'ਕੋਰੋਨਾ' ਨੇ 'ਰਖੜੀ' ਨੂੰ ਵੀ ਲਿਆ ਲਪੇਟੇ 'ਚ, ਦੁਕਾਨਦਾਰ ਪ੍ਰੇਸ਼ਾਨ
Published : Aug 1, 2020, 8:59 am IST
Updated : Aug 1, 2020, 8:59 am IST
SHARE ARTICLE
Rakhi
Rakhi

ਤਿਉਹਾਰ ਨੂੰ ਤਿੰਨ ਦਿਨ ਬਚੇ ਪਰ ਦੁਕਾਨਾਂ 'ਤੇ ਸੁੰਨ ਪਸਰੀ

ਨਵੀਂ ਦਿੱਲੀ, 31 ਜੁਲਾਈ: ਉੱਤਰ ਭਾਰਤ ਦਾ ਵੱਡਾ ਤਿਉਹਾਰ 'ਰਖੜੀ' ਵੀ ਕੋਰੋਨਾ ਦੀ ਮਾਰ ਹੇਠ ਆ ਗਿਆ ਹੈ। ਇਸ ਤਿਉਹਾਰ ਨੂੰ ਸਿਰਫ਼ ਤਿੰਨ ਦਿਨ ਬਚੇ ਹਨ ਪਰ ਕੋਰੋਨਾ ਵਾਇਰਸ ਲਾਗ ਕਾਰਨ ਰੱਖੜੀ ਦੀਆਂ ਦੁਕਾਨਾਂ 'ਤੇ ਸੰਨਾਟਾ ਪਸਰਿਆ ਹੈ ਅਤੇ ਖ਼ਰੀਦਦਾਰੀ ਨਾ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ ਹਨ। ਯੂਪੀ ਦੇ ਗਾਜ਼ੀਆਬਾਦ ਵਿਚ ਰਾਜਬਾਲਾ ਨੇ ਦੋ ਦਿਨਾਂ ਤੋਂ ਰੱਖੜੀ ਦੀ ਦੁਕਾਨ ਲਾਈ ਹੋਈ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਅੱਜ ਤਕ ਇਕ ਵੀ ਰਖੜੀ ਨਹੀਂ ਵਿਕੀ।  ਉਸ ਨੇ ਕਿਹਾ, 'ਕੁੱਝ ਕਰਨ ਲਈ ਹੈ ਹੀ ਨਹੀਂ। ਹਾਲੇ ਤਕ ਕੋਈ ਖ਼ਰੀਦਦਾਰੀ ਕਰਨ ਨਹੀਂ ਆਇਆ।'

RakhiRakhi

ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਕਾਰਨ ਇਸ ਵਾਰ ਘਰਾਂ ਵਿਚ ਅਜਿਹੇ ਵੱਡੇ ਸਮਾਗਮ ਹੋਣ ਦੀ ਸੰਭਾਵਨਾ ਘੱਟ ਹੀ ਹੈ ਜਿਥੇ ਭਰਾ ਤੇ ਭੈਣਾਂ ਇਕੱਠੇ ਹੋ ਕੇ ਤਿਉਹਾਰ ਮਨਾਉਣ। ਪਿਛਲੇ 15 ਸਾਲਾਂ ਤੋਂ ਰਖੜੀ ਵੇਚਣ ਦਾ ਕੰਮ ਕਰ ਰਹੀ ਰਾਜਬਾਲਾ ਨੇ ਕਿਹਾ, 'ਪਹਿਲਾਂ ਔਰਤਾਂ ਸ਼ਾਮ ਨੂੰ ਘਰਾਂ ਤੋਂ ਘੁੰਮਣ ਨਿਕਲਦੀਆਂ ਸਨ ਅਤੇ ਦੁਕਾਨਾਂ 'ਤੇ ਰੁਕ ਕੇ ਰਖੜੀਆਂ ਖ਼ਰੀਦਦੀਆਂ ਸਨ ਪਰ ਇਸ ਮਹਾਂਮਾਰੀ ਨੇ ਸੱਭ ਕੁੱਝ ਬਰਬਾਦ ਕਰ ਦਿਤਾ।' ਗਾਜ਼ੀਆਬਾਦ ਦੀ ਰਹਿਣ ਵਾਲੀ ਛਾਇਆ ਸਿੰਘ ਕਹਿੰਦੀ ਹੈ, 'ਮੈਂ ਅਪਣੇ ਦੂਰ ਰਹਿੰਦੇ ਭਰਾ ਨੂੰ ਘਰ ਨਾ ਆਉਣ ਲਈ ਕਹਿ ਦਿਤਾ ਹੈ। ਸਾਨੂੰ ਆਨਲਾਈਨ ਸ਼ਾਪਿੰਗ 'ਤੇ ਵੀ ਵਿਸ਼ਵਾਸ ਨਹੀਂ।

ਪਤਾ ਨਹੀਂ ਕਿੰਨੇ ਜਣਿਆਂ ਨੇ ਰਖੜੀ ਨੂੰ ਛੂਹਿਆ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਇਹ ਸੁਰੱਖਿਅਤ ਹੈ।' ਗੁਰੂਗ੍ਰਾਮ ਦੀ ਆਈਟੀ ਪੇਸ਼ੇਵਰ ਅਮ੍ਰਿਤਾ ਮਹਿਤਾ ਨੇ ਕਿਹਾ ਕਿ ਉਹ ਹਰ ਸਾਲ ਭਰਾ ਨੂੰ ਰੱਖੜੀ ਬੰਨ੍ਹਣ ਜੈਪੁਰ ਜਾਂਦੀ ਸੀ ਪਰ ਇਸ ਵਾਰ ਨਹੀਂ ਜਾਵੇਗੀ। ਪੇਪਾ ਨਾਮੀ ਕੰਪਨੀ ਨੂੰ ਆਮ ਤੌਰ 'ਤੇ ਰਖੜੀ ਲਈ 15000 ਆਰਡਰ ਮਿਲਦੇ ਸਨ ਪਰ ਇਸ ਸਾਲ ਇਹ ਗਿਣਤੀ ਘੱਟ ਕੇ 5000 ਤੋਂ ਵੀ ਘੱਟ ਰਹਿ ਗਈ ਹੈ। ਕੋਇੰਬਟੂਰ ਦੀ ਉਦਮੀ ਦਿਵਯਾ ਸ਼ੈਟੀ ਨੇ ਕਿਹਾ, 'ਹਰ ਸਾਲ ਤਿਉਹਾਰ ਮਗਰੋਂ ਦੇਸ਼ ਭਰ ਵਿਚ ਲਗਭਗ ਅੱਠ ਲੱਖ ਰਖੜੀਆਂ ਬੇਕਾਰ ਹੋ ਜਾਂਦੀਆਂ ਹਨ ਪਰ ਇਸ ਵਾਰ ਰਖੜੀਆਂ ਦੀ ਕਾਫ਼ੀ ਵਿਕਰੀ ਨਾ ਹੋਣ ਕਾਰਨ ਹੋਰ ਜ਼ਿਆਦਾ ਰਖੜੀਆਂ ਬੇਕਾਰ ਹੋ ਜਾਣਗੀਆਂ। ਸਾਰੇ ਹੀ ਕਾਰੋਬਾਰੀ ਦੁਖੀ ਹਨ।' 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement