526 ਦੰਦਾਂ ਵਾਲਾ ਬੱਚਾ ਦੇਖ ਡਾਕਟਰ ਵੀ ਹੋਏ ਹੈਰਾਨ
Published : Aug 1, 2019, 11:42 am IST
Updated : Apr 10, 2020, 8:13 am IST
SHARE ARTICLE
526 Teeth Extracted From 7-Year-Old's Mouth
526 Teeth Extracted From 7-Year-Old's Mouth

ਤਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਚੇਨਈ: ਤਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇਕ ਡੈਂਟਿਸਟ ਨੇ ਇਕ ਸੱਤ ਸਾਲ ਦੇ ਬੱਚੇ ਦੇ ਮੂੰਹ ਵਿਚੋਂ 5-10 ਨਹੀਂ ਬਲਕਿ 526 ਦੰਦ ਕੱਢੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਦੰਦ ਜਬਾੜੇ ਦੀ ਹੱਡੀ ਵਿਚ ਇਸ ਤਰ੍ਹਾਂ ਲੱਗੇ ਹੋਏ ਸਨ ਕਿ ਬਾਹਰ ਤੋਂ ਵੀ ਦਿਖਾਈ ਨਹੀਂ ਦਿੰਦੇ ਸਨ।

ਡਾਕਟਰਾਂ ਮੁਤਾਬਕ ਇਹ ਦੁਨੀਆਂ ਦਾ ਪਹਿਲਾ ਅਜਿਹਾ ਮਾਮਲਾ ਹੈ, ਜਿਸ ਵਿਚ ਕਿਸੇ ਵਿਅਕਤੀ ਦੇ ਮੂੰਹ ਵਿਚੋਂ ਇੰਨੇ ਸਾਰੇ ਛੋਟੇ-ਛੋਟੇ ਦੰਦ ਕੱਢੇ ਗਏ ਹਨ। ਦੰਦਾਂ ਦੇ ਡਾਕਟਰਾਂ ਨੇ ਸਰਜਰੀ ਕਰ ਕੇ 526 ਦੰਦ ਕੱਢੇ, ਹੁਣ ਇਸ ਬੱਚੇ ਦੇ ਮੂੰਹ ਵਿਚ 21 ਦੰਦ ਬਚੇ ਹਨ। ਦਰਅਸਲ ਇਹ ਬੱਚਾ ‘ਕੰਪਾਉਂਡਡ ਕੰਪੋਜਿਟ ਓਨਡਨੋਟੋਮਾ’ ਨਾਲ ਪੀੜਤ ਸੀ। ਬੱਚੇ ਦੇ ਜਬਾੜੇ ਵਿਚ ਸੋਜ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ।

ਹਸਪਤਾਲ ਵਿਚ ਓਰਲ ਅਤੇ ਮੈਕਸਿਲੋਫੈਸੀਅਲ ਸਰਜਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਨੇ ਇਸ ਸੋਜ ਨੂੰ ਸਭ ਤੋਂ ਪਹਿਲਾਂ ਉਸ ਸਮੇਂ ਦੇਖਿਆ ਸੀ, ਜਦੋਂ ਬੱਚਾ ਤਿੰਨ ਸਾਲ ਦਾ ਸੀ ਪਰ ਉਸ ਸਮੇਂ ਸੋਜ ਜ਼ਿਆਦਾ ਨਹੀਂ ਸੀ। ਇਸ ਕਾਰਨ ਉਹਨਾਂ ਨੇ ਇਸ ‘ਤੇ ਜ਼ਿਆਦਾ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਜਦੋਂ ਬੱਚੇ ਦੇ ਮਾਤਾ-ਪਿਤਾ ਨੇ ਉਸ ਦੇ ਐਕਸਰੇ ਅਤੇ ਸੀਟੀ ਸਕੈਨ ਕਰਵਾਏ ਤਾਂ ਡਾਕਟਰਾਂ ਨੇ ਸਰਜਰੀ ਕਰਨ ਦਾ ਫੈਸਲਾ ਕੀਤਾ।

ਸਰਜਰੀ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਰੇਸ਼ਨ ਕਰ ਕੇ ਲੜਕੇ ਦੇ ਮੂੰਹ ਵਿਚੋਂ 526 ਦੰਦ ਕੱਢੇ ਹਨ। ਇਹਨਾਂ ਦੰਦਾਂ ਨੂੰ ਕੱਢਣ ਲਈ ਕਰੀਬ 5 ਘੰਟੇ ਦਾ ਸਮਾਂ ਲੱਗਿਆ। ਓਰਲ ਅਤੇ ਮੈਕਸਿਲੋਫੈਸੀਅਲ ਸਰਜਰੀ ਵਿਭਾਗ ਨੇ ਦੱਸਿਆ ਕਿ ਸਰਜਰੀ ਤੋਂ ਤਿੰਨ ਦਿਨ ਬਾਅਦ ਲੜਕੇ ਦੀ ਹਾਲਤ ਠੀਕ ਹੈ। ਡਾਕਟਰਾਂ ਨੇ ਇਸ ਬਿਮਾਰੀ ਦਾ ਕਾਰਨ 'ਮੋਬਾਈਲ ਰੇਡੀਏਸ਼ਨ' ਦੱਸਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement