ਏਅਰਟੈੱਲ ਨੇ ਫ਼ਿਰ ਮਾਰੀ ਬਾਜ਼ੀ, ਬਣਿਆ ਨੰਬਰ 1 ਨੈਟਵਰਕ ਆਪਰੇਟਰ
Published : Aug 31, 2019, 9:50 am IST
Updated : Aug 31, 2019, 9:50 am IST
SHARE ARTICLE
Airtel
Airtel

ਇੰਡੀਆ ਦੇ ਸਮਾਰਟ ਨੈੱਟਵਰਕ ਏਅਰਟੈੱਲ ਨੇ ਇਕ ਵਾਰ ਫਿਰ ਸਪੀਡ ਦੇ ਮਾਮਲੇ ’ਚ ਸਾਰੇ...

ਨਵੀਂ ਦਿੱਲੀ: ਇੰਡੀਆ ਦੇ ਸਮਾਰਟ ਨੈੱਟਵਰਕ ਏਅਰਟੈੱਲ ਨੇ ਇਕ ਵਾਰ ਫਿਰ ਸਪੀਡ ਦੇ ਮਾਮਲੇ ’ਚ ਸਾਰੇ ਟੈਲੀਕਾਮ ਆਪਰੇਟਰਜ਼ ਨੂੰ ਪਿੱਛੇ ਛੱਡ ਕੇ ਬਾਜ਼ੀ ਮਾਰ ਲਈ ਹੈ। ਮੋਬਾਈਲ ਨੈੱਟਵਰਕ ਸਪੀਡ ਮਈਅਰਮੈਂਟ ਫਰਮ Ookla ਨੇ ਹਾਲ ਹੀ ’ਚ ਆਈ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਆਪਣੇ ਵਿਰੋਧੀ ਮੋਬਾਈਲ ਨੈੱਟਵਰਕ ਆਪਰੇਟਰ ਜ਼ ਦੇ ਮੁਕਾਬਲੇ ਏਅਰਟੈੱਲ ਇਕ ਵਾਰ ਫਿਰ ਸਭ ਤੋਂ ਚੰਗਾ ਨੈੱਟਵਰਕ ਤੇ ਸਭ ਤੋਂ ਹਾਈ ਸਪੀਡ ਡਾਟਾ ਸਰਵਿਸ ਦੇਣ ’ਚ ਕਾਮਯਾਬ ਰਿਹਾ ਹੈ।

ਕੀ ਕਹਿੰਦੀ ਹੈ Ookla ਦੀ ਰਿਪੋਰਟ?

Ookla ਨੇ ਅਗਸਤ 2018 ਤੋਂ ਲੈ ਕੇ ਜੁਲਾਈ 2019 ਦੇ ਦਰਮਿਆਨ 12 ਮਹੀਨਿਆਂ ’ਚ ਵੱਖ-ਵੱਖ ਟੈਲੀਕਾਮ ਕੰਪਨੀਆਂ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਇਹ ਨਤੀਜਾ ਕੱਢਿਆ ਹੈ। ਇਸ ਦੌਰਾਨ ਜ਼ਿਆਦਾਤਰ ਟੈਲੀਕਾਮ ਕੰਪਨੀਆਂ ਨੇ ਆਪਣੀ ਡਾਊਨਲੋਡ ਸਪੀਡ ’ਚ ਸੁਧਾਰ ਕੀਤਾ ਪਰ ਏਅਰਟੈੱਲ ਸਭ ਤੋਂ ਅੱਗੇ ਰਿਹਾ। ਰਿਪੋਰਟ ਮੁਤਾਬਿਕ ਇਸ ਦੌਰਾਨ ਏਅਰਟੈੱਲ ਦੀ ਡਾਊਨਲੋਡ ਸਪੀਡ ’ਚ 7.7% ਦਾ ਸੁਧਾਰ ਹੋਇਆ ਤੇ ਇਸ ਨਾਲ ਹੀ ਕੰਪਨੀ ਨੇ ਬਾਕੀ ਟੈਲੀਕਾਮ ਆਪਰੇਟਰਜ ਨੂੰ ਪਿੱਛੇ ਛੱਡ ਕੇ ਨੰਬਰ ਵਨ ਪੁਜੀਸ਼ਨ ਹਾਸਿਲ ਕਰ ਲਈ ਹੈ।

