ਹੁਣ ਓਪਰੇਟਰ ਹੀ ਤੈਅ ਕਰਨਗੇ ਨਿੱਜੀ ਟਰੇਨਾਂ ਦਾ ਕਿਰਾਇਆ, ਸਰਕਾਰ ਦੀ ਕੋਈ ਦਖ਼ਲ ਨਹੀਂ
Published : Aug 1, 2020, 12:55 pm IST
Updated : Aug 1, 2020, 1:20 pm IST
SHARE ARTICLE
Train
Train

ਰੇਲਵੇ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਾਈਵੇਟ ਓਪਰੇਟਰਾਂ ਲਈ ਯਾਤਰੀ ਟਰੇਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਕਿਰਾਏ ਦੀ ਕੋਈ ਸੀਮਾ ਨਹੀਂ ਰੱਖੀ ਗਈ ਹੈ।

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਾਈਵੇਟ ਓਪਰੇਟਰਾਂ ਲਈ ਯਾਤਰੀ ਟਰੇਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਕਿਰਾਏ ਦੀ ਕੋਈ ਸੀਮਾ ਨਹੀਂ ਰੱਖੀ ਗਈ ਹੈ। ਇਸ ਦੇ ਨਾਲ  ਪ੍ਰਾਈਵੇਟ ਓਪਰੇਟਰਾਂ ਨੂੰ ਕਿਰਾਇਆ ਤੈਅ ਕਰਨ ਲਈ ਕਿਸੇ ਅਥਾਰਟੀ ਦੀ ਮਨਜ਼ੂਰੀ ਦੀ ਵੀ ਲੋੜ ਨਹੀਂ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਪ੍ਰਾਈਵੇਟ ਓਪਰੇਟਰ ਜੋ ਟਰੇਨ ਚਲਾਉਣਗੇ, ਉਹ ਉਹਨਾਂ ਦਾ ਕਿਰਾਇਆ ਅਪਣੀ ਮਰਜ਼ੀ ਨਾਲ ਤੈਅ ਕਰ ਸਕਣਗੇ।

Indian RailwayTrain

ਦੱਸ ਦਈਏ ਕਿ ਰੇਲਵੇ 109 ਰੂਟਾਂ ‘ਤੇ 151 ਟਰੇਨਾਂ ਦਾ ਸੰਚਾਲਨ 35 ਸਾਲ ਲਈ ਨਿੱਜੀ ਓਪਰੇਟਰਾਂ ਨੂੰ ਦੇਣ ਦੀ ਯੋਜਨਾ ਬਣਾ ਰਿਹਾ ਹੈ। ਕੁਝ ਪ੍ਰਾਈਵੇਟ ਓਪਰੇਟਰਾਂ ਦੇ ਬੋਲੀਕਾਰਾਂ ਨੇ ਕਈ ਸਵਾਲ ਚੁੱਕੇ ਸੀ, ਜਿਨ੍ਹਾਂ ‘ਤੇ ਰੇਲਵੇ ਨੇ ਸ਼ੁੱਕਰਵਾਰ ਨੂੰ ਜਵਾਬ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਓਪਰੇਟਰ ਮਾਰਕਿਟ ਰੇਟ ਦੇ ਹਿਸਾਬ ਨਾਲ ਕਿਰਾਇਆ ਵਸੂਲ ਸਕਣਗੇ ਅਤੇ ਇਸ ਦੇ ਲਈ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੈ।

TrainTrain

ਇਸ ਫੈਸਲੇ ਨੂੰ ਕੋਰਟ ਵਿਚ ਚੁਣੌਤੀ ਨਾ ਦਿੱਤੀ ਜਾ ਸਕੇ, ਇਸ ਦੇ ਲਈ ਸਰਕਾਰ ਜਲਦ ਹੀ ਇਸ ਨੂੰ ਕੈਬਿਨਟ ਵਿਚ ਮਨਜ਼ੂਰੀ ਦਿਵਾ ਸਕਦੀ ਹੈ। ਰੇਲਵੇ ਐਕਟ ਦੇ ਤਹਿਰ ਸਿਰਫ ਕੇਂਦਰ ਸਰਕਾਰ ਜਾਂ ਵੱਖ-ਵੱਖ ਮੰਤਰਾਲੇ ਮਿਲ ਕੇ ਰੇਲਵੇ ਦੇ ਕਿਰਾਏ ਤੈਅ ਕਰਨਗੇ। ਅਧਿਕਾਰੀਆਂ ਨੇ ਕਿਹਾ ਹੈ ਕਿ ਕਿਰਾਏ ਲਈ ਕੋਈ ਉਪਰੀ ਸੀਮਾ ਨਹੀਂ ਹੈ ਅਤੇ ਪ੍ਰਾਜੈਕਟ ਖਰਚੇ ਆਦਿ ਕਾਰਨ ਕਿਰਾਇਆ ਮੌਜੂਦਾ ਰੇਲ ਸੇਵਾਵਾਂ ਨਾਲੋਂ ਕਿਤੇ ਜ਼ਿਆਦਾ ਵਧਣ ਦੀ ਉਮੀਦ ਹੈ।

 TrainTrain

ਪ੍ਰਾਈਵੇਟ ਓਪਰੇਟਰ ਆਪਣੀ ਵੈਬਸਾਈਟ ਰਾਹੀਂ ਟਿਕਟਾਂ ਵੇਚਣ ਲਈ ਅਜ਼ਾਦ ਹਨ ਪਰ ਵੈਬਸਾਈਟ ਨੂੰ ਰੇਲਵੇ ਯਾਤਰੀ ਰਿਜ਼ਰਵੇਸ਼ਨ ਸਿਸਟਮ ਨਾਲ ਜੋੜਿਆ ਜਾਵੇਗਾ। ਟਰੇਨ ਸੰਚਾਲਨ ਨੂੰ ਨਿੱਜੀ ਹੱਥਾਂ ਵਿਚ ਦੇਣ ਸਬੰਧੀ ਕੰਪਨੀਆਂ ਦੇ ਕਈ ਸਵਾਲ ਵੀ ਹਨ। ਜਿਵੇਂ ਕਈ ਕੰਪਨੀਆਂ ਨੇ ਪੁੱਛਿਆ ਹੈ ਕਿ ਰੇਲਵੇ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਕਿਵੇਂ ਹਾਸਲ ਕਰ ਸਕਦਾ ਹੈ, ਜਦਕਿ ਉਸ ਦਾ ਬੁਨਿਆਦੀ ਢਾਂਚਾ ਇਸ ਰਫ਼ਤਾਰ ਨੂੰ ਸਪੋਰਟ ਨਹੀਂ ਕਰਦਾ ਹੈ।

Bjp attacks mamata government on migrant labour issue trainNo upper limit on ticket fare in private trains

ਇਸ ‘ਤੇ ਰੇਲਵੇ ਨੇ ਅਪਣੇ ਜਵਾਬ ਵਿਚ ਕਿਹਾ ਹੈ ਕਿ ਇਹਨਾਂ ਮੁੱਦਿਆਂ ‘ਤੇ ਜਲਦ ਹੀ ਡਰਾਫਟ ਲਿਆਂਦਾ ਜਾਵੇਗਾ, ਜਿਸ ਨੂੰ ਜਲਦ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਪ੍ਰਾਈਵੇਟ ਓਪਰੇਟਰ ਦੀਆਂ ਟਰੇਨਾਂ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਤਾਂ, ਉਸ ਹਾਲਤ ਨੂੰ ਲੈ ਕੇ ਵੀ ਸਥਿਤੀ ਹਾਲੇ ਤੱਕ ਸਾਫ ਨਹੀਂ ਹੈ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement