
7 ਲੱਖ ਰੁਪਏ ਵਿਚ ਵਿਕੀਆਂ ਕੰਗਾਰੂ ਕੁਰਸੀਆਂ
ਪਿਅਰੇ ਜੈਨਰੇ ਵਲੋਂ 1950 ਵਿਚ ਕੀਤੀਆਂ ਗਈਆਂ ਸਨ ਡਿਜ਼ਾਈਨ
ਚੰਡੀਗੜ੍ਹ : ਚੰਡੀਗੜ੍ਹ ਦਾ ਵਿਰਾਸਤੀ ਫ਼ਰਨੀਚਰ ਅਮਰੀਕਾ ਵਿਚ ਨਿਲਾਮ ਹੋਇਆ ਹੈ। ਇਹ ਨਿਲਾਮੀ 30 ਜੁਲਾਈ ਯਾਨੀ ਐਤਵਾਰ ਨੂੰ 7 ਲੱਖ ਰੁਪਏ ਵਿਚ ਹੋਈ ਹੈ ਜਿਨ੍ਹਾਂ ਵਿਚ ਕੰਗਾਰੂ ਕੁਰਸੀਆਂ ਦੀ ਇਕ ਜੋੜੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦੋ ਥਾਵਾਂ 'ਤੇ NIA ਦੀ ਰੇਡ, ਪਾਕਿਸਤਾਨ ਗਏ ਜਥੇ 'ਚ ਸ਼ਾਮਲ ਲੋਕਾਂ ਤੋਂ ਕੀਤੀ ਗਈ ਪੁਛਗਿਛ
ਪਿਅਰੇ ਜੈਨਰੇ ਅਤੇ ਲੀ ਕਾਰਬੂਜ਼ੀਅਰ ਵਲੋਂ ਚੰਡੀਗੜ੍ਹ ਰਹਿੰਦਿਆਂ ਕਈ ਫ਼ਰਨੀਚਰ ਡਿਜ਼ਾਈਨ ਕੀਤੇ ਗਏ ਸਨ। ਇਨ੍ਹਾਂ ਵਿਚੋਂ ਕਈ ਹੁਣ ਤਕ ਵਿਦੇਸ਼ਾਂ ਦੇ ਨਿਲਾਮੀ ਘਰਾਂ ਵਿਚ ਨਿਲਾਮ ਹੋ ਚੁੱਕੇ ਹਨ ਅਤੇ ਕਈਆਂ ਦੀ ਅਜੇ ਵੀ ਨਿਲਾਮੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ
ਚੰਡੀਗੜ੍ਹ ਹੈਰੀਟੇਜ ਫ਼ਰਨੀਚਰ ਦੀਆਂ ਕੰਗਾਰੂ ਕੁਰਸੀਆਂ ਦੀ ਇਕ ਜੋੜੀ ਅਮਰੀਕਾ ਵਿਚ $5,000 (4,10,401 ਰੁਪਏ) ਦੀ ਰਾਖਵੀਂ ਕੀਮਤ ਦੇ ਮੁਕਾਬਲੇ $8,500 (7 ਲੱਖ ਰੁਪਏ) ਵਿਚ ਨਿਲਾਮ ਕੀਤੀ ਗਈ। ਦਸ ਦੇਈਏ ਕਿ ਇਹ ਕੁਰਸੀਆਂ ਪਿਅਰੇ ਜੈਨਰੇ ਵਲੋਂ 1950 ਵਿਚ ਉਸ ਵੇਲੇ ਡਿਜ਼ਾਈਨ ਕੀਤੀਆਂ ਸਨ ਜਦੋਂ ਉਨ੍ਹਾਂ ਨੂੰ ਫ਼ਰਨੀਚਰ ਅਤੇ ਹੋਰ ਚੀਜ਼ਾਂ ਸਮੇਤ ਚੰਡੀਗੜ੍ਹ ਸ਼ਹਿਰ ਦੇ ਡਿਜ਼ਾਈਨ ਲਈ ਬਣਾਈ ਗਈ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਸੀ। ਯੂਟੀ ਹੈਰੀਟੇਜ ਪ੍ਰੋਟੈਕਸ਼ਨ ਕਮੇਟੀ ਦੇ ਮੈਂਬਰ ਐਡਵੋਕੇਟ ਅਜੇ ਜੱਗਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।