ਜਦੋਂ ਰਨਵੇ ’ਤੇ ਆਇਆ ਅਵਾਰਾ ਕੁੱਤਾ, ਵਾਪਰਿਆ ਕੁੱਝ ਅਜਿਹਾ 
Published : Sep 1, 2019, 4:46 pm IST
Updated : Sep 1, 2019, 4:46 pm IST
SHARE ARTICLE
Air asia flight aborted at goa airport as atc spotted dog at runway
Air asia flight aborted at goa airport as atc spotted dog at runway

ਏਅਰ ਏਸ਼ੀਆ ਦੇ ਸੁਰੱਖਿਆ ਪ੍ਰਮੁੱਖ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ।

ਪਣਜੀ: ਗੋਆ ਦੇ ਡਾਬੋਲਿਮ ਏਅਰਪੋਰਟ 'ਤੇ ਅਵਾਰਾ ਕੁੱਤੇ ਵੱਡਾ ਸਿਰ ਦਰਦ ਬਣਦੇ ਜਾ ਰਹੇ ਹਨ। ਐਤਵਾਰ ਸੇਵੇਰ ਇਕ ਏਅਰ ਏਸ਼ੀਆ ਦੀ ਫਲਾਈਟ ਉਡਾਨ ਭਰਨ ਤੋਂ ਪਹਿਲਾਂ ਹੀ ਰੋਕਣੀ ਪਈ। ਵਜ੍ਹਾ ਸੀ ਰਨਵੇ 'ਤੇ ਕੁੱਤੇ ਦਾ ਆਉਣਾ। ਡਾਬੋਲਿਮ ਏਅਰਪੋਰਟ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾਂ ਦੀ ਵਜ੍ਹਾ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਜਾ ਰਹੀ ਹੈ।

AirAir India

ਏਅਰ ਏਸ਼ੀਆ ਦੇ ਸੁਰੱਖਿਆ ਪ੍ਰਮੁੱਖ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਐਤਵਾਰ ਸਵੇਰੇ ਏਅਰ ਏਸ਼ੀਆ ਦੀ 15-778 ਫਲਾਈਟ ਗੋਆ ਏਅਰਪੋਰਟ ਤੋਂ ਉਡਾਨ ਭਰਨ ਹੀ ਵਾਲੀ ਸੀ। ਅਚਾਨਕ ਏਅਰ ਟ੍ਰੈਫਿਕ ਕੰਟਰੋਲ ਨੇ ਦੇਖਿਆ ਕਿ ਇਕ ਅਵਾਰਾ ਕੁੱਤਾ ਰਨਵੇ 'ਤੇ ਦਾਖਲ ਹੋ ਗਿਆ ਹੈ। ਮੌਜੂਦ ਅਧਿਕਾਰੀਆਂ ਨੇ ਤੁਰੰਤ ਇਸ ਫਲਾਈਟ ਦਾ ਟੇਕਤ ਆਫ ਰੁਕਵਾ ਦਿੱਤਾ। ਫਿਰ ਛਾਣਬੀਣ ਕਰਨ ਤੋਂ ਬਾਅਦ ਇਹ ਫਲਾਈਟ ਨੂੰ ਉਡਾਇਆ ਗਿਆ।

AiFlight ਇਸ ਤੋਂ ਪਹਿਲਾਂ ਪਿਛਲੇ ਮਹੀਨੇ 13 ਅਗਸਤ ਨੂੰ ਇਕ ਏਅਰ ਇੰਡੀਆ ਦੀ ਫਲਾਈਟ ਨੂੰ ਆਖਰੀ ਪਲਾਂ ਵਿਚ ਟਚ ਡਾਊਨ ਤੋਂ ਥੋੜਾਂ ਸਮਾਂ ਪਹਿਲਾਂ ਲੈਂਡਿੰਗ ਰੋਕ ਦਿੱਤੀ ਸੀ। ਪਾਇਲਟ ਨੇ ਦਸਿਆ ਕਿ ਉਸ ਨੂੰ ਰਨਵੇ 'ਤੇ ਪੰਜ ਛੇ ਕੁੱਤੇ ਦਿਖਾਈ ਦਿੱਤੇ ਸਨ। ਕਰੀਬ 15 ਮਿੰਟ ਬਾਅਦ ਇਹ ਜਹਾਜ਼ ਦੁਬਾਰਾ ਲੈਂਡ ਕਰ ਸਕਿਆ ਸੀ। ਮੁੰਬਈ ਤੋਂ ਗੋਆ ਦੀ ਇਸ ਉਡਾਨ ਵਿਚ ਬੈਠੇ ਇਕ ਯਾਤਰੀ ਗੋਵਿੰਦ ਗਾਂਓਕਰ ਨੇ ਵੀ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।

ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਦੇਸ਼ ਦੇ ਸਾਬਕਾ ਪੀਐਮ ਅਤੇ ਕਾਂਗਰਸ ਨੇਤਾ ਦਿਗੰਬਰ ਕਾਮਤ ਨੇ ਨਾਗਰਿਕ ਹਵਾਬਾਜ਼ੀ ਡਾਇਰੈਕਟਰ ਜਰਨਲ ਤੇ ਸਵਾਲ ਉਠਾਉਂਦੇ ਹੋਏ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਸੀ। ਗੌਰਤਲਬ ਹੈ ਕਿ ਗੋਆ ਏਅਰਪੋਰਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੇਵੀ ਕੋਲ ਹੈ। ਇਸ ਘਟਨਾ ਤੋਂ ਬਾਅਦ ਨੇਵੀ ਨੇ ਕਿਹਾ ਸੀ ਕਿ ਆਈਐਨਐਸ ਹੰਸਾ ਨੇ ਕੁੱਤਿਆਂ ਪੰਛੀਆਂ ਨੂੰ ਰੇਲਵੇ ਤੋਂ ਦੂਰ ਰੱਖਣ ਲਈ ਕਈ ਯਤਨ ਕੀਤੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Goa, Panaji

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement