
ਜਾਂਚ ਵਿਚ ਸ਼ਾਮਲ ਹੋਣ ਲਈ 3 ਅਗਸਤ ਨੂੰ ਬੁਲਾਇਆ ਦਿੱਲੀ
ਹੁਸ਼ਿਆਰਪੁਰ : ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਹੀ ਹੁਸ਼ਿਆਰਪੁਰ ਵਿਖੇ ਵੀ ਦੋ ਜਗ੍ਹਾ ਛਾਪੇਮਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: 108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ
ਦਸਿਆ ਜਾ ਰਿਹਾ ਹੈ ਕਿ ਗੜਸ਼ੰਕਰ ਦੇ ਨਜ਼ਦੀਕ ਪੈਂਦੇ ਪਿੰਡ ਧਮਾਈ ਵਿਖੇ ਜਸਵੰਤ ਸਿੰਘ ਅਤੇ ਕਸਬਾ ਹਰਿਆਣਾ ਵਿਖੇ ਸਰਬਜੋਤ ਸਿੰਘ ਦੇ ਘਰ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਬੀਜਾਂ ਅਤੇ ਕੀੜੇਮਾਰ ਦਵਾਈ ਵਿਕਰੇਤਾ ਹੈ ਜਦਕਿ ਸਰਬਜੋਤ ਸਿੰਘ ਇਕ ਸੇਵਾਮੁਕਤ ਅਧਿਆਪਕ ਦਾ ਪੁੱਤਰ ਹੈ ਅਤੇ ਹਰਿਆਣਾ ਵਿਖੇ ਮੋਬਾਈਲਾਂ ਦੀ ਦੁਕਾਨ ਕਰਦਾ ਹੈ।
ਇਹ ਵੀ ਪੜ੍ਹੋ: ਖੇਤ 'ਚ ਕੰਮ ਕਰਦੇ ਸਮੇਂ ਕਿਰਤੀ ਨੂੰ ਸੱਪ ਨੇ ਡੰਗਿਆ
ਜਾਣਕਾਰੀ ਅਨੁਸਾਰ ਸਰਬਜੋਤ ਸਿੰਘ ਬੀਤੇ ਦਿਨੀਂ ਪਾਕਿਸਤਾਨ ਗਏ ਜਥੇ ਦਾ ਹਿੱਸਾ ਸੀ। ਐਨ.ਆਈ.ਏ. ਨੇ ਉਨ੍ਹਾਂ ਤੋਂ ਯਾਤਰਾ ਸਬੰਧੀ ਪੁਛਗਿਛ ਕੀਤੀ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਉਨ੍ਹਾਂ ਨੂੰ ਅਪਣੇ ਨਾਲ ਨਹੀਂ ਲੈ ਕੇ ਗਈ ਸਗੋਂ ਜਾਂਚ ਵਿਚ ਸ਼ਾਮਲ ਹੋਣ ਲਈ 3 ਅਗਸਤ ਨੂੰ ਦਿੱਲੀ ਬੁਲਾਇਆ ਹੈ।