
ਬਾਰਿਸ਼ ਨੇ ਇਸ ਵਾਰ ਦੇਸ਼ ਦੇ ਛੇ ਰਾਜਾਂ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਬਾਰਿਸ਼ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਵਿਚ ਹੁਣ ਤਕ ਛੇ ਰਾਜਾਂ ਵਿਚ ਘੱਟ ਤੋਂ...
ਨਵੀਂ ਦਿੱਲੀ : ਬਾਰਿਸ਼ ਨੇ ਇਸ ਵਾਰ ਦੇਸ਼ ਦੇ ਛੇ ਰਾਜਾਂ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਬਾਰਿਸ਼ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਵਿਚ ਹੁਣ ਤਕ ਛੇ ਰਾਜਾਂ ਵਿਚ ਘੱਟ ਤੋਂ ਘੱਟ 537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ 138 ਲੋਕ ਮਹਾਰਾਸ਼ਟਰ ਵਿਚ ਮਾਰੇ ਗਏ ਹਨ। ਉਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੀਰਵਾਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਕਰੀਬ 60 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਜ਼ਿਆਦਾ 11 ਮੌਤਾਂ ਸਹਾਰਨਪੁਰ ਵਿਚ ਹੋਈਆਂ ਹਨ।
Heavy Rain and Floodਰਾਹਤ ਕਮਿਸ਼ਨ ਦਫ਼ਤਰ ਦੇ ਬੁਲਾਰੇ ਮੁਤਾਬਕ ਪਿਛਲੇ ਦੋ ਦਿਨਾਂ ਵਿਚ ਹੁਣ ਤਕ 49 ਲੋਕਾਂ ਨੂੰ ਅਪਣੀ ਜਾਨ ਗਵਾਉਣੀ ਪਈ ਹੈ। ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿਚ 42 ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿਚ ਆਗਰਾ, ਮੇਰਠ ਅਤੇ ਸਹਾਰਨਪੁਰ ਵਿਚ ਪੰਜ-ਪੰਜ ਲੋਕ ਜ਼ਖ਼ਮੀ ਹੋ ਗÂੈ ਹਨ। ਮੌਸਮ ਵਿਭਾਗ ਦੇ ਅਲਰਟ ਅਨੁਸਾਰ ਅਜੇ ਅਗਲੇ ਚਾਰ ਦਿਨ ਤਕ ਭਾਰੀ ਬਾਰਿਸ਼ ਹੋ ਸਕਦੀ ਹੈ।
Heavy Rain and Floodਮੌਸਮ ਵਿਭਾਗ ਨੇ ਉਤਰ ਪ੍ਰਦੇਸ਼ ਵਿਚ ਅਗਲੇ 60 ਘੰਟੇ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਖ਼ਾਸ ਕਰਕੇ ਉਤਰਾਕਾਸ਼ੀ, ਟਿਹਰੀ, ਦੇਹਰਾਦੂਨ, ਹਰਿਦੁਆਰ, ਪੌੜੀ ਅਤੇ ਨੈਨੀਤਾਲ ਖੇਤਰਾਂ ਵਿਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਬਿਹਾਰ ਵਿਚ ਵੀ ਬਾਰਿਸ਼ ਨੇ ਰਿਕਾਰਡ ਤੋੜ ਦਿਤਾ ਹੈ। ਪਟਨਾ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਵਿਚ ਮੋਹਲੇਧਾਰ ਬਾਰਿਸ਼ ਹੋਈ। ਪਟਨਾ ਵਿਚ ਪਿਛਲੇ 24 ਘੰਟੇ ਬਾਰਿਸ਼ ਹੋਣ ਤੋਂ ਪਿਛਲੇ ਦੋ ਸਾਲ ਦਾ ਰਿਕਾਰਡ ਟੁੱਟ ਗਿਆ।
