
ਪ੍ਰਸਿੱਧ ਜੈਨ ਮੁਨੀ ਤਰੁਣ ਸਾਗਰ ਦਾ ਸ਼ਨੀਵਾਰ ਸਵੇਰੇ ਦਿੱਲੀ ਵਿਚ ਦੇਹਾਂਤ ਹੋ ਗਿਆ।
ਨਵੀਂ ਦਿੱਲੀ : ਪ੍ਰਸਿੱਧ ਜੈਨ ਮੁਨੀ ਤਰੁਣ ਸਾਗਰ ਦਾ ਸ਼ਨੀਵਾਰ ਸਵੇਰੇ ਦਿੱਲੀ ਵਿਚ ਦੇਹਾਂਤ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਉਮਰ 51 ਸਾਲ ਸੀ। ਉਨ੍ਹਾਂ ਦੀ ਹਾਲਤ ਕਈ ਦਿਨਾਂ ਤੋਂ ਗੰਭੀਰ ਬਣੀ ਹੋਈ ਸੀ। ਮੈਕਸ ਹਸਪਤਾਲ ਵਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਜਾਣਕਾਰੀ ਦੇ ਮੁਤਾਬਕ , ਜੈਨ ਮੁਨੀ ਤਰੁਣ ਸਾਗਰ ਜੀ ਦੇਹਾਂਤ ਸ਼ਨੀਵਾਰ ਸਵੇਰੇ ਤਿੰਨ ਵਜੇ ਹੋਇਆ।
His last rites will be performed at the Taran Sagar Tirth on the Delhi-Meerut highway at 3 PM today. #tarunsagar https://t.co/8P1noOVTyC
— India Today (@IndiaToday) September 1, 2018
ਕ੍ਰਿਸ਼ਣਾ ਨਗਰ ਦੇ ਅਰਾਧੇ ਪੂਰੀ ਇਕ ਘਰ ਵਿਚ ਉਨ੍ਹਾਂ ਨੇ ਅੰਤਮ ਸਾਹ ਲਿਆ। ਦਿੱਲੀ ਦੇ ਸ਼ਾਹਦਰਾ ਤੋਂ ਜੈਨ ਮੁਨੀ ਦੇ ਪਾਰਥਿਵ ਸਰੀਰ ਨੂੰ ਸਮਾਧੀ ਲਈ ਗਾਜੀਆਬਾਦ ਦੇ ਮੋਦੀਨਗਰ ਲੈ ਜਾਇਆ ਜਾ ਰਿਹਾ ਹੈ। ਇਸ ਦੌਰਾਨ ਜੈਨ ਭਾਈਚਾਰੇ ਨਾਲ ਜੁੜੇ ਅਣਗਿਣਤ ਲੋਕ ਯਾਤਰਾ ਵਿਚ ਸ਼ਾਮਿਲ ਹੋਏ। ਕਿਹਾ ਜਾ ਰਿਹਾ ਹੈ ਕਿ ਬਾਰਿਸ਼ ਦੇ ਦੌਰਾਨ ਵੀ ਯਾਤਰਾ ਨਹੀਂ ਰੁਕੀ ਗਾਜਿਆਬਾਦ ਦੇ ਰਾਸਤੇ ਜੈਨ ਮੁਨੀ ਦੀ ਅਰਥੀ ਨੂੰ ਰਾਧੇ ਪੁਰੀ ਤੋਂ ਮੋਦੀਨਗਰ ( ਯੂਪੀ ) ਲੈ ਜਾਇਆ ਜਾ ਰਿਹਾ ਹੈ।
Jain monk Tarun Sagar dies at the age of 51.#TarunSagarJiMaharaj #TarunSagar pic.twitter.com/feSt6W7OJb
— Everything Trending (@EverythingTren5) September 1, 2018
ਇੱਥੇ ਤਰੁਣ ਸਾਗਰ ਜੀ ਨਾਮ ਤੋਂ ਇੱਕ ਆਸ਼ਰਮ ਹੈ , ਜਿੱਥੇ ਉਨ੍ਹਾਂ ਦਾ ਅੰਤਮ ਸੰਸਕਾਰ ਹੋਵੇਗਾ। ਦਿੱਲੀ - ਮੇਰਠ ਐਕਸਪ੍ਰੇਸ `ਤੇ ਅਰਥੀ ਯਾਤਰਾ ਜਾਰੀ ਹੈ , ਜਿਸ ਵਿਚ ਅਣਗਿਣਤ ਲੋਕ ਸ਼ਾਮਿਲ ਹਨ। ਕਿਹਾ ਜਾ ਰਿਹਾ ਹੈ ਕਿ ਇਹਨਾਂ ਸਰਧਾਲੂਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਨ ਮੁਨੀ ਤਰੁਣ ਸਾਗਰ ਬੁਖਾਰ ਅਤੇ ਪੀਲੀਆ ਦੇ ਰੋਗ ਨਾਲ ਲੜ ਰਹੇ ਸਨ। ਵੈਸ਼ਾਲੀ ਦੇ ਮੈਕਸ ਹਸਪਤਾਲ ਵਿਚ ਉਨ੍ਹਾਂ ਨੂੰ ਕਰੀਬ 15 ਦਿਨ ਤਕ ਭਰਤੀ ਰੱਖਿਆ ਗਿਆ ਸੀ। ਉਨ੍ਹਾਂ ਦੇ ਕੁਝ ਪੈਰੋਕਾਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੈਨ ਮੁਨੀ ਜੀ ਨੂੰ ਕੈਂਸਰ ਦੀ ਰੋਗ ਸੀ,
Jain Monk #TarunSagar dies at 51 https://t.co/Fw5A66sAWA pic.twitter.com/xdjwRGoUXH
— NDTV (@ndtv) September 1, 2018
ਜਿਸ ਦਾ ਉਹ ਪਿਛਲੇ ਕਾਫ਼ੀ ਸਮੇਂ ਤੋਂ ਸਾਹਮਣਾ ਕਰ ਰਹੇ ਸਨ। ਪਿਛਲੇ 30 ਅਗਸਤ ਨੂੰ ਹਸਪਤਾਲ ਤੋਂ ਛੁੱਟੀ ਕਰਵਾ ਕੇ ਉਨ੍ਹਾਂ ਨੂੰ ਕ੍ਰਿਸ਼ਣਾ ਨਗਰ ਦੇ ਰਾਧੇ ਪੁਰੀ ਲਿਆਇਆ ਗਿਆ ਸੀ। ਉਥੇ ਹੀ , ਡਾਕਟਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ 15 ਦਿਨ ਪਹਿਲਾਂ ਪੀਲੀਆ ਦੀ ਸ਼ਿਕਾਇਤ ਮਿਲਣ ਦੇ ਬਾਅਦ ਤਰੁਣ ਸਾਗਰ ਨੂੰ ਮੈਕਸ ਹਸਪਤਾਲ ਵਿਚ ਲਿਆਇਆ ਗਿਆ ਸੀ, ਪਰ ਇਲਾਜ ਦੇ ਬਾਅਦ ਵੀ ਉਨ੍ਹਾਂ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਬੁੱਧਵਾਰ ਨੂੰ ਉਨ੍ਹਾਂ ਨੇ ਅੱਗੇ ਇਲਾਜ ਕਰਾਉਣ ਤੋਂ ਮਨਾ ਕਰ ਦਿੱਤਾ।