Delhi News : ਭਾਰਤ ਨੇ ਸ਼੍ਰੀਲੰਕਾ ਦੇ ਰਾਜਦੂਤ ਨੂੰ ਕੀਤਾ ਤਲਬ

By : BALJINDERK

Published : Aug 1, 2024, 1:56 pm IST
Updated : Aug 1, 2024, 1:56 pm IST
SHARE ARTICLE
 ਭਾਰਤੀ ਮਛੇਰੇ ਦੀ ਕਿਸ਼ਤੀ
ਭਾਰਤੀ ਮਛੇਰੇ ਦੀ ਕਿਸ਼ਤੀ

Delhi News : ਭਾਰਤੀ ਮਛੇਰੇ ਦੀ ਕਿਸ਼ਤੀ ਨਾਲ ਸ਼੍ਰੀਲੰਕਾ ਦੇ ਸਮੁੰਦਰੀ ਜਹਾਜ਼ ਦੀ ਟੱਕਰ ਕਾਰਨ ਭਾਰਤੀ ਮਛੇਰੇ ਦੀ ਹੋਈ ਮੌ+ਤ

Delhi News : ਭਾਰਤ ਨੇ ਸ੍ਰੀਲੰਕਾ ਦੇ ਸਮੁੰਦਰੀ ਜਹਾਜ਼ ਦੇ ਭਾਰਤ ਦੀ ਮਛਲੀ ਫੜਣ ਵਾਲੀ ਕਿਸ਼ਤੀ ਨਾਲ ਟਕਰਾਉਣ ਤੋਂ ਬਾਅਦ ਇੱਕ ਭਾਰਤੀ ਮਛੇਰੇ ਦੀ ਮੌਤ ’ਤੇ ਅੱਜ ਸ੍ਰੀਲੰਕਾ ਦੇ ਰਾਜਦੂਤ ਨੂੰ ਤਲਬ ਕਰ ਦਿੱਤਾ ਗਿਆ ਹੈ।  ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਨਵੀਂ ਦਿੱਲੀ ਵਿਚ ਸ਼੍ਰੀਲੰਕਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਅੱਜ ਸਵੇਰੇ ਵਿਦੇਸ਼ ਮੰਤਰਾਲੇ ਵਿਚ ਬੁਲਾਇਆ ਗਿਆ ਅਤੇ ਇਸ ਘਟਨਾ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ। ਮੰਤਰਾਲੇ ਨੇ ਕਿਹਾ ਕਿ ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨਰ ਅੱਜ ਇਸ ਮਾਮਲੇ ਨੂੰ ਸ੍ਰੀਲੰਕਾ ਸਰਕਾਰ ਕੋਲ ਵੀ ਉਠਾਉਣਗੇ।

ਇਹ ਵੀ ਪੜੋ:Puja Khedkar news : UPSC ਦੀ ਵੱਡੀ ਕਾਰਵਾਈ, ਵਿਵਾਦਿਤ ਟ੍ਰੈਨੀ ਪੂਜਾ ਖੇਡਕਰ ਦੀ IAS ਸਿਲੇਕਸ਼ਨ ਕੀਤੀ ਰੱਦ 

ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਹਮੇਸ਼ਾ ਹੀ ਮਛੇਰਿਆਂ ਨਾਲ ਸਬੰਧਤ ਮੁੱਦਿਆਂ ਨਾਲ ਮਨੁੱਖੀ ਤਰੀਕੇ ਨਾਲ ਨਜਿੱਠਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ ਅਤੇ ਇਸ ਸਬੰਧ ਵਿਚ ਦੋਵਾਂ ਸਰਕਾਰਾਂ ਦਰਮਿਆਨ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਇਹ ਵੀ ਪੜੋ: Delhi News : ਜੇ ਕੇਰਲ ਸਰਕਾਰ ਅਗਾਊਂ ਚੇਤਾਵਨੀ ’ਤੇ ‘ਚੌਕਸ’ ਹੁੰਦੀ ਤਾਂ ਵਾਇਨਾਡ ’ਚ ਬਹੁਤ ਕੁੱਝ ਬਚਾਇਆ ਜਾ ਸਕਦਾ ਸੀ : ਅਮਿਤ ਸ਼ਾਹ 

ਇਸ ਤੋਂ ਪਹਿਲਾਂ ਅੱਜ, ਕਾਚਾਥੀਵੂ ਟਾਪੂ ਦੇ ਉੱਤਰ ਵਿਚ ਪੰਜ ਸਮੁੰਦਰੀ ਮੀਲ ਉੱਤਰ ਵਿਚ ਸ਼੍ਰੀਲੰਕਾ ਦੇ ਇੱਕ ਸਮੁੰਦਰੀ ਜਹਾਜ਼ ਅਤੇ ਇੱਕ ਭਾਰਤੀ ਮੱਛੀ ਫੜਨ ਵਾਲੀ ਕਿਸ਼ਤੀ ਵਿਚਕਾਰ ਟੱਕਰ ਹੋਣ ਦੀ ਸੂਚਨਾ ਮਿਲੀ ਸੀ। ਚਾਰ ਭਾਰਤੀ ਮਛੇਰਿਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਇੱਕ ਲਾਪਤਾ ਹੈ। ਦੋ ਮਛੇਰਿਆਂ ਨੂੰ ਬਚਾ ਲਿਆ ਗਿਆ ਹੈ। ਲਾਪਤਾ ਮਛੇਰੇ ਦੀ ਭਾਲ ਜਾਰੀ ਹੈ। 

ਇਹ ਵੀ ਪੜੋ:Delhi News : ਬੈਂਕ ਧੋਖਾਧੜੀ : ਈ.ਡੀ. ਵਲੋਂ ਯੂ.ਪੀ. ਦੀ ਤੇ ਕੰਪਨੀ ਦੀ 814 ਕਰੋੜ ਦੀ 521 ਏਕੜ ਜ਼ਮੀਨ ਕੁਰਕ

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਾਫਨਾ ਸਥਿਤ ਭਾਰਤੀ ਵਣਜ ਦੂਤਘਰ ਦੇ ਅਧਿਕਾਰੀਆਂ ਨੂੰ ਤੁਰੰਤ ਕਨਕੇਸੰਤੁਰਾਈ ਪਹੁੰਚਣ ਅਤੇ ਮਛੇਰਿਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

(For more news apart from India summoned the ambassador of Shri Lanka News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement