
ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਆਪਦਾ ਦੇ ਸਮੇਂ ਵਿਚ ਵੀ ਗਰੀਬਾਂ ਕੋਲੋਂ ਮੁਨਾਫ਼ਾ ਵਸੂਲਣ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਆਪਦਾ ਦੇ ਸਮੇਂ ਵਿਚ ਵੀ ਗਰੀਬਾਂ ਕੋਲੋਂ ਮੁਨਾਫ਼ਾ ਵਸੂਲਣ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਬਿਮਾਰੀ ਦੇ ‘ਬੱਦਲ’ ਛਾਏ ਹੋਏ ਹਨ, ਬਾਵਜੂਦ ਇਸ ਦੇ ਇੰਡੀਅਨ ਰੇਲਵੇ ਮੁਨਾਫ਼ਾ ਕਮਾਉਣ ਵਿਚ ਜੁਟੀ ਹੈ।
Rahul Gandhi
ਰਾਹੁਲ ਗਾਂਧੀ ਨੇ ਇਕ ਰਿਪੋਰਟ ‘ਤੇ ਟਵੀਟ ਕਰਦੇ ਹੋਏ ਇਹ ਟਿੱਪਣੀ ਕੀਤੀ ਹੈ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਕਾਲ ਵਿਚ ਇੰਡੀਅਨ ਰੇਲਵੇ ਨੇ ਸਪੈਸ਼ਲ ਲੇਬਰ ਟਰੇਨਾਂ ਤੋਂ 428 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
Indian railway
ਇਸ ‘ਤੇ ਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘ਬਿਮਾਰੀ ਦੇ ਬੱਦਲ ਛਾਏ ਹਨ, ਲੋਕ ਮੁਸੀਬਤ ਵਿਚ ਹਨ, ਲਾਭ ਲੈ ਸਕਦੇ ਹਨ- ਆਪਦਾ ਨੂੰ ਮੁਨਾਫ਼ੇ ਵਿਚ ਬਦਲ ਕੇ ਕਮਾ ਰਹੀ ਹੈ ਗਰੀਬ ਵਿਰੋਧੀ ਸਰਕਾਰ।‘।
PM Modi
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ 25 ਮਾਰਚ ਨੂੰ ਦੇਸ਼ ਵਿਚ ਅਚਾਨਕ ਲੌਕਡਾਊਨ ਲਗਾਇਆ ਗਿਆ ਸੀ, ਇਸ ਦੌਰਾਨ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਲੱਖਾਂ ਮਜ਼ਦੂਰ ਦਿੱਲੀ, ਮੁੰਬਈ, ਪੁਣੇ, ਸੂਰਤ, ਅਹਿਮਦਾਬਾਦ ਆਦਿ ਸ਼ਹਿਰਾਂ ਵਿਚ ਫਸ ਗਏ ਸੀ। ਇਹਨਾਂ ਮਜ਼ਦੂਰਾਂ ਨੂੰ ਇਹਨਾਂ ਦੇ ਘਰ ਤੱਕ ਪਹੁੰਚਾਉਣ ਲਈ ਸਰਕਾਰ ਨੇ ਬਾਅਦ ਵਿਚ ਸਪੈਸ਼ਲ ਟਰੇਨਾਂ ਚਲਾਈਆਂ ਸੀ। ਇਹਨਾਂ ਟਰੇਨਾਂ ਦੇ ਜ਼ਰੀਏ ਲੱਖਾਂ ਮਜ਼ਦੂਰ ਅਪਣੇ ਘਰਾਂ ਨੂੰ ਪਰਤੇ ਸੀ।
Migrant Worker
ਇਹਨਾਂ ਟਰੇਨਾਂ ਦੇ ਕਿਰਾਏ ਨੂੰ ਲੈ ਕੇ ਵੀ ਕਾਫੀ ਵਿਦਾਦ ਹੋਇਆ ਸੀ। ਉਸ ਸਮੇਂ ਕੇਂਦਰ ਨੇ ਕਿਹਾ ਸੀ ਕਿ ਮਜ਼ਦੂਰਾਂ ਕੋਲੋਂ ਕਿਰਾਇਆ ਨਹੀਂ ਵਸੂਲਿਆ ਜਾ ਰਿਹਾ ਹੈ। ਕੇਂਦਰ ਨੇ ਅਪਣੀ ਸਫਾਈ ਵਿਚ ਕਿਹਾ ਸੀ ਕਿ ਕਿਰਾਏ ਦਾ 85 ਫੀਸਦੀ ਰੇਲਵੇ ਅਤੇ 15 ਫੀਸਦੀ ਉਹ ਸੂਬੇ ਦੇਣ ਜਿੱਥੋਂ ਉਹ ਪ੍ਰਵਾਸੀ ਮਜ਼ਦੂਰ ਅਪਣੇ ਘਰਾਂ ਨੂੰ ਜਾ ਰਹੇ ਸੀ।