ਰਾਜਧਾਨੀ ਹੋਈ ਪਾਣੀ - ਪਾਣੀ , ਦਸ ਸਾਲ ਦਾ ਟੁੱਟਿਆ ਰਿਕਾਰਡ
Published : Aug 1, 2018, 11:16 am IST
Updated : Aug 1, 2018, 11:16 am IST
SHARE ARTICLE
Heavy Rain in Delhi
Heavy Rain in Delhi

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਹੜ ਦੀ ਸੰਭਾਵਨਾ ਬਣ ਗਈ ਹੈ। ਤੁਹਾਨੂੰ ਦਸ ਦੇਈਏ ਕੇ ਹੜ੍ਹ ਦਾ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਹੜ ਦੀ ਸੰਭਾਵਨਾ ਬਣ ਗਈ ਹੈ। ਤੁਹਾਨੂੰ ਦਸ ਦੇਈਏ ਕੇ ਹੜ੍ਹ ਦਾ ਕਹਿਰ ਹੁਣ ਜ਼ਿਆਦਾ ਵੱਧ ਗਿਆ ਹੈ।  ਜਿਸ ਕਾਰਨ ਆਮ ਜਨ-ਜੀਵਨ ਅਤੇ ਆਵਾਜਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ। ਦਸਿਆ ਜਾ ਰਿਹਾ ਹੈ ਕੇ ਇਸ ਦਾ ਮੁੱਖ ਕਾਰਨ ਦਿੱਲੀ ਦੇ ਬਾਹਰੀ ਇਲਾਕਿਆਂ ਵਿਚ ਪਹਾੜਾਂ ਉੱਤੇ ਪਿਛਲੇ 10 ਦਿਨ ਤੋਂ ਬਾਰਿਸ਼ ਹੋਣ ਦੇ ਹਾਰਨ ਦਿੱਲੀ `ਚ ਅਜਿਹੇ ਹਲਾਤ ਹੋ ਗਏ ਹਨ।

Heavy Rain in DelhiHeavy Rain in Delhi

ਜਿਸ ਦੇ ਨਾਲ ਗੰਗਾ ਅਤੇ ਯਮੁਨਾ ਨਦੀ ਦਾ ਜਲ-ਸਤਰ ਕਾਫੀ ਹੱਦ ਤਕ ਵਧ ਗਿਆ ਹੈ। ਤੁਹਾਨੂੰ ਦਸ ਦੇਈਏ ਕੇ ਹਰਿਆਣੇ ਦੇ ਹਥਣੀ ਕੁੰਡ ਬੈਰਾਜ ਵਲੋਂ ਲਗਾਤਾਰ ਪਾਣੀ ਛੱਡੇ ਜਾਣ ਨਾਲ ਦਿੱਲੀ ਵਿੱਚ ਯਮੁਨਾ ਨਦੀ ਪਹਿਲਾਂ ਤੋਂ ਹੀ ਝੱਗ ਉੱਤੇ ਹੈ।  ਦਸਿਆ ਜਾ ਰਿਹਾ ਹੈ ਕੇ ਪਿਛਲੇ ਐਤਵਾਰ ਹੀ ਹਥਣੀ ਕੁੰਡ ਬੈਰਾਜ ਵਲੋਂ 5 ਲੱਖ ਕਿਊਸੇਕ ਪਾਣੀ ਛੱਡਿਆ ਗਿਆ। ਜਿਸ ਕਾਰਨ ਯਮੁਨਾ ਨਦੀ ਦਾ ਸਤਰ ਵੱਧ ਗਿਆ `ਤੇ ਹੱਦ ਦੀ ਸੰਭਾਵਨਾ ਪੈਂਦਾ ਹੋ ਗਈ।

Heavy Rain in DelhiHeavy Rain in Delhi

ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਦਿੱਲੀ ਵਾਸੀਆਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਗਈਆਂ ਹਨ। ਜਿਸ ਵਜ੍ਹਾ ਨਾਲ ਯਮੁਨਾ ਦਾ ਜਲ-ਸਤਰ ਰਿਕਾਰਡ ਤੋਂ ਵਧ ਕੇ 206 ਮੀਟਰ ਉੱਤੇ ਪਹੁੰਚ ਗਿਆ ਹੈ।  ਤੁਹਾਨੂੰ ਦਸ ਦੇਈਏ ਕੇ ਯਮੁਨਾ ਦਾ ਇਹ ਜਲਸਤਰ ਪਿਛਲੇ ਦਸ ਸਾਲਾਂ ਦਾ ਸਭ ਤੋਂ ਜ਼ਿਆਦਾ ਹੈ।

Heavy Rain in DelhiHeavy Rain in Delhi

ਕਿਹਾ ਜਾ ਰਿਹਾ ਹੈ ਕੇ ਯਮੁਨਾ ਵਿਚ ਅਜਿਹਾ ਹੜ੍ਹ ਇਸ ਤੋਂ ਪਹਿਲਾਂ 2008 ਵਿਚ ਆਇਆ ਸੀ ਤਦ ਵੀ ਜਮੁਨਾ ਦਾ ਜਲਸਤਰ 206 ਮੀਟਰ ਉੱਤੇ ਪਹੁੰਚ ਗਿਆ ਸੀ। ਤੁਹਾਨੂੰ ਦਸ  ਦੇਈਏ ਕੇ ਯਮੁਨਾ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਹੜ੍ਹ 1978 ਵਿਚ ਆਇਆ ਸੀ , ਤਦ ਜਮੁਨਾ ਦਾ ਜਲਸਤਰ 207 .49 ਮੀਟਰ ਉਤੇ ਪਹੁੰਚ ਗਿਆ ਸੀ।  ਤੁਹਾਨੂੰ ਦੱਸ ਦੇਈਏ ਕੇ ਕਿ ਸ਼ਨੀਵਾਰ ਨੂੰ ਹਥਣੀ ਕੁੰਡ ਬੈਰਾਜ ਵਲੋਂ ਛੇ ਲੱਖ ਕਿਊਸੇਕ ਅਤੇ ਐਤਵਾਰ ਨੂੰ ਦੋ ਲੱਖ ਕਿਊਸੇਕ ਪਾਣੀ ਅਤੇ ਛੱਡਿਆ ਗਿਆ ਸੀ। ਇਸ ਤੋਂ ਰਾਜਧਾਨੀ  ਦੇ ਕਈ ਇਲਾਕੀਆਂ ਵਿੱਚ ਹੜ੍ਹ ਦਾ ਖ਼ਤਰਾ ਜ਼ਿਆਦਾ ਵੱਧ ਗਿਆ।

Heavy Rain and FloodHeavy Rain and Flood

ਕਿਹਾ ਜਾ ਰਿਹਾ ਹੈ ਕੇ ਪ੍ਰਸ਼ਾਸਨ ਨੇ ਕਰੀਬ 10 ਹਜਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਇਆ ਹੈ।ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਇਸ ਲੋਕਾਂ ਲਈ ਵੱਖ - ਵੱਖ ਜਗ੍ਹਾ ਇੱਕ ਹਜਾਰ ਤੋਂ ਜ਼ਿਆਦਾ ਟੈਂਟ ਦੀ ਵਿਵਸਥਾ ਕੀਤੀ ਗਈ ਹੈ। ਨਾਲ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕੇ ਇਸ ਦੌਰਾਨ ਆਮ ਲੋਕਾਂ ਨੂੰ ਕਾਫੀ  ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਦੀ ਕੋਸਿਸ ਹੈ ਕੇ ਇਹਨਾਂ ਲੋਕਾਂ ਦੀ ਬਣਦੀ ਮਦਦ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement