
ਸ਼੍ਰੀ ਨਨਕਾਣਾ ਸਾਹਿਬ 'ਚ ਇਕੱਤਰ ਹੋ ਕੀਤਾ ਵੱਡਾ ਐਲਾਨ
ਨਵੀਂ ਦਿੱਲੀ- ਪਾਕਿ ਸਿੱਖ ਲੜਕੀ ਜਗਜੀਤ ਕੌਰ ਦੇ ਭਰਾਵਾਂ ਵਲੋਂ ਪਾਕਿ ਸਰਕਾਰ ਨੂੰ ਹੁਣ ਇੱਕ ਹੋਰ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਬੀਤੇ ਸ਼ਨੀਵਾਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਚ ਇਕੱਤਰ ਹੋ ਕੇ ਜਗਜੀਤ ਕੌਰ ਨੂੰ ਵਾਪਿਸ ਲਿਆਉਣ ਲਈ ਲਾਹੌਰ ਦੇ ਗਵਰਨਰ ਆਫਿਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਭੈਣ ਹਾਲੇ ਤੱਕ ਘਰ ਨਹੀਂ ਪਰਤੀ। ਉਸਦੇ ਘਰ ਵਾਪਿਸ ਆਉਣ ਦੀਆਂ ਸਾਰੀਆਂ ਖ਼ਬਰਾਂ ਸਰਾਸਰ ਝੂਠੀਆਂ ਹਨ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਉਨ੍ਹਾਂ ਨੇ ਲਾਹਨਤਾਂ ਵੀ ਪਾਈਆਂ ਹਨ।
Jagjit Kaur
ਦੱਸ ਦਈਏ ਕਿ ਜਗਜੀਤ ਕੌਰ ਦਾ ਮਾਮਲਾ ਦਿਨ ਬ ਦਿਨ ਹੋਰ ਗਾਰਮਾਉਂਦਾ ਹੀ ਜਾ ਰਿਹਾ ਹੈ। ਜਿਸਤੇ ਲੜਕੀ ਦੇ ਘਰਵਾਲੇ ਅਤੇ ਸਿੱਖ ਭਾਈਚਾਰੇ ਦਾ ਗੁੱਸਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਪਹਿਲਾਂ ਖ਼ਬਰ ਸਾਹਮਣੇ ਆਈ ਸੀ ਕਿ ਲੜਕੀ ਆਪਣੇ ਪਰਿਵਾਰ ਕੋਲ ਪਹੁੰਚ ਗਈ ਹੈ। ਜਿਸਨੂੰ ਕਿ ਉਸਦੇ ਪਰਿਵਾਰ ਵਾਲਿਆਂ ਨੇ ਸਰਾਸਰ ਝੂਠ ਦੱਸਿਆ ਸੀ ਹੁਣ ਦੇਖਣਾ ਹੋਵੇਗਾ ਕਿ ਪਾਕਿ ਸਰਕਾਰ ਇਸ ਮਾਮਲੇ 'ਤੇ ਕੀ ਕਦਮ ਚੁੱਕਦੀ ਹੈ।