AirtelAirtel

Ookla ਨੇ ਆਪਣੀ ਰਿਪੋਰਟ ’ਚ ਸਾਰੇ ਮੋਬਾਈਲ ਆਪਰੇਟਰਜ ਨੂੰ Acceptable speed ratio ਦੇ ਆਧਾਰ ’ਤੇ ਰੇਟ ਕੀਤਾ। ਏਐੱਸਆਰ ਇਹ ਤੈਅ ਕਰਦਾ ਹੈ ਕਿ ਕਿਹੜੀ ਟੈਲੀਕਾਮ ਕੰਪਨੀ ਆਪਣੇ ਯੂ ਜ਼ ਰ ਲਗਾਤਾਰ Embps ਜਾਂ ਇਸ ਤੋਂ ਜ਼ਿਆਦਾ ਸਪੀਡ ਦੇਣ ’ਚ ਕਾਮਯਾਬ ਰਹੀ ਹੈ। ਇਹ ਅਜਿਹੀ ਸਪੀਡ ਹੈ ਜਿਸ ਦੀ ਮਦਦ ਨਾਲ ਯੂਜ਼ਰ ਆਰਾਮ ਨਾਲ ਆਪਣੇ ਫੋਨ ’ਤੇ ਵੀਡੀਓ ਸਟਰੀਮ ਕਰ ਸਕਦੇ ਹਨ। ਇਸ ਮਾਮਲੇ ’ਚ ਵੀ ਏਅਰਟੈੱਲ ਆਪਣੀ ਵਿਰੋਧੀ ਕੰਪਨੀਆਂ ਤੋਂ ਕਾਫੀ ਅੱਗੇ ਰਿਹਾ। Assessment period ਦੌਰਾਨ ਏਅਰਟੈੱਲ ਦਾ ਏਐੱਸਆਰ ਹਰ ਮਹੀਨੇ ਸਭ ਤੋਂ ਜ਼ਿਆਦਾ ਰਿਹਾ।

Airtel Payments BankAirtel 

ਏਅਰਟੈੱਲ ਦਾ ਸਾਲਾਨਾ ਏਐੱਸਆਰ 70.4% ਰਿਹਾ ਜੋ ਕਿ ਬਾਕੀ ਕੰਪਨੀਆਂ ਦੇ ਮੁਕਾਬਲੇ 10 ਫੀਸਦੀ ਜ਼ਿਆਦਾ ਹੈ। Ookla ਦੀ ਇਹ ਰਿਪੋਰਟ ਅਹਿਮੀਅਤ ਰੱਖਦੀ ਹੈ ਕਿਉਂਕਿ Ookla ਇਕ ਇੰਟਰਨੈਸ਼ਨਲ ਸਪੀਡ ਮੇਜਰਮੈਂਟ ਫਰਮ ਹੈ ਤੇ ਇਸ ਦੀ ਪਲੇਟਫਾਰਮ ਸਪੀਡ ਟੈਸਟ ਨੂੰ ਇੰਟਰਨੈੱਟ Performance ਦੇ ਮੁਲਾਂਕਣ ਦਾ ਸਭ ਤੋਂ ਸਟੀਕ ਤੇ ਭਰੋਸੇਯੋਗ ਰਾਹ ਮੰਨਿਆ ਜਾਂਦਾ ਹੈ।

