ਆਗਰਾ ਐਕਸਪ੍ਰੈਸਵੇ 'ਤੇ 50 ਫੁੱਟ ਡੂੰਘੀ ਖੱਡ 'ਚ ਡਿੱਗੀ ਐਸਯੂਵੀ, ਬਾਲ-ਬਾਲ ਬਚੇ ਸਵਾਰ
Published : Aug 1, 2018, 7:09 pm IST
Updated : Aug 1, 2018, 7:09 pm IST
SHARE ARTICLE
SUV Falls Into Ditch, Then Rescue Botch-Up
SUV Falls Into Ditch, Then Rescue Botch-Up

ਉੱਤਰ ਪ੍ਰਦੇਸ਼ ਦੇ ਆਗਰਾ - ਲਖਨਊ ਐਕਸਪ੍ਰੇਸਵੇ ਉੱਤੇ ਬੁੱਧਵਾਰ ਸਵੇਰੇ ਅਚਾਨਕ ਸਰਵਿਸ ਲੇਨ ਧਸ ਗਈ ਹੈ

ਆਗਰਾ, ਉੱਤਰ ਪ੍ਰਦੇਸ਼ ਦੇ ਆਗਰਾ - ਲਖਨਊ ਐਕਸਪ੍ਰੇਸਵੇ ਉੱਤੇ ਬੁੱਧਵਾਰ ਸਵੇਰੇ ਅਚਾਨਕ ਸਰਵਿਸ ਲੇਨ ਧਸ ਗਈ ਹੈ। ਇਸ ਦੌਰਾਨ ਤੇਜ਼ ਰਫਤਾਰ ਨਾਲ ਆ ਰਹੀ ਇੱਕ ਐਸਯੂਵੀ ਇਸ ਸਰਵਿਸ ਲੇਨ ਵਿਚ ਜਾ ਡਿੱਗੀ। ਦੱਸ ਦਈਏ ਕਿ ਸਰਵਿਸ ਲੇਨ ਦਾ ਇਹ ਟੋਏ ਛੋਟਾ ਨਹੀਂ, ਸਗੋਂ 50 ਫੁੱਟ ਡੂੰਘਾ ਸੀ ਅਤੇ ਕਾਰ ਉਸ ਦੇ ਵਿਚ ਵਿਚਾਲੇ ਜਾਕੇ ਫਸ ਗਈ। ਇਹ ਘਟਨਾ ਚ ਬਚਾਅ ਉਸ ਸਮੇਂ ਹੋਇਆ ਜਦੋਂ ਕਾਰ ਸਿੱਧੀ ਖੱਡ ਵਿਚ ਡਿੱਗਣ ਦੀ ਬਜਾਏ ਉਸ ਵਿਚ ਬਣੀ ਇਕ ਜਗ੍ਹਾ ਵਿਚ ਜਾਕੇ ਫਸ ਗਈ, ਜਿਸ ਦੇ ਨਾਲ ਕਾਰ ਵਿੱਚ ਬੈਠੇ ਲੋਕ ਸੁਰੱਖਿਅਤ ਬਾਹਰ ਕੱਢੇ ਜਾ ਸਕੇ।

SUV Falls Into DitchSUV Falls Into Ditchਹਾਦਸਾ ਬੁੱਧਵਾਰ ਸਵੇਰੇ ਡੌਕੀ ਇਲਾਕੇ ਦੇ ਵਾਜਿਦਪੁਰ ਪੁਲ ਉੱਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿਚ ਚਾਰ ਲੋਕ ਸਵਾਰ ਸਨ ਅਤੇ ਉਹ ਮੁੰਬਈ ਤੋਂ ਕੰਨੌਜ ਆ ਰਹੇ ਸਨ। ਇਸ ਹਾਦਸੇ ਵਿਚ ਬਾਲ - ਬਾਲ ਬਚੇ ਲੋਕਾਂ ਨੇ ਦੱਸਿਆ ਕਿ ਉਹ ਲੋਕ ਕੰਨੌਜ ਦੇ ਰਹਿਣ ਵਾਲੇ ਹਨ। ਦੱਸ ਦਈਏ ਕਿ ਉਹ ਮੁੰਬਈ ਤੋਂ ਕਾਰ ਖਰੀਦਕੇ ਵਾਪਿਸ ਆ ਰਹੇ ਸਨ। ਕਾਰ ਸਵਾਰ ਰਚਿਤ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ ਪਰਵਾਰ ਦੇ ਤਿੰਨ ਹੋਰ ਮੈਂਬਰ ਸਨ। ਉਹ ਸਾਰੇ ਮੁੰਬਈ ਤੋਂ ਇੱਕ ਐਸਯੂਵੀ ਖਰੀਦ ਕੇ ਲਿਆ ਰਹੇ ਸਨ। ਉਹ ਲੋਕ ਰਸਤੇ ਤੋਂ ਜਾਣੂ ਨਹੀ ਸਨ ਅਤੇ ਉਹ ਜੀਪੀਐਸ ਦੀ ਮਦਦ ਨਾਲ ਐਕਸਪ੍ਰੈੱਸਵੇ 'ਤੇ ਚੱਲ ਰਹੇ ਸਨ।

SUV Falls Into DitchSUV Falls Into Ditchਇਸ ਦੌਰਾਨ ਅਚਾਨਕ ਨੈੱਟਵਰਕ ਚਲਾ ਗਿਆ ਅਤੇ ਜੀਪੀਏਸ ਕੰਮ ਕਰਨਾ ਬੰਦ ਹੋ ਗਿਆ ਹੋ ਗਿਆ। ਜੀਪੀਏਸ ਬੰਦ ਹੋਣ ਤੋਂ ਉਹ ਸਰਵਿਸ ਲੇਨ ਉੱਤੇ ਆ ਗਏ ਅਤੇ ਉਨ੍ਹਾਂ ਦੀ ਗੱਡੀ ਦੀ ਰਫਤਾਰ ਕਾਫੀ ਤੇਜ਼ ਸੀ, ਇਸ ਲਈ ਸਰਵਿਸ ਲੇਨ ਉੱਤੇ ਉਨ੍ਹਾਂ ਨੂੰ ਕੋਈ ਟੋਆ ਨਹੀਂ ਦੀਖਿਆ। ਜਦੋਂ ਤੱਕ ਡਰਾਇਵਰ ਬ੍ਰੇਕ ਲਗਾਉਂਦਾ, ਉਨ੍ਹਾਂ ਦੀ ਗੱਡੀ 50 ਫੁੱਟ ਡੂੰਘੇ ਟੋਏ ਵਿਚ ਜਾ ਡਿੱਗੀ। ਉਨ੍ਹਾਂ ਦੀ ਕਾਰ ਸਿੱਧੀ ਖੱਡ ਵਿਚ ਡਿੱਗੀ ਅਤੇ ਉਸੀ ਹਾਲਤ ਵਿਚ ਖੱਡ ਵਿਚ ਫਸ ਗਈ। ਲੋਕਾਂ ਦੀ ਨਜ਼ਰ ਘਟਨਾ 'ਤੇ ਪੈਂਦੇ ਹੀ ਉਹ ਘਟਨਾ ਸਥਾਨ ਉੱਤੇ ਪੁੱਜੇ। ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਲੋਕਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ।

ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਜੇਕਰ ਕਾਰ ਥੋੜ੍ਹੀ ਵੀ ਟੇਢੀ ਹੁੰਦੀ ਤਾਂ ਸਿੱਧੀ 50 ਫੀਟ ਡੂੰਘੀ ਖੱਡ ਵਿਚ ਡਿਗਦੀ ਅਤੇ ਕਾਰ ਸਵਾਰਾਂ ਦਾ ਬਚਣਾ ਮੁਸ਼ਕਿਲ ਹੋ ਜਾਂਦਾ।ਸਮਾਜਵਾਦੀ ਸਰਕਾਰ ਵਿਚ ਇਸ ਐਕਸਪ੍ਰੈੱਸਵੇ ਨੂੰ 22 ਮਹੀਨੇ ਦੇ ਸਮੇਂ ਵਾਲੇ ਰਿਕਾਰਡ ਵਿਚ ਬਣਾਇਆ ਗਿਆ ਸੀ। ਇਸ ਨੂੰ ਬਣਾਉਣ ਵਿਚ 13,200 ਕਰੋੜ ਰੁਪਏ ਖਰਚ ਹੋਏ ਸਨ। ਐਕਸਪ੍ਰੈੱਸਵੇ ਦਾ ਉਦਘਾਟਨ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ 21 ਨਵੰਬਰ 2016 ਨੂੰ ਕੀਤਾ ਸੀ।

SUV Falls Into DitchSUV Falls Into Ditchਇਹ ਐਕਸਪ੍ਰੈੱਸਵੇ 302 ਕਿਲੋਮੀਟਰ ਲੰਮਾ ਹੈ। ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉੱਤਰ ਪ੍ਰਦੇਸ਼ ਦੇ ਐਕਸਪ੍ਰੈੱਸ ਅਤੇ ਉਦਯੋਗਿਕ ਵਿਕਾਸ ਬੋਰਡ ਨੇ ਮੀਟਿੰਗ ਬੁਲਾ ਇਸ ਮਾਮਲੇ ਦੀ ਜਾਂਚ ਕਰ 15 ਦਿਨਾਂ 'ਚ ਰੀਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। 

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement