ਹਾਈ ਕੋਰਟ ਵਲੋਂ  'ਕੇਰਲਾ ਮੁੱਖ ਮੰਤਰੀ ਸੰਕਟ ਰਾਹਤ ਫੰਡ ' ਤਹਿਤ ਦਸ-ਦਸ ਹਜ਼ਾਰ ਰੁਪਏ ਦੇਣ ਦਾ ਮਤਾ ਪਾਸ 
Published : Sep 1, 2018, 6:49 pm IST
Updated : Sep 1, 2018, 6:49 pm IST
SHARE ARTICLE
 Punjab and Haryana High Court
Punjab and Haryana High Court

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ​ਕ੍ਰਿਸ਼ਨ ​ ਮੁਰਾਰੀ ਦੀ ਪਹਿਲਕਦਮੀ ਅਤੇ ਹੋਰ ਸੀਨੀਅਰ

ਚੰਡੀਗੜ੍ਹ ​, 1  ਸਤੰਬਰ​, ​​( ਨੀਲ ਭਲਿੰਦਰ ਸਿੰਘ ) ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ​ਕ੍ਰਿਸ਼ਨ ​ ਮੁਰਾਰੀ ਦੀ ਪਹਿਲਕਦਮੀ ਅਤੇ ਹੋਰ ਸੀਨੀਅਰ ਜੱਜ ਸਾਹਿਬਾਨ ਦੀ ਹੋਈ ਫੁੱਲ ਕੋਰਟ ਦੀ ਮੀਟਿੰਗ ਦੌਰਾਨ 'ਕੇਰਲਾ ਮੁੱਖ ਮੰਤਰੀ ਸੰਕਟ ਰਾਹਤ ਫੰਡ ' ਤਹਿਤ ਦਸ-ਦਸ ਹਜ਼ਾਰ ਰੁਪਏ ਦੇਣ ਦਾ ਮਤਾ ਪਾਸ ਕੀਤਾ ਗਿਆ।

ਜੱਜ ਸਾਹਿਬਾਨ ਵੱਲੋਂ ਇੱਕ ਹੋਰ ਪ੍ਰਸਤਾਵ ਤਹਿਤ ਜ਼ਿਲ੍ਹਾ ਤੇ ਸ਼ੈਸ਼ਨ ਜੱਜਾਂ, ਹੋਰ ਨਿਆਂ ਅਫਸਰਾਂ, ਹਾਈ ਕੋਰਟ ਤੇ ਸਬਾਰਡੀਨੇਟ ਅਦਾਲਤਾਂ ਦੇ ਕਰਮਚਾਰੀਆਂ, ਹਾਈ ਕੋਰਟ, ਪੰਜਾਬ, ਹਰਿਆਣਾ ਤੇ ਯੂ.ਟੀ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਇਖ਼ਲਾਕੀ ਤੌਰ ਦਾਨ ਦੇਣ ਲਈ ਅਪੀਲ ਕੀਤੀ ਗ​​ਈ। ਮਾਣਯੋਗ ਚੀਫ ਜਸਟਿਸ ਅਤੇ ਮਾਣਯੋਗ ਜੱਜ ਸਾਹਿਬਾਨ ਵੱਲੋਂ 5 ਲੱਖ 10 ਹਜ਼ਾਰ ਦੀ ਰਾਸ਼ੀ ਇਕੱਠੀ ਕੀਤੀ  ਗਈ ਹੈ

ਜਦਕਿ ਰਜਿਸਟਰਾਰਾਂ ਅਤੇ ਹਾਈ ਕੋਰਟ ਵਿੱਚ ਸਪੈਸ਼ਲ ਡਿਊਟੀ 'ਤੇ ਤਾਇਨਾਤ ਅਫਸਰਾਂ ਵੱਲੋਂ 1,19,000 ਦੀ ਰਾਸ਼ੀ ਸਹਾਇਤਾ ਦੇਣ ਲਈ ਜੁਟਾਈ ਗਈ ਹੈ। ਇਸ ਤੋਂ ਇਲਾਵਾ ਹੋਰ ਅਫਸਰਾਂ ਅਤੇ ਹਾਈ ਕੋਰਟ ਦੇ ਕਰਮਚਾਰੀਆਂ ਵੱਲੋਂ ਸਵੈ-ਇੱਛਾ ਨਾਲ ਆਪਣੀ ਇੱਕ ਦਿਨ ਦੀ ਤਨਖ਼ਾਹ 'ਕੇਰਲਾ ਮੁੱਖ ਮੰਤਰੀ ਸੰਕਟ ਰਾਹਤ ਫੰਡ ' ਨੂੰ ਦੇਣ ਦਾ ਅਹਿਦ ਲਿਆ ਗਿਆ ਹੈ।  

ਪੰਜਾਬ, ਹਰਿਆਣਾ ਅਤੇ ਯੂ.ਟੀ ਚੰਡੀਗੜ੍ਹ ਦੇ ਸਾਰੇ ਜੁਡੀਸ਼ਲ ਅਫਸਰਾਂ ਅਤੇ ਸਬਾਰਡੀਨੇਟ ਅਦਾਲਤਾਂ ਦੇ ਕਰਮਚਾਰੀਆਂ ਵੱਲੋਂ ਵੀ ਇਸ ਤਰ੍ਹਾਂ ਦਾ ਯੋਗਦਾਨ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਬਾਰ ਐਸੋਸੀਏਸ਼ਨਾਂ ਦੇ ਯੋਗਦਾਨ ਤੋਂ ਇਲਾਵਾ ਮਾਣਯੋਗ ਜੱਜ ਸਾਹਿਬਾਨ, ਜੁਡੀਸ਼ਲ ਅਫਸਰਾਂ ਤੇ ਕੋਰਟ ਦੇ ਕਰਮਚਾਰੀਆਂ ਵੱਲੋਂ ਦਿੱਤੇ ਇਸ ਯੋਗਦਾਨ ਦੀ ਰਾਸ਼ੀ 1.5 ਕਰੋੜ ਰੁਪਏ ਹੋਣ ਦੀ ਆਸ ਹੈ।​
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement