
ਸਮਾਜਵਾਦੀ ਸੈਕੁਲਰ ਮੋਰਚਾ ਬਣਾਉਣ ਮਗਰੋਂ ਇਸ ਦੇ ਬਾਨੀ ਸ਼ਿਵਪਾਲ ਯਾਦਵ ਨੇ ਐਲਾਨ ਕੀਤਾ ਹੈ..........
ਲਖਨਊ: ਸਮਾਜਵਾਦੀ ਸੈਕੁਲਰ ਮੋਰਚਾ ਬਣਾਉਣ ਮਗਰੋਂ ਇਸ ਦੇ ਬਾਨੀ ਸ਼ਿਵਪਾਲ ਯਾਦਵ ਨੇ ਐਲਾਨ ਕੀਤਾ ਹੈ ਕਿ ਉਸ ਦਾ ਫ਼ਰੰਟ ਆਗਾਮੀ ਲੋਕ ਸਭਾ ਚੋਣਾਂ ਵਿਚ ਯੂਪੀ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ 'ਤੇ ਚੋਣ ਲੜੇਗਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਛੋਟੀਆਂ ਪਾਰਟੀਆਂ ਜਾਂ ਅਣਗੌਲੀਆਂ ਗਈਆਂ ਪਾਰਟੀਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਵਿਚ ਹਨ ਅਤੇ ਸੂਬੇ ਦੀਆਂ ਸਾਰੀਆਂ 80 ਸੀਟਾਂ 'ਤੇ ਪੂਰੇ ਜੋਸ਼ ਤੇ ਜ਼ੋਰ ਨਾਲ ਲੜਾਂਗੇ।' ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਚਾਚਾ ਸ਼ਿਵਪਾਲ ਯਾਦਵ ਨੇ ਦੋ ਦਿਨ ਪਹਿਲਾਂ ਅਪਣੀ ਪਾਰਟੀ ਬਣਾਈ ਸੀ। (ਪੀ.ਟੀ.ਆਈ.)
ਉਸ ਦਾ ਸ਼ਿਕਵਾ ਹੈ ਕਿ ਉਸ ਨੂੰ ਪਾਰਟੀ ਵਿਚ ਖੂੰਜੇ ਲਾ ਦਿਤਾ ਗਿਆ ਹੈ। ਉਹ ਹਾਲੇ ਵੀ ਸਮਾਜਵਾਦੀ ਪਾਰਟੀ ਦਾ ਵਿਧਾਇਕ ਹੈ। ਉਸ ਨੂੰ ਯੂਪੀ ਦੇ ਪ੍ਰਦੇਸ਼ ਪ੍ਰਧਾਨ ਵਜੋਂ ਪਿਛਲੇ ਸਾਲ ਹਟਾ ਦਿਤਾ ਗਿਆ ਸੀ। (ਏਜੰਸੀ)