Heavy Rain and Flood ਹਿਮਾਚਲ ਪ੍ਰਦੇਸ਼ ਦੇ ਕਾਇਨੌਰ ਜ਼ਿਲ੍ਹੇ ਵਿਚ ਕਿਨਰ ਕੈਲਾਸ਼ ਦੀ ਯਾਤਰਾ ਵਿਚ ਬੀਤੇ ਸ਼ੁਕਰਵਾਰ ਨੂੰ ਤੇਜ਼ ਬਾਰਿਸ਼ ਤੋਂ ਬਾਅਦ ਹੜ੍ਹ ਆਉਣ ਨਾਂਲ ਦੋ ਲੋਕ ਹੜ੍ਹ ਗਏ। ਡਿਪਟੀ ਕਮਿਸ਼ਨਰ ਅਰਵਿੰਦਰ ਸ਼ਰਮਾ ਨੇ ਦਸਿਆ ਕਿ ਕਿਨਰ ਕੈਲਾਸ਼ ਵਿਚ ਕਰੀਬ 60 ਸ਼ਰਧਾਲੂ ਫਸੇ ਹੋਏ ਹਨ। ਗ੍ਰਹਿ ਮੰਤਰਾਲੇ ਦੇ ਨੈਸ਼ਨਲ ਐਮਰਜੈਂਸੀ ਰਿਸਪਾਂਸ ਸੈਂਟਰ ਦੇ ਅਨੁਸਾਰ ਅਸਾਮ ਵਿਚ 10.17 ਲੱਖ ਲੋਕ ਬਾਰਿਸ਼ ਅਤੇ ਹੜ੍ਹ ਕਾਰਨ ਪ੍ਰਭਾਵਤ ਹਨ। ਇਸ ਵਿਚੋਂ 2.17 ਲੱਖ ਲੋਕ ਰਾਹਤ ਕੈਂਪਾਂ ਵਿਚ ਸ਼ਰਨ ਲਈ ਹੋਈ ਹੈ। ਰਾਸ਼ਟਰੀ ਆਫ਼ਤ ਪ੍ਰਬੰਧ ਬਲ ਦੀਆਂ 12 ਟੀਮਾਂ ਅਸਾਮ ਵਿਚ ਰਾਹਤ ਅਤੇ ਬਚਾਅ ਕਾਰਜ ਵਿਚ ਜੁਟੀਆਂ ਹਨ।
Heavy Rain and Floodਪੱਛਮੀ ਬੰਗਾਲ ਵਿਚ ਹੜ੍ਹ ਨਾਲ ਕੁੱਲ 1.61 ਲੱਖ ਲੋਕ ਪ੍ਰਭਾਵਤ ਹੋਏ ਹਨ। ਰਾਜ ਵਿਚ ਐਨਡੀਆਰਐਫ ਦੀਆਂ ਅੱਠ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਗੁਜਰਾਤ ਵਿਚ ਹੜ੍ਹ, ਬਾਰਿਸ਼ ਨਾਲ ਪ੍ਰਭਾਵਤ 15912 ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਇੱਥੇ ਐਨਡੀਆਰਐਫ ਦੀਆਂ 11 ਟੀਮਾਂ ਰਾਹਤ, ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਕੇਰਲ ਵਿਚ 1.43 ਲੱਖ ਲੋਕ ਹੜ੍ਹ ਤੋਂ ਪ੍ਰਭਾਵਤ ਹਨ। ਦੱਖਣੀ ਰਾਜ ਵਿਚ ਰਾਹਤ ਅਤੇ ਬਚਾਅ ਕਾਰਜ ਦੇ ਲਈ ਐਨਡੀਆਰਐਫ ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ, ਤਿੰਨ ਨੂੰ ਮਹਾਰਾਸ਼ਟਰ ਵਿਚ ਤਿਆਰ ਰਖਿਆ ਗਿਆ ਹੈ।
Heavy Rain and Floodਹਰਿਆਣਾ ਦਾ ਹਥਿਨੀਕੁੰਡ ਬੈਰਾਜ ਤੋਂ ਜੋ 5 ਲੱਖ ਕਿਊਸਕ ਪਾਣੀ ਛੱਡਿਆ ਹੈ, ਜਿਸ ਨਾਲ ਦਿੱਲੀ ਵਿਚ ਹੜ੍ਹ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਯਮਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ 47 ਸੈਂਟੀਮੀਟਰ ਉਪਰ ਵਹਿ ਰਹੀ ਹੈ। ਦਿੱਲੀ ਸਰਕਾਰ ਨੇ ਇਸ ਦੇ ਲਈ ਇਕ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ। ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੇ ਲਈ 1077 'ਤੇ ਕਾਲ ਕੀਤੀ ਜਾ ਸਕਦੀ ਹੈ।