿਆ ਬਲਾਂ ਨੇ ਕੁੱਝ ਅਤਿਵਾਦੀਆਂ ਨੂੰ ਘੇਰਾ ਪਾ ਲਿਆ
ਸ਼੍ਰੀਨਗਰ, ਜੰਮੂ - ਕਸ਼ਮੀਰ ਦੇ ਕੁਲਗਾਮ ਇਲਾਕੇ ਵਿਚ ਐਤਵਾਰ ਤੜਕੇ ਸੁਰਖਿਆ ਬਲਾਂ ਨੇ ਕੁੱਝ ਅਤਿਵਾਦੀਆਂ ਨੂੰ ਘੇਰਾ ਪਾ ਲਿਆ, ਜਿਨ੍ਹਾਂ ਵਿਚੋਂ ਸੁਰਖਿਆ ਬਲਾਂ ਵੱਲੋਂ ਹੁਣ ਤੱਕ 3 ਅਤਿਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਅਤਿਵਾਦੀ ਸਨ, ਜਿਨ੍ਹਾਂ ਨੇ ਪੁਲਿਸਕਰਮੀ ਮੁਹੰਮਦ ਸਲੀਮ ਨੂੰ ਅਗਵਾ ਕਰਕੇ ਉਨ੍ਹਾਂ ਦੀ ਜਾਨ ਲਈ ਸੀ। ਸੁਰਖਿਆ ਬਲਾਂ ਦੇ ਜਵਾਨਾਂ ਨੂੰ ਅਤਿਵਾਦੀਆਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਦੱਸ ਦਈਏ ਕਿ ਇਹ ਫਿਲਹਾਲ ਆਪਰੇਸ਼ਨ ਜਾਰੀ ਹੈ।
3 Terrorists Who Killed Policeman Shot Dead In Kulgamਇਹ ਮੁਠਭੇੜ ਕੁਲਗਾਮ ਦੇ ਖੁਦਵਾਨੀ ਇਲਾਕੇ ਦੇ ਵਾਨੀ ਮਹਲਾ ਵਿਚ ਹੋਈ ਹੈ। ਦੱਸਣਯੋਗ ਹੈ ਕਿ ਕੁੱਝ ਦੇਰ ਪਹਿਲਾਂ ਤੱਕ ਦੋਵਾਂ ਵੱਲੋਂ ਗੋਲੀਬਾਰੀ ਚਲ ਰਹੀ ਸੀ, ਫਿਲਹਾਲ ਦੇ ਹਾਲਾਤ ਕਿ ਹਨ, ਇਸ ਦੀ ਜਾਣਕਾਰੀ ਦਾ ਇੰਤਜ਼ਾਰ ਹੈ। ਐਨਕਾਉਂਟਰ ਤੋਂ ਪਹਿਲਾਂ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਲਿਆ ਗਿਆ ਸੀ। ਦੱਸ ਦਈਏ ਕਿ ਸੁਰਖਿਆ ਬਲਾਂ ਨੂੰ ਇਲਾਕੇ ਵਿਚ ਅਤਿਵਾਦੀਆਂ ਦੇ ਲੂਕਾ ਹੋਣ ਦੀ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਹੀ ਅਤਿਵਾਦੀਆਂ ਨੇ ਜੰਮੂ - ਕਸ਼ਮੀਰ ਵਿਚ ਇੱਕ ਹੋਰ ਜਵਾਨ ਸਲੀਮ ਸ਼ਾਹ ਨੂੰ ਅਗਵਾ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ।
3 Terrorists Who Killed Policeman Shot Dead In Kulgamਛੁੱਟੀ ਉੱਤੇ ਚਲ ਰਹੇ ਜੰਮੂ - ਕਸ਼ਮੀਰ ਪੁਲਿਸ ਦੇ ਕਾਂਸਟੇਬਲ ਸਲੀਮ ਸ਼ਾਹ ਦੱਖਣ ਕਸ਼ਮੀਰ ਦੇ ਕੁਲਗਾਮ ਦੇ ਹੀ ਰਹਿਣ ਵਾਲੇ ਸਨ। ਸਲੀਮ ਕੁਲਗਾਮ ਜ਼ਿਲ੍ਹੇ ਦੇ ਮੁਤਾਲਹਾਮਾ ਇਲਾਕੇ ਵਿਚ ਰਹਿੰਦੇ ਸਨ, ਦੱਸ ਦਈਏ ਕਿ ਉਨ੍ਹਾਂ ਦੇ ਘਰ ਤੋਂ ਹੀ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ। ਸ਼ਨੀਵਾਰ ਸ਼ਾਮ ਉਨ੍ਹਾਂ ਦੀ ਗੋਲੀਆਂ ਨਾਲ ਛਲਨੀ ਲਾਸ਼ ਕੁਲਗਾਮ ਵਿਚ ਮਿਲੀ ਸੀ।
3 Terrorists Who Killed Policeman Shot Dead In Kulgamਜੂਨ ਤੋਂ ਲੈ ਕੇ ਹੁਣ ਤੱਕ ਅਤਿਵਾਦੀ ਤਿੰਨ ਜਵਾਨਾਂ ਨੂੰ ਅਗਵਾ ਕਰਕੇ ਉਨ੍ਹਾਂ ਸੀ ਹੱਤਿਆ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਜਵਾਨ ਔਰੰਗਜੇਬ ਦੀ ਹੱਤਿਆ ਹੋਈ ਸੀ ਜੋ ਕਿ ਈਦ ਦੀ ਛੁੱਟੀ ਲੈਕੇ ਘਰ ਜਾ ਰਹੇ ਸਨ। ਅਤਿਵਾਦੀਆਂ ਨੇ ਇਸ ਜਵਾਨ ਨੂੰ ਰਸਤੇ ਚੋਂ ਅਗਵਾ ਕੀਤਾ ਅਤੇ ਉਸਦੀ ਮੌਤ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।