ਸੁਪਰ ਫਾਸਟ 47 ਭਾਵ ਏਅਰਟੈੱਲ

ਨੈੱਟਵਰਕ ਦੇ ਮਾਮਲੇ ’ਚ ਏਅਰਟੈੱਲ ਨੂੰ ਲਗਾਤਾਰ Ookla ਤੋਂ ਨੰਬਰ ਵਨ ਰੇਟਿੰਗ ਮਿਲ ਰਹੀ ਹੈ। ਏਅਰਟੈੱਲ ਨੇ ਆਪਣੇ ਗਾਹਕਾਂ ਤੇ ਉਨ੍ਹਾਂ ਦੇ ਨੈੱਟਵਰਕ ਐਕਸਪੀਰੀਅੰਸ ਨੂੰ ਅਹਿਮੀਅਤ ਦਿੰਦੇ ਹੋਏ ਨਵੀਂ ਤਕਨੀਕ ’ਚ ਨਿਵੇਸ਼ ਕਰ ਕੇ ਆਪਣੇ ਨੈੱਟਵਰਕ ਇਨਫਰਾਸਟਰਕਚਰ ਨੂੰ ਮਜਬੂਤ ਕੀਤਾ ਹੈ। ਏਅਰਟੈੱਲ ਭਾਰਤ ਦੀ ਇਕਲੌਤੀ ਅਜਿਹੀ ਕੰਪਨੀ ਹੈ ਜਿਸ ਨੇ ਹਾਲ ਹੀ ’ਚ ਕੋਲਕਾਤਾ ’ਚ 37 ਸੇਵਾ ਬੰਦ ਕਰ ਕੇ 47 ਦੀ ਸ਼ੁਰੂਆਤ ਕੀਤੀ, ਤਾਂ ਕਿ ਕੋਲਕਾਤਾ ਵਾਸੀਆਂ ਨੂੰ ਵੀ ਭਾਰਤ ਸੁਪਰ ਫਾਸਟ ਨੈੱਟਵਰਕ ਦਾ ਫਾਇਦਾ ਮਿਲ ਸਕੇ।

Bharti AirtelBharti Airtel

ਜ਼ਾਹਿਰ ਹੈ ਇਸ ਲਿਹਾਜ ਨਾਲ ਏਅਰਟੈੱਲ ਯੂਜ਼ਰਜ਼ ਹਨ ਸਭ ਤੋਂ ਖੁਸ਼ ਕਿਉਂਕਿ ਉਨ੍ਹਾਂ ਦਾ ਸਮਾਰਟ ਫੋਨ ਨੈੱਟਵਰਕ ਹੈ ਸਭ ਤੋਂ ਤੇਜ਼। ਚਾਹੇ ਉਹ ਪਹਾੜ ਹੋਵੇ ਜਾਂ ਮੈਦਾਨ, ਭੀੜ ਭਰੀ ਟਰੇਨ-ਬੱਸ ਹੋਵੇ ਜਾ ਘਰ, ਹਰ ਥਾਂ ਏਅਰਟੈੱਲ ਦਾ ਤੇਜ਼ ਨੈੱਟਵਰਕ ਤੁਹਾਡੇ ਨਾਲ ਰਹਿੰਦਾ ਹੈ। ਚਾਹੇ ਵੀਡੀਓ ਦੇਖਣਾ ਹੋਵੇ ਜਾ ਫੇਸਬੁੱਕ-ਇੰਸਟਾਗ੍ਰਾਮ ਲਾਈਵ, ਏਅਰਟੈੱਲ ਦਾ ਸਮਾਰਟ ਨੈੱਟਵਰਕ ਕਦੇ ਨਿਰਾਸ਼ ਨ ਹੀ ਕਰਦਾ। ਹੁਣ Ookla ਦੀ ਰਿਪੋਰਟ ਤੋਂ ਬਾਅਦ ਦੁਨੀਆ ਵੀ ਇਸ ਗੱਲ ਨੂੰ ਮੰਨਦੀ ਹੈ ਕਿ ਏਅਰਟੈੱਲ ਹੀ ਹੈ ਸਮਾਰਟ ਇੰਡੀਆ ਦਾ ਨੰਬਰ ਵਨ ਸਮਾਰਟ ਫੋਨ ਨੈੱਟਵਰਕ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement