
ਕਿਹਾ, ਵੱਡੀ ਵਾਰਦਾਤ ਦੀ ਕੋਸ਼ਿਸ਼ ਵਿਚ ਅਤਿਵਾਦੀ
ਸ਼੍ਰੀਨਗਰ: ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਦਿਲਬਾਗ਼ ਸਿੰਘ ਨੇ ਸੁਰੱਖਿਆ ਬਲਾਂ ਨੂੰ ਅਗਲੇ ਪੰਦਰਵਾੜੇ ਦੌਰਾਨ ਕਿਸੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਅਲਰਟ ਰਹਿਣ ਦਾ ਨਿਰਦੇਸ਼ ਦਿਤਾ ਹੈ।
Police
ਈਦ, ਰਖੜੀ, ਪੰਜ ਅਗੱਸਤ, ਸੁਤੰਤਰਤਾ ਦਿਵਸ ਦੌਰਾਨ ਅਤਿਵਾਦੀ ਅਤੇ ਵੱਖਵਾਦੀ ਹਾਲਾਤ ਵਿਗਾੜਨ ਤੇ ਸਨਸਨੀਖ਼ੇਜ਼ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਪੁਲਿਸ ਹੈੱਡਕੁਆਰਟਰ 'ਚ ਉਚ ਪੱਧਰੀ ਸੁਰੱਖਿਆ ਬੈਠਕ 'ਚ ਪੁਲਿਸ ਡੀਜੀਪੀ ਦਿਲਬਾਗ਼ ਸਿੰਘ ਨੇ ਕਿਹਾ ਕਿ ਅਗਲਾ ਪੰਦਰਵਾੜਾ ਤਿਉਹਾਰਾਂ ਅਤੇ ਸਮਾਗਮਾਂ ਵਾਲਾ ਹੈ।
Police
ਪਾਕਿ ਅਤੇ ਉਸ ਦੇ ਏਜੰਟ ਮਾਹੌਲ ਵਿਗਾੜਨ ਲਈ ਤਿਉਹਾਰਾਂ ਦੇ ਸਮੇਂ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਲੋਕਾਂ ਨੂੰ ਭੜਕਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਣਗੇ, ਇਸ ਲਈ ਗਸ਼ਤੀ ਦਲਾਂ, ਨਾਕਾ ਪਾਰਟੀਆਂ ਅਤੇ ਅਤਿਵਾਦ ਰੋਕੂ ਮੁਹਿੰਮਾਂ 'ਚ ਸ਼ਾਮਲ ਜਵਾਨਾਂ ਦੇ ਨਾਲ-ਨਾਲ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਡਿਊਟੀ 'ਚ ਸ਼ਾਮਲ ਜਵਾਨਾਂ ਨੂੰ ਹਾਲਾਤ ਪ੍ਰਤੀ ਜਾਗਰੂਕ ਬਣਾਇਆ ਜਾਵੇ।
Police
ਡੀਜੀਪੀ ਨੇ ਅਤਿਵਾਦ ਰੋਕੂ ਮੁਹਿੰਮਾਂ ਦੇ ਸਫ਼ਲ ਸੰਚਾਲਨ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ 'ਚ ਪੁਲਿਸ ਤੇ ਹੋਰ ਸਬੰਧਤ ਸੁਰੱਖਿਆ ਏਜੰਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਇਸ ਗੱਲ ਨੂੰ ਪੱਕਾ ਕਰਨ ਕਿ ਡਿਊਟੀ 'ਤੇ ਤਾਇਨਾਤ ਜਵਾਨ ਹਮੇਸ਼ਾ ਅਲਰਟ ਰਹਿਣ।
Police Department
ਉਨ੍ਹਾਂ ਦਾ ਹਥਿਆਰ ਉਨ੍ਹਾਂ ਦੇ ਕੋਲ ਹੀ ਹੋਵੇ ਅਤੇ ਉਹ ਬੁਲੇਟ ਪਰੂਫ਼ ਜੈਕਟ ਪਾ ਕੇ ਰੱਖਣ। ਕਾਨੂੰਨ ਵਿਵਸਥਾ ਦੀ ਸਥਿਤੀ, ਅਤਿਵਾਦੀ ਘਟਨਾਵਾਂ ਤੇ ਹੋਰ ਸੰਵੇਦਨਸ਼ੀਲ ਘਟਨਾਵਾਂ ਨਾਲ ਜੁੜੇ ਮਾਮਲਿਆਂ ਦੀ ਰਿਕਾਰਡਿੰਗ ਕੀਤੀ ਜਾਵੇ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।