ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਗੁਰੁਦਾਸ ਕਾਮਤ ਦਾ ਦੇਹਾਂਤ
Published : Aug 22, 2018, 12:21 pm IST
Updated : Aug 22, 2018, 12:21 pm IST
SHARE ARTICLE
Gurudas Kamat
Gurudas Kamat

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਰੁਦਾਸ ਕਾਮਤ ਦਾ ਦਿੱਲੀ ਸਥਿਤ ਹਸਪਤਾਲ 'ਚ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ। 63 ਸਾਲ ਦੇ ਕਾਮਤ ਕਈ ਦਿਨਾਂ...

ਮੁੰਬਈ : ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਰੁਦਾਸ ਕਾਮਤ ਦਾ ਦਿੱਲੀ ਸਥਿਤ ਹਸਪਤਾਲ 'ਚ ਬੁੱਧਵਾਰ ਸਵੇਰੇ ਦੇਹਾਂਤ ਹੋ ਗਿਆ। 63 ਸਾਲ ਦੇ ਕਾਮਤ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਬੁੱਧਵਾਰ ਨੂੰ ਉਨ੍ਹਾਂ ਨੂੰ ਦਿਲ ਦੇ ਦੌਰੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿਥੇ ਕੁੱਝ ਦੇਰ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿਤਾ। ਗੁਰੁਦਾਸ ਕਾਮਤ ਮੁੰਬਈ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਸਨ।  


ਗੁਰੁਦਾਸ ਕਾਮਤ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਵਿਚ ਕੇਂਦਰੀ ਰਾਜ ਮੰਤਰੀਆਂ ਸਨ। ਉਨ੍ਹਾਂ ਦਾ ਜਨਮ 5 ਅਕਤੂਬਰ 1954 ਨੂੰ ਹੋਇਆ ਸੀ। ਉਹ ਮੁੰਬਈ ਦੇ ਨਾਰਥ ਵੈਸਟ ਤੋਂ ਇਕ ਵਾਰ ਅਤੇ ਮੁੰਬਈ ਨਾਰਥ ਈਸਟ ਤੋਂ ਚਾਰ ਵਾਰ ਕਾਂਗਰਸ ਦੇ ਸਾਂਸਦ ਚੁਣੇ ਗਏ ਸਨ। ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਹਨ।  


ਬੁੱਧਵਾਰ ਦੀ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੋਰਾ ਪੈਣ 'ਤੇ ਦਿੱਲੀ ਦੇ ਚਾਣਕਿਅਪੁਰੀ ਸਥਿਤ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਉਥੇ ਕੁੱਝ ਦੇਰ ਬਾਅਦ ਹੀ ਡਾਕਟਰ ਨੇ ਉਨ੍ਹਾਂ ਦੇ ਦੇਹਾਂਤ ਦਾ ਐਲਾਨ ਕਰ ਦਿਤਾ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੀ ਉਨ੍ਹਾਂ ਨੂੰ ਦੇਖਣ ਹਸਪਤਾਲ ਪਹੁੰਚੀ ਸਨ।  

Sonia to meet Gurudas KamatSonia to meet Gurudas Kamat

ਗੁਰੁਦਾਸ ਕਾਮਤ ਦੇ ਅਚਾਨਕ ਦੇਹਾਂਤ ਨਾਲ ਸੋਗ ਦੀ ਲਹਿਰ ਦੋੜ ਪਈ। ਬੀਜੇਪੀ ਸਾਂਸਦ ਪੂਨਮ ਮਹਾਜਨ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁਖ ਵਿਅਕਤ ਕੀਤਾ ਹੈ। ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਕਿ ਕਾਮਤ ਦੇ ਅਚਾਨਕ ਦੇਹਾਂਤ ਨਾਲ ਬਹੁਤ ਧੱਕਾ ਲਗਿਆ ਹੈ। ਮੈਂ ਉਨ੍ਹਾਂ ਦੇ ਦੇਹਾਂਤ 'ਤੇ ਦੁਖ ਵਿਅਕਤ ਕਰਦਾ ਹਾਂ।  


ਦੱਸ ਦਈਏ ਕਿ ਗੁਰੁਦਾਸ ਕਾਮਤ ਨੇ ਇਕ ਦਿਨ ਪਹਿਲਾਂ ਹੀ ਟਵਿਟਰ 'ਤੇ ਟਵੀਟ ਕਰ ਕੇ ਲੋਕਾਂ ਨੂੰ ਬਕਰੀਦ ਦੀ ਵਧਾਈ ਦਿਤੀ ਸੀ। ਉਨ੍ਹਾਂ ਨੇ 21 ਅਗਸਤ ਨੂੰ 11 ਵਜ ਕੇ 14 ਮਿੰਟ 'ਤੇ ਟਵੀਟ ਕੀਤਾ ਸੀ, ਈਦ ਉਲ ਅਜਹੇ ਦੇ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਤਹੇ ਦਿਲ ਤੋਂ ਮੁਬਾਰਕਬਾਦ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement